BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੈਸ ਯੂਨੀਅਨ ਜੰਡਿਆਲਾ ਗੁਰੂ ਦੀ ਸਰਬ ਸੰਮਤੀ ਨਾਲ ਹੋਈ ਚੋਣ

ਵਿਛੜੇ ਪੱਤਰਕਾਰਾਂ ਨੂੰ ਦਿੱਤੀ ਸ਼ਰਧਾਂਜਲੀ
ਜੰਡਿਆਲਾ ਗੁਰੂ, 30 ਸਤੰਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਪ੍ਰੈਸ  ਯੂਨੀਅਨ ਜੰਡਿਆਲਾ ਗੁਰੂ ਦੇ ਪੱਤਰਕਾਰ ਭਾਈਚਾਰੇ ਦੀ ਦੀ ਇਕ ਅਹਿਮ ਮੀਟਿੰਗ ਜੀ ਟੀ ਰੋਡ ਸਥਿਤ ਹਵੇਲੀ ਵਿਖੇ ਹੋਈ ਜਿਸ ਵਿੱਚ ਪਿਛਲੇ ਸਮੇਂ ਤੋਂ ਕੰਮ ਕਰ ਰਹੀ "ਪ੍ਰੈਸ ਯੂਨੀਅਨ ਜੰਡਿਆਲਾ ਗੁਰੂ" ਵਲੋਂ ਪੱਤਰਕਾਰਾਂ ਨੂੰ ਫੀਲਡ ਵਿੱਚਕੰਮ ਕਰਦੇ ਸਮੇਂ ਦਰਪੇਸ਼ ਮੁਸ਼ਕਲਾਂ ਅਤੇ ਪੱਤਰਕਾਰਾਂ ਦੇ ਹੱਕਾਂ ਦੀ ਰਾਖੀ ਵਾਸਤੇ ਜ਼ਰੂਰੀ ਸੱਮਝਦਿਆਂ ਯੂਨੀਅਨ ਦਾ ਵਿਸਥਾਰ ਕੀਤਾ ਗਿਆ।ਇਸ ਮੀਟਿੰਗ ਦੌਰਾਨ ਸਮੂਹ ਪੱਤਰਕਾਰਾਂ  ਦੀ ਸਰਬ ਸੰਮਤੀ ਨਾਲ"ਪ੍ਰੈਸ ਯੂਨੀਅਨ ਜੰਡਿਆਲਾ ਗੁਰੂ" ਦੇ ਪ੍ਰਧਾਨ ਸਮੇਤ ਨਵੇਂ ਆਹੁਦੇਦਾਰ ਥਾਪੇ ਗਏ।ਜਿਸ ਵਿੱਚ ਸਰਬਸੰਮਤੀ ਨਾਲ ਯੂਨੀਅਨ ਦੇ ਸਰਪ੍ਰਸਤ ਪੰਜਾਬ ਸਿੰਘ ਬੱਲ, ਪ੍ਰਧਾਨ ਅੰਮ੍ਰਿਤ ਪਾਲ ਸਿੰਘ, ਮੀਤ ਪ੍ਰਧਾਨ ਕੁਲਜੀਤ ਸਿੰਘ, ਜਨਰਲ ਸਕੱਤਰ ਹਰਜਿੰਦਰ ਸਿੰਘ ਕਲੇਰ, ਮੀਤ ਸਕੱਤਰ ਸਿਮਰਤ ਪਾਲ ਸਿੰਘ ਬੇਦੀ, ਕੈਸ਼ੀਅਰ ਮਨਜਿੰਦਰ ਸਿੰਘ ਚੰਦੀ, ਮੁੱਖ ਸਲਾਹਕਾਰ ਜਸਵੰਤ ਸਿੰਘ ਮਾਂਗਟ, ਸਲਾਹਕਾਰ ਰਾਮਸ਼ਰਨਜੀਤ ਸਿੰਘ, ਪ੍ਰੈਸ ਸਕੱਤਰ ਰਾਜੇਸ਼ ਪਾਠਕ ਨੂੰ ਬਣਾਇਅਾ ਗਿਆ।ਇਸ ਤੋਂ ਇਲਾਵਾ ਜਗਮੋਹਨ ਸੇਠੀ, ਰਾਜੇਸ਼ ਛਾਬੜਾ, ਪ੍ਰਦੀਪ ਜੈਨ, ਸੁਖਚੈਨ ਸਿੰਘ, ਰਕੇਸ਼ ਮਲਹੋਤਰਾ, ਕਵਲਜੀਤ ਸਿੰਘ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ।ਇਸ ਮੌਕੇ ਯੂਨੀਅਨ ਦੇ ਸਰਪ੍ਰਸਤ ਪੰਜਾਬ ਸਿੰਘ ਬੱਲ ਨੇ ਕਿਹਾ ਕੇ ਸਾਡੀ ਯੂਨੀਅਨ ਹਮੇਸ਼ਾ ਹੀ ਸੱਭ ਪੱਤਰਕਾਰ ਭਾਈਚਾਰੇ ਨਾਲ ਚਟਾਨ ਵਾਂਗ ਖੜੀ ਹੈ।ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਵਾਸਤੇ ਹਮੇਸ਼ਾ ਹੀ ਤੱਤਪਰ ਹੈ। ਯੂਨੀਅਨ ਦੇ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕੇ ਉਹ ਯੂਨੀਅਨ ਦੇ ਨਾਲ ਨਾਲ ਵਿਅਕਤੀਗਤ ਤੌਰ'ਤੇ ਵੀ ਹਰ ਮੈਂਬਰ ਨਾਲ ਖੜੇ ਹਨ।ਅਸੀਂ ਸੱਭ ਮਿਲਜੁਲ ਕੇ ਪੱਤਰਕਾਰਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਯਤਨਸ਼ੀਲ ਰਹਾਂਗੇ।ਪਿਛਲੇ ਸਮੇਂ ਦੌਰਾਨ ਵਿਛੜੇ ਪੱਤਰਕਾਰ ਗੌਰੀ ਲੰਕੇਸ਼, ਰਾਜਦੇਵ, ਦਭੋਲਕਰ ਕਲਬੁਰਗੀ ਅਤੇ ਕੇ ਜੇ ਸਿੰਘ 'ਤੇ ਉਨ੍ਹਾਂ ਦੀ ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਦੋ ਮਿੰਟ ਦਾ ਮੋਨ ਧਾਰਨ ਕੀਤਾ।ਇਸ ਮੌਕੇ ਪਹੁੰਚੇ ਪੱਤਰਕਾਰਾਂ ਵਿੱਚ ਕੁਲਵੰਤ ਸਿੰਘ ਤਲਾਵਾਂ, ਰਾਮ ਦਿਆਲ ਸਿੰਘ, ਸੁਰਿੰਦਰ ਕੁਮਾਰ, ਸੁਖਜਿੰਦਰ ਸਿੰਘ ਗੁਨੋਵਾਲ, ਪਿੰਕੂ ਆਨੰਦ, ਮੁਨੀਸ਼ ਸ਼ਰਮਾਂ, ਹਰਜਿੰਦਰ ਡਡਵਾਲ, ਸਤਪਾਲ ਸਿੰਘ, ਸੰਜੀਵ ਸੂਰੀ, ਸਿਕੰਦਰ ਸਿੰਘ, ਅੰਗਰੇਜ ਸੂਰੀ ਅਤੇ ਰਾਕੇਸ਼ ਸੂਰੀ ਹਾਜਰ ਸਨ।

ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਚੁਣੇ ਗਏ 'ਪ੍ਰੈਸ ਯੂਨੀਅਨ ਜੰਡਿਆਲਾ ਗੁਰੂ' ਦੇ ਆਹੁਦੇਦਾਰ ਅੰਮ੍ਰਿਤ ਪਾਲ ਸਿੰਘ, ਪੰਜਾਬ ਸਿੰਘ ਬੱਲ, ਹਰਜਿੰਦਰ ਸਿਘ ਕਲੇਰ ਅਤੇ ਸਮੂਹ ਮੈਂਬਰ

No comments: