BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਾਜਨੀਤੀ ਸ਼ਾਸਤਰ ਵਿਭਾਗ ਵਲੋ ਸੈਮੀਨਾਰ ਦਾ ਆਯੋਜਨ

ਕਪੂਰਥਲਾ 23 ਸਤੰਬਰ (ਗੁਰਕੀਰਤ ਸਿੰਘ)- ਸਥਾਨਕ ਹਿੰਦੂ ਕੰਨਿਆ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ 'ਰਾਜਨੀਤੀ ਸ਼ਾਸਤਰ ਦੀਆਂ ਮੂਲ ਧਾਰਨਾਵਾਂ' ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ ਸੈਮੀਨਰ ਦੇ ਮੁੱਖ ਵਕਤਾ ਵਜੋਂ ਮੁੱਖੀ ਰਾਜਨੀਤੀ ਸ਼ਾਸਤਰ ਵਿਭਾਗ, ਡੀ. ਏ. ਵੀ ਜਲੰਧਰ ਤੋਂ ਡਾ. ਬੀ. ਬੀ. ਸ਼ਰਮਾ ਸ਼ਾਮਿਲ ਹੋਏ। ੳਹਨਾਂ ਨੇ ਰਾਜਨੀਤੀ ਸ਼ਾਸਤਰ ਵਿਸ਼ੇ ਦੀਆਂ ਮੂਲ ਧਾਰਨਾਵਾਂ ਜਿਵੇਂ ਰਾਜ ਸਰਕਾਰ, ਰਾਜਨੀਤਿਕ ਸੱਭਿਆਚਾਰ, ਸਰਕਾਰ ਦੇ ਅੰਗ, ਸਰਕਾਰ ਦੀਆਂ ਕਿਸਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਅਨੇਕਾਂ ਉਦਾਹਰਣਾਂ ਦੁਆਰਾ ਵਿਦਿਅਰਾਥਣਾਂ ਨਾਲ ਸਾਂਝੀ ਕੀਤੀ। ਰਾਜਨੀਤਿਕ ਸ਼ਾਸਤਰ ਵਿੱਚ 20ਵੀਂ ਸਦੀਂ ਸ਼ੁਰੂਆਤ ਵਿੱਚ ਆਈ ਵਿਵਹਾਰਵਾਦ ਨਾਮਕ ਕ੍ਰਾਂਤੀ ਦਾ ਜ਼ਿਕਰ ਕਰਦੇ ਹੋਏ ਰਾਜਨੀਤੀ ਸ਼ਾਸਤਰ ਦੇ ਅਧਿਐਨ ਵਿੱਚ ਆਈਆਂ ਤਬਦੀਲੀਆਂ ਦੀ ਚਰਚਾ ਕੀਤੀ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹਨਾਂ ਮੂਲ ਧਾਰਨਾਵਾਂ ਦੀ ਜਾਣਕਾਰੀ ਬਿਨਾਂ ਰਾਜਨੀਤੀ ਸ਼ਾਸਤਰ ਦੇ ਅਧਿਐਨ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਹੱਲ ਨਹੀਂ ਕੀਤਾ ਜਾ ਸਕਦਾ। ਕਾਲਜ ਵੱਲੋਂ ਡਾ. ਬੀ. ਬੀ. ਸ਼ਰਮਾਂ ਜੀ ਨੂੰ ਯਾਦਗਾਰੀ ਚਿੰਨ ਵੀਂ ਭੇਂਟ ਕੀਤਾ ਗਿਆ ਇਸ ਮੋਕੇ ਤੇ ਰਾਜਨੀਤਿਕ ਸ਼ਾਸਤਰ ਦੇ ਅਧਿਆਪਕ ਸ਼੍ਰੀਮਤੀ ਵਰਿੰਦਰ ਕੌਰ ਅਤੇ ਮਿਸ ਮੀਨੂੰ ਤਨੇਜ਼ਾ ਵੀ ਸ਼ਾਮਿਲ ਸੀ।

No comments: