BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਮਨਾਇਆ ਈਦ ਦਾ ਤਿਉਹਾਰ

ਜਲੰਧਰ 2 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਵਲਂੋ ਈਦ ਦਾ ਤਿਉਹਾਰ ਸਭ ਦੀ ਜਿੰਦਗੀ ਵਿੱਚ ਸੁੱਖ, ਸ਼ਾਂਤੀ, ਸਮ੍ਰਧੀ ਦੇ ਸੰਦੇਸ਼ ਦੇ  ਨਾਲ ਮਨਾਇਆ ਗਿਆ।ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਕਪੂਰਥਲਾ ਰੋਡ ਬ੍ਰਾਂਚ ਦੇ ਵਿਦਿਆਰਥੀਆਂ ਦੇ ਈਦ ਦੇ ਤਿਉਹਾਰ ਉੱਤੇ ਕੱਵਾਲੀਆਂ ਪੇਸ਼ ਕੀਤੀਆ ਅਤੇ ਅਲਲਹਾ ਤਾਲਾ ਵਲੋ ਸਭ ਦੇ ਜੀਵਨ ਵਿੱਚ ਪਿਆਰ, ਉੱਨਤੀ, ਸ਼ੁਖ, ਸ਼ਾਂਤੀ ਬਣਾਏ ਰੱਖਣ ਨੂੰ ਕਿਹਾ।ਵਿਦਿਆਰਥੀਆਂ ਨੇ ਇੱਕ ਦੂਜੇ ਨੂੰ ਗਲੇ ਮਿਲ ਈਦ ਦੀ ਵਧਾਈ ਦਿੱਤੀ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਨੂੰ ਈਦੀ ਦਿੰਦੇ ਹੋਏ ਸਾਰੇ ਡਾਇਰੈਕਟਰਜ਼, ਪਿ੍ਰੰਸੀਪਲਜ਼, ਸਟਾਫ਼ ਅਤੇ ਵਿਦਿਆਰਥੀਆਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ।ਸ਼੍ਰੀਮਤੀ ਚੋਪੜਾ ਨੇ ਕਿਹਾ ਕਿ ਅਸੀ ਸਭ ਭਾਰਤ ਮਾਤਾ ਦੀ ਔਲਾਦ ਹਾਂ ਇਸ ਲਈ ਸਾਨੂੰ ਬਿਨ੍ਹਾਂ ਵੈਰ-ਵਿਰੋਧ ਅਤੇ ਨਫ਼ਰਤ ਨੂੰ ਛੱਡਕੇ ਸਾਰੇ ਧਰਮਾਂ ਦਾ ਸਤਕਾਰ ਕਰਦੇ ਹੋਏ ਉਨ੍ਹਾਂ ਦੇ ਤਿਉਹਾਰਾਂ ਨੂੰ ਮਨਾਉਣਾ ਚਾਹੀਦਾ ਹੈ।

No comments: