BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਾਤਾ ਖਵਾਜਾ ਪੀਰ ਚਹੇੜੂ ਵੇਈਂ ਪੁਲ ਦਰਬਾਰ ਦਾ ਮੇਲਾ ਆਸ਼ੂ ਸਿੰਘ ਨੇ ਲੁੱਟਿਆ

ਫਗਵਾੜਾ 16 ਅਗਸਤ (ਹਰੀਸ਼ ਭੰਡਾਰੀ)- ਦਾਤਾ ਖਵਾਜਾ ਪੀਰ ਚਹੇੜੂ ਵੇਈਂ ਪੁਲ 'ਤੇ ਮੌਜੂਦਾ ਗੱਦੀ ਨਸੀਨ ਬੀਬੀ ਰਾਮ ਪਿਆਰੀ ਜੀ ਦੀ ਅਗਵਾਈ ਹੇਠ ਸਰਧਾ ਅਤੇ ਉਤਸਾਹ ਸਹਿਤ ਮਨਾਇਆ ਗਿਆ। ਇਸ ਮੇਲੇ ਵਿੱਚ ਮਹਾਨ ਸੰਤ-ਮਹਾਂਪੁਰਖ ਅਤੇ ਫੱਕਰ ਫ਼ਕੀਰਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਪਹਿਲੇ ਦਿਨ ਚਿਰਾਗ ਰੌਸ਼ਨ ਕਰਨ ਦੀ ਰਸਮ ਅਦਾ ਹੋਈ ਦੂਸਰੇ ਦਿਨ ਝੰਡੇ ਦੀ ਰਸਮ ਤੋਂ ਬਾਅਦ ਕਰਵਾਏ ਗਏ। ਪ੍ਰੋਗਰਾਮ ਦੌਰਾਨ ਅਮਰ ਅਰਸ਼ੀ ਅਤੇ ਨਰਿੰਦਰਜੋਤ ਅਤੇ ਆਸ਼ੂ ਸਿੰਘ ਨੇ ਆਪੋ-ਆਪਣਾ ਪ੍ਰੋਗਰਾਮ ਪੇਸ਼ ਕਰਕੇ ਪੂਰੇ ਦਾ ਪੂਰਾ ਮੇਲਾ ਲੁੱਟ ਲਿਆ। ਇਸ ਮੌਕੇ ਦੌਰਾਨ ਚਹੇੜੂ ਚੌਂਕੀ ਇੰਚਾਰਜ ਐਸ.ਆਈ. ਬਲਜਿੰਦਰ ਸਿੰਘ, ਗੀਤਕਾਰ ਮਹਿੰਦਰ ਸੰਧੂ, ਬੱਬੀ ਦਾਦੂਵਾਲ, ਸਾਬੀ ਸਟਾਰ, ਹਰਵਿੰਦਰ ਜੱਸੀ,ਕਸ਼ਮੀਰ ਕਮਲ, ਬੂਟਾ ਸੌਂਕੀ 'ਮਹੇੜੂ',ਬਲਹਾਰ, ਮਨੀ ਪਰਾਗਪੁਰ, ਰਾਜਾ 'ਮਹੇੜੂ', ਲਾਹੌਰੀ 'ਮਹੇੜੂ', ਤਲਵਿੰਦਰ ਜੌਹਲ, ਸੰਨੀ ਜੌਹਲ, ਧਰਮਿੰਦਰ ਸੰਧੂ ਆਦਿ ਵਿਸ਼ੇਸ਼ ਤੌਰ 'ਤੇ ਪੁੱਜੇ ਸਟੇਜ ਸੰਭਾਲਣ ਦੀ ਸੇਵਾ ਬਿੰਨੀ ਕਲੇਰ ਨੇ ਨਿਭਾਈ। ਪ੍ਰਸਿੱਧ ਗੀਤਕਾਰ ਮਹਿੰਦਰ ਮਹੇੜੂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਆਖਰੀ ਦਿਨ ਬੇੜਾ ਤਾਰਨ ਦੀ ਰਸਮ ਅਦਾ ਕੀਤੀ ਗਈ ਪੀਰਾਂ ਦੇ ਲੰਗਰ ਅਟੁੱਟ ਵਰਤੇ।

No comments: