BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਇਤਿਹਾਸ ਵਿਭਾਗ ਵੱਲੋ ਸੈਮਿਨਾਰ ਦਾ ਆਯੋਜਨ

ਜਲੰਧਰ 1 ਸਤੰਬਰ (ਜਸਵਿੰਦਰ ਆਜ਼ਾਦ)- 1 ਸਤੰਬਰ 2017 ਨੂੰ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਇਤਿਹਾਸ ਵਿਭਾਗ ਵੱਲੋ ਗੈਸਟ ਲੈਕਚਰ ਦਾ ਆਯੋਜਨ ਕਰਵਾਇਆ। ਸੈਮਿਨਾਰ ਦੇ ਮੁੱਖ ਵਕਤਾ ਡਾ. ਜਸਵੰਤ ਸਿੰਘ, ਐਨ. ਜੇ. ਐਸ. ਏ. ਗੌਰਮਿੰਟ ਕਾਲਜ ਕਪੂਰਥਲਾ ਦੇ ਇਤਹਾਸ ਵਿਭਾਗ ਦੇ ਪੂਰਵੁਮੁਖੀ ਸਨ। ਉਹਨਾਂ ਅਜੋਕੇ ਸਮੇਂ ਵਿੱਚ ਇਤਿਹਾਸ ਦੀ ਮਹਤੱਤਾ ਅਤੇ 1600 ਈ. ਤੋ ਲੈ ਕੇ 1947 ਈ ਤੱਕ ਭਾਰਤੀ ਰਾਸ਼ਟਰੀ ਅੰਦੋਲਨ ਦੇ ਮੁੱਖ ਪੜਾਅ ਬਾਰੇ ਜਾਣਕਾਰੀ ਦਿ'ਤੀ। ਉਹਨਾ ਨੇ ਦੱਸਿਆ ਕਿ ਸੁਤੰਤਰਤਾ ਅੰਦੋਲਨ ਦੀ ਮੁੱਖ ਕਮਾਨ ਪੰਜਾਬ ਬੰਗਾਲ ਅਤੇ ਮਹਾਰਾਸ਼ਟਰ ਦੇ ਦੇਸ਼ ਭਗਤਾਂ ਨੇ ਉਦੋ ਸੰਭਾਲੀ ਸੀ ਜਦੋ ਅੰਗਰੇਜ਼ਾ ਦੇ ਕਲਕੱਤਾ, ਮਦਰਾਸ ਅਤੇ ਬੰਬਈ ਵਿੱਚ ਤਿੰਨ ਹੈੱਡਕੁਆਟਰ ਸਨ। ਜਿਨਾ ਰਾਹੀ ਉਹਨਾ ਨੇ ਭਾਰਤ ਦੀ ਅਰਥ ਵਿਵਸਥਾ ਨੂੰ ਕਾਬੂ ਕੀਤਾ ਹੋਇਆ ਸੀ ਆਪਣੀ ਗੱਲਬਾਰ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਸਿੱਖਿਆ ਪ੍ਰਣਾਲੀ ਅਤੇ ਪ੍ਰੈਸੱ ਦੇ ਯੋਗਦਾਨ ਨਾਲ ਭਾਰਤੀ ਜਾਗਰੂਕ ਹੋਣ ਅਤੇ ਉਹਨਾਂ ਨੇ ਅੰਗਰੇਜ਼ਾ ਵਿਰੁੱਧ ਰਾਸ਼ਟਰੀ ਅੰਦੋਲਨ ਦੀ ਸੁਰੂਆਤ ਕੀਤੀ। ਮੁੱਖ ਵਕਤਾਂ ਨੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾਂ ਅਤੇ ਮਹਾਤਮਾ ਗਾਂਧੀ ਵੱਲੋ ਚਲਾਈਆ ਗਈਆ ਲਹਿਰਾਂ ਬਾਰੇ ਚਰਚਾ ਕੀਤੀ। ਡਾ. ਜਸਵੰਤ ਸਿੰਘ ਨੇ ਇਸ ਸੈਮੀਨਾਰ ਦੌਰਾਨ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਇਤਿਹਾਸਕ ਪ੍ਰਸ਼ਨਾ ਬਾਰੇ ਵਿਚਾਰ ਚਰਚਾ ਵੀ ਕੀਤੀ। ਸੈਮੀਨਾਰ ਵਿੱਚ ਰਾਸਟਰੀ ਅੰਦੋਲਨ ਦੀਆ ਵੱਖੁਵੱਖ ਘਟਨਾਵਾਂ ਦੀ ਫਫਠ ਵੀ ਵਿਦਿਆਰਥੀਆ ਨੂੰ ਦਿਖਈ ਗਈ। ਡਾ. ਜਸਵੰਤ ਸਿੰਘ ਨੇ ਅਖੀਰ ਵਿੱਚ ਵਿਦਿਆਰਥੀਆਂ ਦੇ ਪ੍ਰਸ਼ਨਾ ਦੇ ਤਸੱਲੀ ਬਖਸ਼ ਜਵਾਬ ਦਿੱਤੇ ਅਤੇ ਕਾਲਜ ਵੱਲੋ ਡਾ ਜਸਵੰਤ ਸਿੰਘ ਜੀ ਨੂੰ ਯਾਦਗਾਰ ਚਿੰਨ ਵੀ ਭੇਟ ਕੀਤਾ ਗਿਆ। ਇਸ ਮੌਕੇ ਤੇ ਇਤਿਹਾਸ ਵਿਭਾਗ ਦੇ ਅਧਿਆਪਕ ਸ਼੍ਰੀਮਤੀ ਸੀਮਾ ਠਾਕੁਰ ਅਤੇ ਸ਼੍ਰੀਮਤੀ ਅਮਨ ਜੋਤੀ ਵੀ ਹਾਜ਼ਰ ਸਨ।

No comments: