BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਮਨਾਇਆ ਦਸਹਿਰਾ

ਜਲੰਧਰ 29 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਦਸਹਿਰਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਰਸਲੀਨ, ਦਿਗਵੀ, ਕਨਿਸ਼ਕਾ, ਦੀਪਤੀ, ਮਾਨਵ, ਤੰਮਨਾ, ਦਮਨ, ਭਵਨੂਰ, ਸਾਹਿਲ, ਵਰਲੀਨ, ਰਵਜੀਤ, ਸਕਸ਼ਮ ਆਦਿ ਨੇ ਸ਼੍ਰੀਰਾਮ, ਲਕਸ਼ਮਣ, ਸੀਤਾ ਮਾਂ, ਹਨੂਮਾਨ ਦਾ ਰੂਪ ਧਾਰਨ ਕਰ ਸੰਸਥਾ ਵਿੱਚ ਪਹੁੰਚੇ। ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਆਹੂਜਾ ਦੇ ਦਿਸ਼ਾ ਨਿਰਦੇਸ਼ਾਂ'ਤੇ ਵਿਦਿਆਰਥੀਆਂ ਨੇ ਰਾਵਣ ਦਹਨ ਕਰਦੇ ਹੋਏ ਦਸਹਿਰਾ ਉੱਤੇ ਅਧਾਰਿਤ ਕਵਿਤਾਵਾਂ ਵੀ ਸੁਣਾਈਆ। ਗਰੁੱਪ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸਭ ਨੂੰ ਦਸਹਿਰੇ ਦੀ ਵਧਾਈ ਦਿੰਦੇ ਹੋਏ ਬੱਚਿਆਂ ਨੂੰ ਦੱਸਿਆ ਕਿ ਇਹ ਤਿਉਹਾਰ ਬੁਰਾਈ ਉੱਤੇ ਚੰਗਿਆਈ ਅਤੇ ਸਚਾਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਸਾਨੂੰ ਵੀ ਸ਼੍ਰੀਰਾਮ ਦੀ ਤਰ੍ਹਾਂ ਹਮੇਸ਼ਾ ਸੱਚ ਦੇ ਰਸਤੇ ਉੱਤੇ ਚਲਣਾ ਚਾਹੀਦਾ ਹੈ। ਉਨਾਂ੍ਹ ਨੇ ਬੱਚਿਆਂ ਨੂੰ ਮਾਤਾ ਪਿਤਾ ਦੀ ਆਗਿਆ ਦਾ ਪਾਲਣ ਕਰਣ ਦਾ ਸੰਦੇਸ਼ ਦਿੱਤਾ।

No comments: