BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਇੱਕ ਦਿਨਾਂ ਸੈਮੀਨਾਰ, ਵਿਦਿਆਰਥੀਆਂ ਨੂੰ ਦੱਸੇ ਊਰਜਾ ਬਚਾਉਣ ਦੇ ਤਰੀਕੇ ਸੇਂਟ ਸੋਲਜਰ ਵਿੱਚ ਇੱਕ ਦਿਨਾਂ ਸੈਮੀਨਾਰ, ਵਿਦਿਆਰਥੀਆਂ ਨੂੰ ਦੱਸੇ ਊਰਜਾ ਬਚਾਉਣ ਦੇ ਤਰੀਕੇ

ਜਲੰਧਰ 23 ਸਤੰਬਰ (ਗੁਰਕੀਰਤ ਸਿੰਘ)- ਸੇਂਟ ਸੋਲਜਰ ਇੰਸਟੀਚਿਊਟ ਆਫ਼ ਇੰਜੀਨਿਅਰਿੰਗ ਐਂਡ ਟੈਕਨੋਲਾਜੀ ਵਿੱਚ ਇਲ਼ੈਕਟਰਿਕਲ ਵਿਭਾਗ ਵਲੋਂ ਵਿਦਿਆਰਥੀਆਂ ਲਈ ਏਨਰਜੀ ਆਡਿਟ ਅਤੇ ਕਨਜ਼ਰਵੇਸ਼ਨ ਵਿਸ਼ੇ 'ਤੇ ਇੱਕ ਦਿਨਾਂ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਬੀਬੀਐਮਬੀ ਨੰਗਲ ਤੋਂ ਰਿਟਾਇਰਡ ਟੈਕਨਿਕਲ ਮੈਂਬਰ ਈਆਰ ਆਰ.ਕੇ ਅੱਗਰਵਾਲ ਮੁੱਖ ਬੁਲਾਰੇ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਕਾਲਜ ਪ੍ਰਿੰਸੀਪਲ ਡਾ.ਗੁਰਪ੍ਰੀਤ ਸਿੰਘ ਸੈਣੀ, ਫੈਕਲਟੀ ਅਤੇ ਵਿਦਿਆਰਥੀਆਂ ਵਲੋਂ ਕੀਤਾ ਗਿਆ। ਆਰ.ਕੇ ਅੱਗਰਵਾਲ ਨੇ ਆਪਣੇ ਸੰਬੋਧਨ ਵਿੱਚ ਆਧੁਨਿਕ ਤਰੀਕਿਆਂ ਨਾਲ ਬਿਜਲੀ ਸ੍ਰੋਤ, ਥਰਮਲ ਸ੍ਰੋਤ ਅਤੇ ਕਈ ਹੋਰ ਸ਼੍ਰੋਤਾਂ ਤੋਂ ਊਰਜਾ ਨੂੰ ਖਪਤ ਕਰਣ ਆਦਿ ਦੇ ਬਾਰੇ ਵਿੱਚ ਦੱਸਿਆ। ਇਸਦੇ ਨਾਲ ਉਨ੍ਹਾਂਨੇ ਨਵੇਂ ਤਕਨੀਕੀ ਯੰਤਰ ਜੋ ਊਰਜਾ ਦਾ ਵਿਸ਼ਲੇਸ਼ਣ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹਨ, ਵਿਦਿਆਰਥੀਆਂ ਨੂੰ ਦਿਖਾਉਂਦੇ ਹੋਏ ਉਨਾਂ ਦੇ ਇਸਤੇਮਾਲ ਅਤੇ ਕੰਮ ਕਰਨ ਦੇ ਬਾਰੇ ਵਿੱਚ ਵਿਸਥਾਰ ਨਾਲ ਦੱਸਿਆ। ਪ੍ਰਿੰਸੀਪਲ ਡਾ.ਗੁਰਪ੍ਰੀਤ ਸਿੰਘ ਸੈਣੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਪ੍ਰਕਾਰ ਦੇ ਸੈਮੀਨਾਰ ਨਾਲ ਵਿਦਿਆਰਥੀਆਂ ਨੂੰ ਸੰਪੂਰਣ ਗਿਆਨ ਮਿਲਦਾ ਹੈ। ਇਸ ਮੌਕੇ ਇਲ਼ੈਕਟਕਿਲ ਵਿਭਾਗ ਦੇ ਐਚ.ੳ.ਡੀ ਈਆਰ ਇੰਦਰਦੀਪ ਸਿੰਘ ਅਤੇ ਸਾਰੇ ਸਟਾਫ ਮੈਂਬਰਸ ਮੌਜੂਦ ਸਨ।

No comments: