BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

"ਵਾਤਾਵਰਣ ਬਚਾਓ" ਮੁਹਿੰਮ ਅਧੀਨ ਸਰਕਾਰੀ ਸਕੂਲ ਵਿੱਚ ਲਗਾਏ ਗਏ ਪੌਦੇ

ਜਲੰਧਰ 28 ਸਤੰਬਰ (ਜਸਵਿੰਦਰ ਆਜ਼ਾਦ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਆਸਪੁਰਹੀਰਾਂ ਜ਼ਿਲਾ ਹੁਸ਼ਿਆਰਪੁਰ ਵਿਖੇ ਵਾਤਾਵਰਣ ਬਚਾਓ ਮੁਹਿੰਮ ਅਧੀਨ ਸਕੂਲ ਵਿੱਚ ਨਵੇਂ ਪੌਦੇ ਲਗਾਏ ਗਏ। ਇਸ ਮੌਕੇ ਪ੍ਰਿੰਸੀਪਲ ਸ਼੍ਰੀ ਮਤੀ ਰਮਨਦੀਪ ਕੌਰ ਵੱਲੋਂ ਸਕੂਲ ਵਿੱਚ ਨਵੇਂ ਪੌਦੇ ਮੰਗਵਾਏ ਗਏ। ਉਹਨਾਂ ਦੱਸਿਆ ਕਿ ਚੰਗੀ ਸਿੱਖਿਆ ਦੇ ਨਾਲ ਨਾਲ ਬੱਚਿਆਂ ਨੂੰ ਸ਼ੁੱਧ ਵਾਤਾਵਰਣ ਦੇਣਾ ਸਾਡਾ ਸਭ ਦਾ ਮੁੱਖ ਮੰਤਵ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਆਪਣੇ ਜਨਮਦਿਨ ਤੇ ਇੱਕ ਨਵਾਂ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ। ਉਹਨਾਂ ਤੋਂ ਇਲਾਵਾ ਲੈਕਚਰਾਰ ਮੈਡਮ ਪ੍ਰੀਤੀ ਸੋਨੀ ਨੇ ਬੱਚਿਆਂ ਨੂੰ ਵੀ ਆਪਣਾ ਆਲਾ ਦੁਆਲਾ ਸਾਫ ਰੱਖਣ ਲਈ ਪ੍ਰੇਰਿਆ। ਮੈਡਮ ਅੰਜੂ ਬਾਲਾ, ਸੁਖਜੀਤ ਕੌਰ, ਵਿਨੇ ਵਸਰਾ, ਅਨੁਪਮ ਕੰਵਰ ਅਤੇ ਸਮੂਹ ਸਟਾਫ ਨੇ ਬੱਚਿਆ ਨੂੰ ਵਾਤਾਵਰਣ ਸ਼ੁੱਧੀ ਲਈ ਹੱਲਾਸ਼ੇਰੀ ਦਿੰਦਿਆਂ ਆਪਣੇ ਵਿਚਾਰ ਪੇਸ਼ ਕੀਤੇ।

No comments: