BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਪੋਲੀਟੀਕਲ ਸਾਇੰਸ ਵਿਭਾਗ ਨੇ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਮਨਾਇਆ

ਜਲੰਧਰ 18 ਸਤੰਬਰ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ.ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ 'ਕੀ ਭਾਰਤ ਵਾਸਤਵ ਵਿਚ ਲੋਕਤੰਤਰ ਦੇਸ਼ ਹੈ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ ਕਿ ਉਹ ਮਹਿਸੂਸ ਕਰਦੇ ਹਨ ਕਿ ਭਾਰਤ ਦੀ ਪਰਜਾ ਸਮਾਨ ਮੌਕੇ ਪ੍ਰਾਪਤ ਕਰਦੀ ਹੈ ਅਤੇ ਸੁਤੰਰਤਾ ਦਾ ਅਧਿਕਾਰ ਰੱਖਦੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਭਾਗ ਦੇ ਮੁਖੀ ਸ਼੍ਰੀਮਤੀ ਤ੍ਰਿਪਤਾ ਹਾਂਡਾ ਅਤੇ ਸ਼੍ਰੀਮਤੀ ਗੀਤਾ ਕਹੋਲ ਦੇ ਪ੍ਰਯਤਨਾਂ ਦੀ ਪ੍ਰੰਸ਼ਸਾ ਕਰਦੇ ਹੋਏ ਵਿਦਿਆਰਥਣਾਂ ਨੂੰ ਅਜਿਹੀ ਡਿਸਕਸ਼ਨ ਵਿਚ ਹਿੱਸਾ ਲੈਣ ਲਈ ਵਧਾਈ ਦਿੱਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ। ਕੁਮਾਰੀ ਅਜੀਜੁਲ ਨੇ ਪਹਿਲਾ ਇਨਾਮ ਜਿਤਿਆ, ਕੁਮਾਰੀ ਨਿਸ਼ੀ ਨੇ ਦੂਜਾ ਇਨਾਮ ਜਿੱਤਿਆ ਅਤੇ ਕੁਮਾਰੀ ਭਾਰਤੀ ਨੇ ਤੀਜਾ ਇਨਾਮ ਜਿੱਤਿਆ।

No comments: