BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਿੰਦੂ ਕੰਨਿਆਂ ਕਾਲਜ ਵਿੱਚ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਕਰਵਾਇਆ ਸੈਮੀਨਾਰ

ਟਰੈਫਿਕ ਨਿਯਮਾ ਦੀ ਪਾਲਣਾ ਕਰਨਾ ,ਆਪਣਾ ਅਤੇ ਸਰਬੱਤ ਦਾ ਭਲਾੁ ਡੀ. ਸੀ ਪੀ.ਸੰਦੀਪ ਸਿੰਘ ਮੰਡ
ਜਲੰਧਰ 16 ਸਤੰਬਰ (ਜਸਵਿੰਦਰ ਆਜ਼ਾਦ)- ਐਸ. ਐਸ. ਪੀ ਸ਼੍ਰੀ ਸੰਦੀਪ ਕੁਮਾਰ ਸ਼ਰਮਾ ਵੱਲੋਂ ਚਲਾਈ ਜਾ ਰਹੀ ਟਰੈਫਿਕ ਨਿਯਮਾ ਦੀ ਜਾਗਰੂਕਤਾ ਸੰਬੰਧੀ ਮੁਹਿੰਮ ਦੇ ਅਧੀਨ ਸਥਾਨਕ ਹਿੰਦੂ ਕੰਨਿਆਂ ਕਾਲਜ ਦੇ ਲੀਗਲ ਲਿਟਰੇਸੀ ਕਲੱਬ ਵੱਲੋਂ ਵਿਦਿਆਰਥਣਾਂ ਅਤੇ ਡਰਾਈਵਰਾਂ ਲਈ ਇੱਕ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ। ਟਰੈਫਿਕ ਪੁਲਿਸ ਇੰਚਾਰਜ ਦਰਸ਼ਨ ਲਾਲ ਸ਼ਰਮਾਂ ਨੇ ਸੈਮੀਨਾਰ ਦੌਰਾਨ ਵਿਦਿਆਰਥਣਾਂ ਅਤੇ ਡਰਾਈਵਰਾਂ ਨੂੰ ਟਰੈਫਿਕ ਚਿੰਨ੍ਹਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਟਰੈਫਿਕ ਨਿਯਮਾ ਦੀ ਪਾਲਣਾ, ਟਰੈਫਿਕ ਦੀ ਸਹਿਜ ਗਤੀਸ਼ੀਲਤਾ ਵਿੱਚ ਤੁਹਾਡਾ ਅਹਿਮ ਯੋਗਦਾਨ ਹੈ। ਹਰੇਕ ਵਿਦਿਆਰਥੀ ਕੋਲ ਹੈਲਮੈਂਟ, ਸੀਟ ਬੈਲਟ, ਲਾਇਸੈਂਸ ਦੇ ਪੇਪਰ ਹੋਣੇ ਜਰੂਰੀ ਹਨ। ਉਹਨਾਂ ਨੇ ਵਾਹਨ ਚਲਾਉਦੇ ਸਮੇਂ ਮੋਬਾਈਲ ਫੋਨ ਅਤੇ ਹੈੱਡ ਫੋਨ ਦੀ ਵਰਤੋ ਨਾ ਕਰਨ ਦੀ ਹਦਾਇਤ ਦਿੱਤੀ। ਟਰੈਫਿਕ ਨਿਯਮਾ ਦੀ ਪਾਲਣਾ ਕਰਕੇ ਤੁਸੀ ਆਪਣਾ ਬਹੁਤ ਸਾਰੀਆ ਜਿੰਦਗੀਆਂ ਦਾ ਅਨਮੋਲ ਜੀਵਨ ਬਚਾ ਸਕਦੇ ਹੋ। ਜੋ ਦੇਸ਼ ਭਗਤੀ ਤੇ ਦੇਸ਼ ਸੇਵਾ ਵੱਲ ਤੁਹਾਡੀ ਅਨਮੋਲ ਸੇਵਾ ਹੈ।ਟਰੈਫਿਕ ਪੁਲਿਸ ਕਮੇਟੀ ਆਪ ਜੀ ਦੀ ਸੇਵਾ ਵਿੱਚ ਹੈ। ਆਉ ਦੇਸ਼ਪ੍ਰਤੀ ਆਪਣਾ ਫਰਜ਼ ਸਮਝਦੇ ਹੋਏ ਟਰੈਫਿਕ ਪੁਲਿਸ ਅਤੇ ਟਰੈਫਿਕ ਪੁਲਿਸ ਕਮੇਟੀ ਨਾਲ ਸਹਿਯੋਗ ਕਰਦੇ ਹੋਏ ਦੇਸ਼ ਸੇਵਾ ਵਿੱਚ ਆਪਣਾ ਵੱਡਮੁੱਲਾ  ਯੋਗਦਾਨ ਪਾਈਏ, ਡੀ. ਸੀ ਪੀ.  ਸਪੈਸ਼ਲ ਬਰਾਂਚ ਸੰਦੀਪ ਸਿੰਘ ਮੰਡ ਨੇ ਵਿਦਿਆਰਥੀਆਂ ਨੂੰ ਕਿਹਾ। ਮੈਨੇਜਮੈਂਟ ਕਮੇਟੀ ਪ੍ਰਧਾਨ ਤਿਲਕ ਰਾਜ ਅਗਰਵਾਲ ਅਤੇ ਪਿ੍ਰੰਸੀਪਲ ਡਾ. ਅਰਚਨਾ ਗਰਗ ਨੇ ਆਏ ਹੋਏ ਸਭ ਮਹਿਮਾਨਾਂ ਦਾ ਯਾਦਗਾਰੀ ਚਿੰਨ੍ਹ ਦੇ ਕੇ ਧੰਨਵਾਦ ਕੀਤਾ। ਸ਼ੁਰੇਸ਼ ਸ਼ਰਮਾ ਲੀਗਲ ਲਿਟਰੇਸੀ ਦੇ ਇੰਚਾਰਜ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹੋ ਜਿਹਾ ਸੈਮੀਨਾਰ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਹੁੰਦੇ ਹਨ।

No comments: