BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਾਮਗੜ੍ਹੀਆ ਐਜੂਕੇਸ਼ਨ ਇੰਸਟੀਚਿਊਟ ਵਿੱਚ ਵਿਸ਼ੇਸ਼ ਪ੍ਰੋਗਰਾਮ

ਜਲੰਧਰ 20 ਸਤੰਬਰ (ਜਸਵਿੰਦਰ ਆਜ਼ਾਦ)- ਚੇਅਰਪ੍ਰਸਨ ਅਤੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਦੀ ਸੂਝਵਾਨ ਯੋਗ ਅਗਵਾਈ ਹੇਠ ਚੱਲ ਰਹੇ ਰਾਮਗੜ੍ਹੀਆ ਐਜ਼ੂਕੇਸ਼ਨ ਕੋਸ਼ਲ ਪਿਛਲੇ 88 ਸਾਲਾਂ ਤੋਂ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਪਾ ਕੇ ਦਿਨ-ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ। ਇਸ ਸੀਲਸਲੇ ਦੇ ਵਿੱਚ ਅੱਜ ਮੀਜੋਰੀ ਯੂਨੀਵਟਸਿਟੀ ਜੋ ਕੇ ਯੂ.ਐਸ.ਏ ਦੀ ਤੀਸਰੀ ਨੰਬਰ ਦੀ ਇੰਜਨੀਅਰਿੰਗ ਯੂਨੀਵਰਸਿਟੀ ਹੈ ਵਲੋਂ ਡਾ.ਬੈਂਕਟ ਅਲਾਡਾ ਵਾਇਸ ਪੋਵਾਸਟ ਗਰੈਜੂਏਟ ਸਟਿਡੀਜ਼,ਮੈਡਮ ਜੋਡੀ ਆਨ ਹੋਸ ਕੈਂਪਨ ਪਰਾਸਪੈਕਟਿਵ ਇੰਟਰਨੈਸ਼ਨਲ ਸਟੂਡੈਂਟਸ ਐਡਵਾਇਜ਼ਰ ਅਤੇ ਟੈਕਾਸ ਏ,ਐਂਡ ਐਮ. ਯੂਨੀਵਰਸਿਟੀ ਕਿੰਗਸ ਵੇਲੇ ਯੂ.ਐਸ.ਏ. ਜੋ ਕੇ ਸੱਭ ਤੋਂ ਵੱਡੀ ਸਰਕਾਰੀ ਯੂਨੀਵਰਸਿਟੀ ਹੈ ਦੇ ਵਾਇਸ ਪ੍ਰਰੈਜ਼ੀਡੈਂਟ ਰੀਸਟਚ ਐਂਡ ਡੀਨ ਗਰੈਜੂਏਟ ਸਟੱਡੀਜ਼ ਡਾ. ਜੀ੍ਰਓਰਜੇ ਅਲੇਨ ਰੀਮੋਸਨ ਨੇ ਰਾਮਗੜ੍ਹੀਆ ਐਜੂਕੇਸ਼ਨ  ਇੰਸਟੀਚਿਊਟ ਦੇ ਡਾਇਰੈਕਟਰ ਡਾ. ਵੀਓਮਾ ਭੋਗਲ ਢੱਟ ਅਤੇ ਪ੍ਰਿੰਸੀਪਲ ਡਾ. ਨਵੀਨ ਢਿਲੋਂ ਦੇ ਨਾਲ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਕਾਲਜ ਵਿਖੇ ਆ ਕੇ ਖਾਸ ਮੁਲਾਕਾਤ ਕੀਤੀ। ਇਸ ਮੁਲਾਕਾਤ ਦੇ ਸਿੱਟੇ ਵਜੋਂ ਭਵਿੱਖ ਵਿੱਚ ਰਾਮਗੜ੍ਹੀਆ ਗਰੱਪ ਆਫ  ਇੰਸਟੀਚਿਊਟ ਦੇ ਵਿਦਿਆਰਥੀਆਂ ਦਾ ਯੂ.ਐਸ.ਏ. ਦੀਆਂ ਯੂਨੀਵਰਸਿਟੀ ਵਿੱਚ ਜਾਣ ਦਾ ਰਸਤਾ ਖੁੱਲ ਗਿਆ। ਇਸ ਮੌਕੇ ਡਾ. ਜੀ੍ਰਓਰਜੇ ਅਲੇਨ ਰੀਮੋਸਨ ਤੇ ਡਾ. ਬੈਂਕਟ ਅਲਾਡਾ ਨੇ ਮੈਨੇਜ਼ਮੈਂਟ ਦਾ ਧੰਨਵਾਦ ਕੀਤਾ ਅਤੇ ਸਟਾਫ, ਵਿਦਿਆਰਥੀਆਂ ਨੂੰ ਸੰਬੋਧਨ ਕਰ ਦੇ ਹੋਏ ਦੱਸਿਆ ਕਿ ਉਹ ਪਹਿਲੀ ਵਾਰ ਭਾਰਤ ਆਏ ਹਨ ਅਤੇ ਇਥੋਂ ਦੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸਕਾਲਰਸ਼ੀਪ,ਸਟੂਡੈਂਟਸ ਐਕਸਚੇਂਜ ਪ੍ਰੋਗਰਾਮ ਅਤੇ ਟੀਚਰ ਸਰੇਨਿੰਗ ਪ੍ਰੋਗਰਾਮ ਉਪਲੱਬਧ ਕਰਵਾਏ ਹਨ।ਇਸ ਮੌਕੇ ਡਾਇਰੈਕਟਰ ਡਾ. ਵੀਓਮਾ ਭੋਗਲ ਢੱਟ ਜੀ ਅਤੇ ਪ੍ਰਿੰਸੀਪਲ ਡਾ. ਨਵੀਨ ਢਿਲੋਂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਕੇ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਨਵੀਨ ਢਿਲੋਂ ਨੇ ਦੱਸਿਆ ਕਿ ਇਸ ਮੁਲਾਕਾਤ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਉੱਚ ਵਿੱਿਦਆ ਹਾਸਲ ਕਰਨ ਦੇ ਨਵੇਂ ਅਤੇ ਸਚਾਰੂ ਮੌੋਕਆਂ ਤੋਂ ਜਾਣੂ ਕਰਵਾਉਣਾ ਹੈ ਅਤੇ ਦੱਸਿਆ ਇਥੇ ਦੇ ਪੜ੍ਹੇ ਵਿਦਿਆਰਥੀ ਦੇਸਾਂ ਵਿਦੇਸ਼ਾ ਵਿੱਚ ਨਾਂਅ ਰੌਸ਼ਨ ਕਰ ਰਹੇ ਹਨ। ਇਸ ਮੌਕੇ ਵਿਦਿਆਰਥੀਆਂ ਨੇ ਆਏ ਹੋਏ ਮਹਿਮਾਨਾਂ ਨੂੰ ਉਤਸ਼ਾਹ ਦਿਖਾਉਦੇ ਹੋਏ ਬਹੁਤ ਸਾਰੇ ਸਵਾਲ ਜਵਾਬ ਵੀ ਕੀਤੇ। ਇਸ ਮੌਕੇ ਸਟਾਫ ਮੈਂਬਰ ਰਾਜਵਿੰਦਰ ਸਿੰਘ ਬਾਂਸਲ,ਪਰਮਿੰਦਰ ਸਿੰਘ,ਲਵਦੀਪ ਸਿੰਘ,ਗੁਰਪ੍ਰੀਤ ਕੌਰ, ਵਰਿੰਦਰ ਪੱਬੀ ਸੋਨਪ੍ਰੀਤ ਕੌਰ ਮੌਜੂਦ ਸਨ।

No comments: