BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਰਜ਼ਨ ਦੇ ਕਰੀਬ ਵਾਹਨਾ ਦੇ ਚਲਾਨ ਕੱਟੇ

ਟ੍ਰੈਫਿਕ ਪੁਲਸ ਕਾਰ ਦੀ ਚੈਕਿੰਗ ਕਰਦੇ ਤੇ ਵਾਹਨਾ ਦੇ ਚਲਾਨ ਕੱਟਦੇ ਹੋਏ
ਜਲਾਲਾਬਾਦ 6 ਸਤੰਬਰ (ਬਬਲੂ ਨਾਗਪਾਲ)-ਐੱਸ.ਐੱਸ.ਪੀ. ਡਾ. ਕੇਤਨ ਬਲੀਰਾਮ ਪਾਟਿਲ ਤੇ ਡੀ.ਐਸ.ਪੀ. ਅਸ਼ੋਕ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾ ਦੇ ਚੱਲਦਿਆਂ ਟ੍ਰੈਫਿਕ ਪੁਲਸ ਅੱਜ ਸ਼ਹੀਦ ਊਧਮ ਸਿੰਘ ਚੋਂਕ ਦੇ ਕੋਲ ਨਾਕਾਬੰਦੀ ਦੌਰਾਣ ਦਰਜ਼ਨ ਦੇ ਕਰੀਬ ਵਾਹਨਾ ਦੇ ਚਲਾਨ ਕੱਟੇ ਗਏ। ਟ੍ਰੈਫਿਕ ਪੁਲਸ ਦੇ ਇੰਚਾਰਜ ਨਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਖਾਸ ਕਰਕੇ ਚਾਰ ਪਹੀਆ ਵਾਹਨਾ ਦੀ ਤਾਲਾਸ਼ੀ ਲਈ ਗਈ ਤੇ ਬਿਨਾਂ ਨੰਬਰ ਪਲੇਟ ਦੇ ਵਾਹਨਾ ਦੇ ਚਾਲਾਨ ਕੱਟੇ ਜਾ ਰਹੇ ਹਨ ਤੇ ਹੋਰ ਜਿਨਾਂ ਵਾਹਨਾ ਦੇ ਕਾਗਜਾਤ ਪੂਰੇ ਨਹੀ ਹਨ, ਵਾਹਨਾ 'ਤੇ ਨੰਬਰ ਨਹੀ ਲਿਖੇ ਹੋਏ, ਵਾਹਨ ਚਾਲਕ ਨੇ ਹੇਲਮਟ ਜਾ ਸੀਟ ਬੈਲਟ ਨਹੀ ਲਗਾਇਆ ਤੇ ਉਨਾਂ ਦੇ ਚਲਾਨ ਕੱਟੇ ਗਏ 'ਤੇ ਭਵਿੱਖ ਵਿੱਚ ਵੀ ਉਨਾਂ ਦੀ ਇਹ ਮੁਹਿਮ ਜ਼ਾਰੀ ਰਹਿਗੀ 'ਤੇ ਉਨਾਂ ਨੇ ਦੱਸਿਆ ਕਿ ਅੱਜ ਦਰਜ਼ਨ ਦੇ ਕਰੀਬ  ਵਾਹਨਾ ਦੇ ਚਲਾਨ ਕੱਟੇ ਹਨ। ਉਨਾਂ ਚੇਤਾਵਨੀ ਕਿਹਾ ਕਿ ਜਿਨਾਂ ਲੋਕਾਂ ਦੇ ਵਾਹਨਾ ਦੇ ਕਾਗਜਾਤ ਪੂਰੇ ਨਹੀ ਹਨ ਉਹ ਪੂਰੇ ਕਰ ਲੇਣ ਨਹੀ ਤਾਂ ਉਨਾਂ ਦੇ ਖਿਲਾਫ ਸੱਖਤ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਟ੍ਰੈਫਿਕ ਇੰਚਾਰਜ਼ ਨਰਿੰਦਰ ਸਿੰਘ ਤੋਂ ਇਲਾਵਾ, ਏ.ਐੱਸ.ਆਈ ਸਤੀਸ਼ ਸ਼ਰਮਾ, ਐੱਚ.ਸੀ ਜਗਦੀਸ਼ ਸਿੰਘ, ਮਹਿੰਦਰ ਸਿੰਘ, ਸ਼ਿਵਰਾਜ, ਸਰੂਪ ਚੰਦ, ਮਹੇਸ਼ ਸਿੰਘ  ਆਦਿ ਮੌਜੂਦ ਸਨ।

No comments: