BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਸਾਲਾਨਾ ਇੱਕ ਰੋਜ਼ਾ ਕੀਰਤਨ ਦਰਬਾਰ

ਹੁਸ਼ਿਆਰਪੁਰ 18 ਸਤੰਬਰ (ਜਸਵਿੰਦਰ ਆਜ਼ਾਦ)- ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਸਾਲਾਨਾ ਇੱਕ ਰੋਜ਼ਾ ਕੀਰਤਨ ਦਰਬਾਰ ਪਿੰਡ ਸੈਂਚਾ, ਨਜ਼ਦੀਕ ਮਹਿੰਗਰੋਵਾਲ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ।  ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਟੈਰੀਚੇਬਲ ਸਭਾ ਪੰਜਾਬ ਅਤੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਸੈਂਚਾ ਵੱਲੋਂ ਸਾਂਝੇ ਤੌਰ ਤੇ ਕਰਵਾਏ ਜਾ ਰਹੇ ਇਸ ਕੀਰਤਨ ਦਰਬਾਰ ਸਬੰਧੀ ਇੱਕ ਵਿਸ਼ੇਸ਼ ਬੈਠਕ ਪਿਪਲਾਂਵਾਲਾਂ ਵਿਖੇ ਜਗਦੀਸ਼ ਲਾਲ ਬੱਧਣ ਦੀ ਅਗਵਾਈ ਵਿੱਚ ਹੋਈ। ਬੈਠਕ ਦੌਰਾਨ ਜਾਣਕਾਰੀ ਦਿੰਦੇ ਹੋਏ ਉਨਾਂ ਦੱਸਿਆ ਕਿ ਮਿਤੀ 07 ਅਕਤੂਬਰ ਨੂੰ ਪਿੰਡ ਸੈਂਚਾ ਵਿਖੇ ਸ਼ਾਮ 5.00 ਵਜੇ ਤੋਂ ਲੈ ਕੇ ਅੰਮ੍ਰਿਤ ਵੇਲੇ ਤੱਕ ਕਰਵਾਏ ਜਾ ਰਹੇ ਇਸ ਨਗਰ ਕੀਰਤਨ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਪ੍ਰਚਾਰਕ ਅਤੇ ਸੰਤ ਸਮਾਜ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰੀ ਭਰਨਗੀਆਂ। ਉਨਾਂ ਹੋਰ ਦੱਸਿਆ ਕਿ ਇਸ ਨਗਰ ਕੀਰਤਨ ਸਬੰਧੀ ਵੱਖ-ਵੱਖ ਜ਼ਿਲਿਆਂ ਦੇ ਪਿੰਡਾਂ ਵਿੱਚ ਬੈਠਕਾਂ ਕੀਤੀਆਂ ਜਾਣਗੀਆਂ ਤੇ ਕੀਰਤਨ ਦਰਬਹਾਰ ਦੀਆ ਤਿਆਰੀਆ ਸਬੰਧੀ ਸੰਗਤਾਂ ਨੂੰ ਦੱਸਿਆ ਜਾਵੇਗਾ । ਉਨਾਂ ਕਿਹਾ ਕਿ ਪ੍ਰਸਿੱਧ ਰਾਗੀ ਜੱਥੇ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕਰਨਗੇ। ਉਨਾਂ ਇਸ ਮੌਕੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਤਾਂ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਦੱਸੇ ਗਏ ਮਾਰਗ ਤੇ ਚਲੱਣ ਦੀ ਪ੍ਰੇਰਣਾ ਹਾਸਿਲ ਕਰਨ ਜੀਵਨ ਸਫਲ ਕਰ ਸਕਣ। ਇਸ ਅਫਸਰ ਤੇ ਸ਼ਿਰੋਮਣੀ ਸ਼੍ਰੀ ਗੁਰੂ ਰਵਿਦਾਸ ਸਭਾ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰਾਨ ਵੱਲੋਂ ਕੀਰਤਨ ਦਰਬਾਰ ਦੇ ਸਬੰਧ ਵਿੱਚ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਪਿਆਰਾ ਸਿੰਘ ਬੱਧਣ , ਡਾ ਮਨੋਹਰ ਲਾਲ , ਸਰਬਜੀਤ ਸਿੰਘ ਵਿਰਦੀ , ਤੇਜ ਰਾਮ ਐਸ ਡੀ , ਕ੍ਰਿਸਨ ਲਾਲ ਦੜੋਚ , ਕਸਮੀਰ ਸਿੰਘ , ਲਵਲੀ , ਰਾਮ ਚੰਦ , ਤਜਿੰਦਰ ਸਿੰਘ . ਦਸੋਦਾ ਸਿੰਘ , ਕਰਨੈਲ ਸਿੰਘ , ਸੁਰਜੀਤ ਕੁਮਾਰ , ਪ੍ਰੇਮ ਸਿੰਘ ਖਾਨਪੁਰ, ਡਾ. ਜਗਤਾਰ ਸਿੰਘ, ਵਿੰਧੀ ਚੰਦ, ਡਾ. ਜਸਵੀਰ ਸਿੰਘ ਜਮਾਲ, ਸਰਬਜੀਤ ਸਿੰਘ ਆਦਿ ਮੌਜੂਦ ਸਨ।

No comments: