BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰਦਿਊਮਨ ਕਤਲ ਮਾਮਲਾ : ਸ਼ਿਵ ਸੈਨਾ ਹਿੰਦੁਸਤਾਨ ਇਸਤਰੀ ਮਹਿਲਾ ਵਿੰਗ ਨੇ ਕੱਢਿਆ ਕੈਡਲ ਮਾਰਚ

ਰਿਆਨ ਸਕੂਲ ਪ੍ਰਬੰਧਕਾਂ ਅਤੇ ਦੋਸ਼ੀਆਂ ਵਿਅਕਤੀਆਂ ਖਿਲਾਫ਼ ਸੀ.ਬੀ.ਆਈ. ਜਾਂਚ ਹੋਵੇ : ਸਵਰਾਜ ਘੁੰਮਣ
ਪ੍ਰਦਿਊਮਨ ਮਾਮਲੇ ਦੀ ਸੀ.ਬੀ.ਆਈ ਜਾਂਚ ਦੀ ਮੰਗ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਸਵਰਾਜ ਘੁੰਮਣ ਦੀ ਅਗਵਾਈ ਵਿੱਚ ਕੱਢੇ ਕੈਡਲ ਮਾਰਚ ਦਾ ਦ੍ਰਿਸ਼।
ਪਟਿਆਲਾ 13 ਸਤੰਬਰ (ਜਸਵਿੰਦਰ ਆਜ਼ਾਦ)- ਪ੍ਰਦਿਊਮਨ ਕਤਲ ਮਾਮਲਾ ਦੀ ਸੀ.ਬੀ.ਆਈ. ਜਾਂਚ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਇਸਤਰੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਸਵਰਾਜ ਘੁੰਮਣ ਦੀ ਅਗਵਾਈ ਵਿੱਚ ਮਹਾਤਮਾ ਗਾਂਧੀ ਬੁੱਤ ਤੋਂ ਸ਼ੇਰਾਂ ਵਾਲਾ ਗੇਟ ਤੱਕ ਕੈਡਲ ਮਾਰਚ ਕੱਢਿਆ ਗਿਆ। ਕੈਡਲ ਮਾਰਚ ਦੀ ਅਗਵਾਈ ਕਰਦਿਆਂ ਸ਼ਿਵ ਸੈਨਾ ਹਿੰਦੁਸਤਾਨ ਦੀ ਸੂਬਾ ਪ੍ਰਧਾਨ ਸਵਰਾਜ ਘੁੰਮਣ ਨੇ ਕਿਹਾ ਕਿ ਪ੍ਰਦਿਊਮਨ ਕਤਲ ਮਾਮਲੇ ਵਿੱਚ ਅਹਿਮ ਖੁਲਾਸੇ ਹੋ ਰਹੇ ਹਨ ਅਤੇ ਮਾਸੂਮ ਬੱਚੇ ਦੀ ਮੌਤ ਲਈ ਜ਼ਿੰੇਮਵਾਰ ਵਿਅਕਤੀਆਂ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਸਵਰਾਜ ਘੁੰਮਣ ਨੇ ਪ੍ਰਦਿਊਮਨ ਦੇ ਪਿਤਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕੇਂਦਰ, ਹਰਿਆਣਾ ਸਰਕਾਰ, ਸੀ.ਬੀ.ਆਈ. ਅਤੇ ਸੀ.ਬੀ.ਐੱਸ.ਈ. ਨੂੰ ਨੋਟਿਸ ਜਾਰੀ ਕੀਤਾ ਕੋਰਟ ਨੇ ਕਿਹਾ- ਇਹ ਇਕ ਬੱਚੇ ਦਾ ਨਹੀਂ, ਪੂਰੇ ਦੇਸ਼ ਦੇ ਬੱਚਿਆਂ ਦਾ ਮਾਮਲਾ ਹੈ। ਉਨਾਂ ਕਿਹਾ ਕਿ ਦੇਸ਼ ਦੇ ਸਾਰੇ ਸਕੂਲਾਂ ਦੇ ਮੈਨੇਜਮੈਂਟ ਦੀ ਜਵਾਬਦੇਹੀ, ਦੇਣਦਾਰੀ ਅਤੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਭਵਿੱਖ ਵਿਚ ਸਕੂਲਾਂ ਦੇ ਅੰਦਰ ਬੱਚਿਆਂ ਨਾਲ ਕਿਸੇ ਵੀ ਤਰਾਂ ਦੀ ਘਟਨਾ ਹੁੰਦੀ ਹੈ ਤਾਂ ਮੈਨੇਜਮੈਂਟ, ਡਾਇਰੈਕਟਰ, ਪ੍ਰਿੰਸੀਪਲ, ਪ੍ਰਮੋਟਰ ਸਾਰਿਆਂ ਦੇ ਖਿਲਾਫ਼ ਲਾਪਰਵਾਹੀ ਵਰਤਣ ਦੇ ਦੋਸ਼ਾਂ ਅਧੀਨ ਕਾਰਵਾਈ ਨੂੰ ਅਮਲੀ ਰੂਪ ਵਿਚ ਲਿਆਂਦਾ ਜਾਵੇ। ਸਵਰਾਜ ਘੁੰਮਣ ਨੇ ਕਿਹਾ ਕਿ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ 8 ਸਿਤੰਬਰ ਨੂੰ 7 ਸਾਲ ਦੇ ਬੱਚੇ ਦਾ ਕਤਲ ਹੋ ਗਿਆ ਸੀ ਬੱਚੇ ਦੀ ਲਾਸ਼ ਸਕੂਲ ਦੇ ਟਾਇਲਟ ਵਿੱਚ ਮਿਲੀ ਸੀ ਉਸ ਦਾ ਗਲਾ ਤੇਜ਼ਘਾਰ ਹਥਿਆਰ ਨਾਲ ਕੱਟਿਆ ਗਿਆ ਸੀ ਉਸ ਦਾ ਇਕ ਕੰਨ ਵੀ ਪੂਰੀ ਤਰਾਂ ਕੱਟਿਆ ਹੋਇਆ ਸੀ ਉਨਾਂ ਕਿਹਾ ਕਿ ਅਜਿਹੀਆਂ ਮੰਦਭਾਗੀ ਘਟਨਾਵਾਂ ਵਿਦਿਆ ਦਾ ਕੇਂਦਰ ਸਕੂਲਾਂ ਵਿੱਚ ਹੋਣਗੀਆਂ ਤਾਂ ਦੇਸ਼ ਦਾ ਭਵਿੱਖ ਬੱਚੇ ਸੁਰੱਖਿਅਤ ਨਹੀਂ ਰਹਿ ਸਕਦੇ। ਕੈਡਲ ਮਾਰਚ ਦੌਰਾਨ ਉਪ ਪ੍ਰਧਾਨ ਕਾਂਤ ਰਾਣੀ, ਐਡਵਾਈਜ਼ਰ ਉਰਮਿਲ, ਗੀਤੂ ਧੀਮਣ, ਖੇੜੀ ਤੋਂ ਪ੍ਰਧਾਨ ਕਾਲੀ, ਰੇਣੂ ਸ਼ਰਮਾ, ਅਮਨਦੀਪ ਬਹਿਲ ਆਦਿ ਹਾਜ਼ਰ ਸਨ।

No comments: