BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਿਲਾ ਜਲੰਧਰ ਦਿਹਾਤੀ ਦੇ ਫਿਲੌਰ ਪੁਲਿਸ ਵੱਲੋਂ ਯੂ.ਪੀ ਤੋਂ ਆਏ ਨਸ਼ਾਂ ਤਸਕਰਾਂ ਪਾਸੋਂ 500 ਟੀਕੇ ਏਵਲ ਅਤੇ 500 ਟੀਕੇ ਬੁਪਰੋਨੋਰਫਿਨ ਅਤੇ ਇੱਕ ਸਵਿਫਟ ਗੱਡੀ ਬਰਾਮਦ ਕੀਤੇ ਗਏ

ਜਲੰਧਰ 1 ਸਤੰਬਰ (ਜਸਵਿੰਦਰ ਆਜ਼ਾਦ)- ਮਿਤੀ 01.09.2017 ਨੂੰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ,ਐਸ.ਐਸ.ਪੀ ਜਲੰਧਰ (ਦਿਹਾਤੀ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਕਾਰ ਸਿੰਘ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਗੁਰਮੀਤ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਇੰਸਪੈਕਟਰ ਰਜੀਵ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਦੀ ਯੋਗ ਅਗਵਾਈ ਹੇਠ ਨਸ਼ਾ ਤਸਕਰਾਫ਼ਸਮੱਗਲਰਾ ਦੇ ਖਿਲਾਫ ਚਲਾਈ ਗਈ ਵਿਸੇਸ਼ ਮੁਹਿੰਮ ਤਹਿਤ ਸਬ ਇੰਸਪੈਕਟਰ ਪਰਮਿੰਦਰ ਸਿੰਘ ਚੌਂਕੀ ਇੰਚਾਰਜ ਅੱਪਰਾ ਥਾਣਾ ਫਿਲੌਰ ਵੱਲੋਂ ਤੂਰਾਂ ਪੁਲੀ ਅੱਪਰਾ ਪਰ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਸਨ ਤਾਂ ਮੁਕੰਦਪੁਰ ਸਾਈਡ ਤੋਂ ਆ ਰਹੀ ਸਵਿਫਟ ਡਿਜਾਇਰ ਗੱਡੀ ਸਾਹਮਣੇ ਪੁਲਿਸ ਪਾਰਟੀ ਨੂੰ ਚੈਕਿੰਗ ਕਰਦੀ ਦੇਖ ਕੇ ਯਕਦਮ ਗੱਡੀ ਪਿੱਛੇ ਨੂੰ ਮੋੜ ਕੇ ਭੱਜਣ ਲੱਗੇ ਜੋ ਗੱਡੀ ਨੰਬਰ ਯੂ.ਪੀ-11-ਬੀ.ਬੀ-9301 ਮਾਰਕਾ ਸਵਿਫਟ ਨੂੰ ਸਾਥੀ ਕ੍ਰਮਚਾਰੀਆ ਨੂੰ ਮਦਦ ਨਾਲ ਕਾਬੂ ਕੀਤਾ ਗਿਆ ਤਾਂ ਗੱਡੀ ਵਿੱਚ ਤਿੰਨ ਨੌਜਵਾਨ ਬੈਠੇ ਸਨ ਜਿਹਨਾਂ ਨੂੰ ਐਸ.ਆਈ ਪਰਮਿੰਦਰ ਸਿੰਘ ਨੇ ਨਾਮ ਪਤਾ ਪੁੱਛਿਆ ਜੋ ਡਰਾਈਵਰ ਨੇ ਆਪਣਾ ਨਾਮ ਇਬਰਾਹਿਮ ਖਾਨ ਪੁੱਤਰ ਪ੍ਰਵੇਜ ਖਾਨ ਕੌਂਮ ਪਠਾਣ ਵਾਸੀ ਮਕਾਨ ਨੰਬਰ 14ਫ਼1007 ਮੁਹੱਲਾ ਚੱਬਲ ਬਰਦ ਧਗਨ ਥਾਣਾ ਕੂਤਵਸੇਰ ਜਿਲਾ ਸਹਾਰਨਪੁਰ ਯੂ.ਪੀ ਉਮਰ 24 ਸਾਲ ਅਤੇ ਗੱਡੀ ਦੀਆ ਪਿਛਲੀਆ ਸੀਟਾਂ ਪਰ ਬੈਠੇ ਨੌਜਵਾਨਾ ਨੇ ਆਪਣਾ ਨਾਮ ਅਬਦੁਲ ਬਾਸਤ ਪੁੱਤਰ ਅੱਬਾਸ ਕੁਰੈਸ਼ੀ ਕੌਂਮ ਮੁਸਲਮਾਨ ਵਾਸ਼ੀ ਮਕਾਨ ਨੰਬਰ 12ਫ਼885 ਮੁਹੱਲਾ ਦੌਲਤ ਸਰਾਏ ਥਾਣਾ ਕੂਤਵਸੇਰ ਜਿਲਾ ਸਹਾਰਨਪੁਰ ਯੂ.ਪੀ ਉਮਰ 24 ਸਾਲ ਅਤੇ ਅਬਦੁਲ ਰਹਿਮਾਨ ਪੁੱਤਰ ਜਿਸਾਨ ਕੌਂਮ ਮੁਸਲਮਾਨ ਕੁਰੈਸੀ ਵਾਸੀ ਮਕਾਨ ਨੰਬਰ 14/10 ਮੁਹੱਲਾ ਲੋਨੀ ਸਗੇਦ ਥਾਣਾ ਕੂਤਵਸੇਰ ਜਿਲਾ ਸਹਾਰਨਪੁਰ ਯੂ.ਪੀ ਉਮਰ 24 ਸਾਲ ਦੱਸਿਆ। ਗੱਡੀ ਦੀ ਡਰਾਈਵਰ ਵਾਲੀ ਸੀਟ ਦੇ ਪੈਰਾਂ ਵਿੱਚੋਂ ਇੱਕ ਬੈਗ ਰੰਗ ਕਾਲਾ ਅਤੇ ਪਿੱਛੇ ਬੈਠੇ ਨੌਜਵਾਨਾ ਪਾਸੋਂ ਇੱਕ ਬੈਗ ਰੰਗ ਕਾਲਾ ਬਰਾਮਦ ਹੋਏ। ਗੱਡੀ ਦੀ ਡਰਾਈਵਰ ਸੀਟ ਪਾਸੋਂ ਬਰਾਮਦ ਬੈਗ ਦੀ ਤਲਾਸ਼ੀ ਕਰਨ ਤੇ ਉਸ ਵਿੱਚੋਂ 250 ਟੀਕੇ ਮਾਰਕਾ ਏਵਲ ਅਤੇ 250 ਟੀਕੇ ਬੁਪਰੋਨੋਰਫਿਨ ਬਰਾਮਦ ਹੋਏ। ਇਸੇ ਤਰਾਂ ਗੱਡੀ ਦੀ ਪਿੱਛਲੀ ਸੀਟ ਪਰ ਬੈਠੇ ਨੌਜਵਾਨਾਂ ਪਾਸੋਂ ਬਰਾਮਦ ਬੈਗ ਵਿੱਚੋਂ 250 ਟੀਕੇ ਮਾਰਕਾ ਏਵਲ ਅਤੇ 250 ਟੀਕੇ ਬੁਪਰੋਨੋਰਫਿਨ ਬਰਾਮਦ ਹੋਏ। ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 318 ਮਿਤੀ 01.09.2017 ਜੁਰਮ 22-61-85 ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ ਦਰਜ ਰਜਿਸ਼ਟਰ ਕੀਤਾ ਗਿਆ।
ਦੋਸ਼ੀਆਨ ਨੇ ਆਪਣੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਟੀਕੇ ਯੂ.ਪੀ ਤੋਂ ਲਿਆ ਕੇ ਖਰੜ ਬੱਸ ਸਟੈਂਡ, ਲੁਧਿਆਣਾ ਬੱਸ ਸਟੈਂਡ, ਨਵਾ ਸ਼ਹਿਰ ਬੱਸ ਸਟੈਂਡ ਅਤੇ ਜਿਲਾ ਜਲੰਧਰ ਦੇ ਏਰੀਆ ਵਿੱਚ ਸਪਲਾਈ ਕਰ ਚੁਕੱੇ ਹਨ। ਅੱਜ ਵੀ ਉਹ ਅੱਪਰਾ, ਫਿਲੌਰ ਦੇ ਏਰੀਆ ਵਿੱਚ ਇਹ ਨਸ਼ੀਲੇ ਟੀਕੇ ਸਪਲਾਈ ਕਰਨ ਲਈ ਆ ਰਹੇ ਸਨ। ਇਹ ਇੱਕ ਸੈਟ ਟੀਕਾ ਜਿਸ ਵਿੱਚ 01 ਟੀਕਾ ਏਵਲ ਅਤੇ 01 ਟੀਕਾ ਬੁਪਰੋਨੋਫਿਨ ਦਾ ਹੁੰਦਾ ਹੈ ਉਹ 200/- ਵਿੱਚ ਸਪਲਾਈ ਕਰਦੇ ਸਨ ਅਤੇ ਸਹਾਰਨਪੁਰ ਤੋਂ ਇਹ ਇੱਕ ਸੈਟ 20-25 ਰੁਪਏ ਵਿੱਚ ਲੈ ਕੇ ਆਉਂਦੇ ਸਨ।

No comments: