BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਤ ਡੇਅ ਬੋਰਡਿੰਗ ਸਕੂਲ ਜੰਡਿਆਲਾ ਗੁਰੂ ਵਿਖੇ ਨੈਸ਼ਨਲ ਫੈਡਰੇਸ਼ਨ ਕੱਪ ਦਾ ਅਗਾਜ ਧੂਮਧਾਮ ਨਾਲ ਕਤਿਾ ਗਿਆ

ਜੰਡਿਆਲਾ ਗੁਰੂ 25 ਸਤੰਬਰ (ਕੰਵਲਜੀਤ ਸਿੰਘ)- ਜਿਲ੍ਹਾ ਉਲੰਪਿਕ ਐਸੋਸੀਏਸ਼ਨ ਭਾਰਤ ਅਤੇ ਸੰਤ ਡੇ ਬੋਰਡਿੰਗ ਸੀਨੀ: ਸੈਕੰਡਰੀ ਸਕੂਲ ਜੰਡਿਆਲਾ ਗੁਰੂ( ਅੰਮ੍ਰਿਤਸਰ) ਦੇ ਸਹਿਯੋਗ ਨਾਲ ਨੈਸ਼ਨਲ ਫੈਡਰੇਸ਼ਨ ਕੱਪ 22, 23, 24 ਸਤੰਬਰ 2017 ਨੂੰ ਜੰਡਿਆਲਾ ਗੁਰੂ ਦੀ ਦੁਸਿਹਰਾ ਗਰਾਉਂਡ ਵਿੱਚ ਅਰੰਭ ਹੋਇਆ।ਇਸ ਦਾ ਮੁੱਖ ਅਗਾਜ ਮੁੱਖ ਮਹਿਮਾਨ ਸ਼੍ਰੀ ਮਤੀ ਸੁਨੀਤਾ ਕਿਰਨ ਜਿਲ੍ਹਾ ਸਿਖਿਆ ਅਫਸਰ ਅਤੇ ਕੁੱਲਵੰਤ ਰਾਏ ਸ਼ਰਮਾ ਪ੍ਰਧਾਨ (ਰਾਸਾ) ਐਸੋਸੀਏਸ਼ਨ ਨੇ  ਗੁਬਾਰੇ ਉਡਾ ਕੇ ਕੀਤਾ।ਨਾਲ ਕੀਤਾ। ਇਸ ਮੌਕੇ ਜਿਲਾ ਸਿਖਿਆ ਅਫਸਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਡਾਂ ਵਿਦਿਆਰਥੀ ਦੇ ਜੀਵਣ ਦਾ ਅਨਿਖੜਵਾਂ ਅੰਗ ਹਨ । ਉਹਨਾ ਕਿਹਾ ਕਿ ਜਿਸ ਤਰਾਂ ਪਵਾਈ ਜਰੂਰੀ ਹੈ ਇਸੇ ਤਰਾਂ ਹੀ ਖੇਡਾਂ ਦਾ ਵੀ ਸਾਡੇ ਜੀਵਣ ਵਿੱਚ ਉਨਾ ਹੀ ਮਹੱਤਵ ਹੈ।ਇਸ ਲਈ ਖੇਡਾਂ ਬਹੁਤ ਜਰੁਰੀ ਹਨ।ਇਸ ਟੂਰਨਾਂਮੈਂਟ ਵਿੱਚ ਭਾਰਤ ਦੇ ਕਰੀਬ 22 ਸਟੇਟਾਂ ਤੋ ਜਿੰਨਾ ਵਿੱਚ ਪੰਜਾਬ ਤੋ ਇਲਾਵਾ ਹਰਿਆਣਾ, ਦਿੱਲੀ, ਰਾਜਸਥਾਨ, ਯੂਪੀ, ਅਰਨਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਚੰਡੀਗੜ ਅਦਿ ਤੋ  ਆਈਆਂ 30 ਦੇ 600 ਤੋ ਵੱਧ ਖਿਡਾਰੀਆਂ ਨੇ ਭਾਗ ਲਿਆ।ਇਸ ਟੂਰਨਾਮੈਂਟ ਵਿੱਚ ਵਾਲੀਵਾਲ, ਖੋ ਖੋ, ਕਬੱਡੀ, ਫੁੱਟਬਾਲ, ਕਰਾਟੇ, ਬੈਡਮਿੰਟਨ, ਤਾਈਕਵਾਂਡੋ, ਕਿਕ ਬਾਕਸਿੰਗ ਅਦਿ ਖੇਡਾਂ ਕਰਵਾਈਆਂ ਜਾ ਰਹੀਆਂ ਹਨ।ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਕਮ ਮੈਨਜਿੰਗ ਡਾਇਰੈਕਟਰ (ਸੰਤ ਡੇਅ ਬੋਰਡਿੰਗ ਸੀਨੀ: ਸੈਕੰਡਰੀ ਸਕੂਲ) ਅਮੋਲਕ ਸਿੰਘ, ਪ੍ਰਧਾਨ ਫਿੰਦਰਜੀਤ ਸਿੰਘ, ਪ੍ਰਿੰਸੀਪਲ ਹਰਜੀਤ ਕੌਰ, ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਪ੍ਰਭਦਿਆਲ ਸਿੰਘ, ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ ਪ੍ਰਿੰਸੀਪਲ ਪਲਵਿੰਦਰਪਾਲ ਸਿੰਘ, ਸੈਕਟਰੀ ਗੁਰਭੇਜ ਸਿੰਘ, ਸੁਰਿੰਦਰ ਸਡਾਨਾ, ਗੁਰਬਿੰਦਰ ਸਿੰਘ, ਸੰਤ ਸਰੂਪ ਸਿੰਘ, ਹਰਪ੍ਰੀਤ ਸਿੰਘ ਬਬਲੂ, ਪ੍ਰਿੰਸੀਪਲ ਸੋਹਣ ਸਿੰਘ, ਪ੍ਰਿੰਸੀਪਲ ਮਨਮੋਹਣ ਸਿੰਘ, ਪ੍ਰਿ: ਸੁਮਨਕਾਂਤਾ, ਕੋਚ ਜੁਗਰਾਜ ਸਿੰਘ, ਮਿਸਟਰ ਆਦਿਲ, ਸੰਜੀਵ ਕੁਮਾਰ, ਸੰਦੀਪ ਕੁਮਾਰ, ਨਿਫਾ ਖਾਨ ਤੇ ਜਿਲ੍ਹਾ ਉਲੰਪਿਕ ਐਸੋਸੀਏਸ਼ਨ ਭਾਰਤ ਦੇ ਜਨਰਲ ਸਕੱਤਰ ਵਿਕਾਸ ਕੁਮਾਰ ਅਤੇ ਖਿਡਾਰੀਆਂ ਦੇ ਮਾਤਾ ਪਿਤਾ ਵੀ ਹਾਜਰ ਸਨ।

ਸੰਤ ਡੇ ਬੋਰਡਿੰਗ ਸਕੂਲ ਜੰਡਿਆਲਾ ਗੁਰੂ ਵਿਖੇ ਖੇਡਾਂ ਦਾ ਅਗਾਜ ਕਰਦੇ ਹੋਏ ਜਿਲ੍ਹਾ ਸਿਖਿਆ ਅਫਸਰ ਸੁਨੀਤਾ ਕਿਰਨ, ਕੁਲਵੰਤ ਰਾਏ, ਨਾਲ ਹਨ ਅਮੋਲਕ ਸਿੰਘ ਤੇ ਹੋਰ।

No comments: