BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਅਰਥੀਆਂ ਨੇ ਮਨਾਇਆ ਵਰਲਡ ੳਜ਼ੋਨ ਡੇ

ਜਲੰਧਰ 19 ਸਤੰਬਰ (ਗੁਰਕੀਰਤ ਸਿੰਘ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮੰਡੀ ਰੋਡ ਦੇ ਵਿਦਿਆਰਥੀਆਂ ਵਲੋਂ ਵਰਲਡ ੳਜ਼ੋਨ ਡੇ ਮਨਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਸਰਬਜੀਤ ਕੌਰ ਮਾਨ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਵਿਦਿਆਰਥੀਆਂ ਵਲੋਂ ੳਜ਼ੋਨ ਤਹਿ ਦੀ ਰੱਖਿਆ ਦੇ ਜਰੂਰੀ ਚੀਜਾਂ ਜਿਵੇਂ ਰੁੱਖ-ਬੂਟੇ, ਸਾਫ-ਸਫਾਈ, ਪਸ਼ੁ ਪੰਛੀਆਂ ਨੂੰ ਚਿਹਰੇ'ਤੇ ਬਣਾਏ ਅਤੇ ਉਨਾਂ੍ਹ ਨੂੰ ਬਚਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਵਿਦਿਆਰਥੀਆਂ ਨਵਲੀਨ, ਪ੍ਰਭਲੀਨ, ਪਲਕ, ਅੰਕਿਤਾ, ਹਰਸ਼, ਨਿਹਾਰਿਕਾ, ਮਹਿਕ ਆਦਿ ਨੇ ਧਰਤੀ ਦੀ ਰੱਖਿਆ ਕਰਣ ਵਾਲੀ ੳਜ਼ੋਨ ਤਹਿ ਨੂੰ ਹੋ ਰਹੇ ਨੁਕਸਾਨ ਦਾ ਵੱਡਾ ਕਾਰਨ ਧਰਤੀ'ਤੇ ਵੱਧ ਰਿਹਾ ਕੂੜਾ ਕਰਕਟ, ਰੁੱਖਾਂ ਦੀ ਕਟਾਈ, ਪ੍ਰਦੂਸ਼ਣ ਨੂੰ ਦੱਸਿਆ ਅਤੇ ਇਨ੍ਹਾਂ ਦਾ ਸਭ ਤੋਂ ਵੱਡਾ ਖਤਰਾ ਮਨੁੱਖੀ ਜੀਵਨ ਨੂੰ ਦੱਸਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਉਣ ਲਈ ਅਪੀਲ ਕੀਤੀ। ਪ੍ਰਿੰਸੀਪਲ ਸ਼੍ਰੀਮਤੀ ਸਰਬਜੀਤ ਕੌਰ ਮਾਨ ਨੇ ਵਿਦਿਆਰਥੀਆਂ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਸਭ ਨੂੰ ੳਜ਼ੋਨ ਤਹਿ ਦੀ ਰੱਖਿਆ ਲਈ ਕੰਮ ਕਰਦੇ ਹੋਏ ੳਜ਼ੋਨ ਡੇ ਮਨਾਉਣ ਨੂੰ ਕਿਹਾ।

No comments: