BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਨੇ ਅਪਾਹਿਜ ਆਸ਼ਰਮ ਵਿੱਚ ਰਹਿੰਦੇ ਬਜ਼ੁਰਗਾਂ ਦੇ ਨਾਲ ਮਨਾਇਆ ਗਰੈਂਡ ਪੇਰੇਂਟਸ ਡੇ

ਜਲੰਧਰ 11 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਦਾਦਾ ਦਾਦੀ, ਨਾਨਾ-ਨਾਨੀ, ਬਜ਼ੁਰਗਾਂ ਦੇ ਪ੍ਰਤੀ ਪਿਆਰ ਨੂੰ ਪ੍ਰਗਟ ਕਰਦੇ ਹੋਏ ਗਰੈਂਡ ਪੇਰੇਂਟਸ ਡੇ ਅਪਾਹਿਜ ਆਸ਼ਰਮ ਵਿੱਚ ਰਹਿੰਦੇ ਬਜ਼ੁਰਗਾਂ ਦੇ ਨਾਲ ਮਨਾਇਆ ਗਿਆ। ਜਿਸ ਵਿੱਚ ਗਰੁੱਪ ਦੇ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ, ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਆਰ.ਈ.ਸੀ ਦੇ ਕੋਲ ਬ੍ਰਾਂਚ ਦੀ ਪ੍ਰਿੰਸੀਪਲ ਸ਼੍ਰੀਮਤੀ ਰੀਨਾ ਅਗਨੀਹੋਤਰੀ, ਵਿਦਿਆਰਥੀ ਵਿਸ਼ੇਸ਼ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਅਪਾਹਿਜ ਆਸ਼ਰਮ ਇਨਚਾਰਜ ਤਰਸੇਮ ਕਪੂਰ ਵਲੋਂ ਕੀਤਾ ਗਿਆ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਅਪਾਹਿਜ ਆਸ਼ਰਮ ਵਿੱਚ ਰਹਿੰਦੇ ਬਜ਼ੁਰਗਾਂ ਦੇ ਨਾਲ ਗਰੈਂਡ ਪੇਰੇਂਟਸ ਡੇ ਦਾ ਕੇਕ ਕੱਟਦੇ ਹੋਏ ਸਭ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਕੋਲੋ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉੱਤੇ ਵਿਦਿਆਰਥੀਆਂ ਜਸਮੀਤ, ਪ੍ਰਭਜੋਤ, ਜਤਿਨ, ਸਿਮਰਨ, ਗੁਰਲੀਨ, ਕੋਮਲ, ਜਸਮੀਨ, ਮੋਹਿਤ, ਕਰਨ ਆਦਿ ਨੇ ਨਾਨਾ ਨਾਨੀ, ਦਾਦਾ ਦਾਦੀ ਨੂੰ ਸਮਰਪਿਤ ਇੱਕ ਭਾਵੁਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਜਿਸ ਵਿੱਚ ਉਨਾਂ ਨੇ ਬਜ਼ੁਰਗਾਂ ਨੂੰ ਪਰਿਵਾਰ ਦੀ ਨੀਂਹ ਦੱਸਦੇ ਹੋਏ ਉਨਾਂ ਦਾ ਸਨਮਾਨ ਕਰਨ ਦਾ ਸੰਦੇਸ਼ ਦਿੱਤਾ। ਇਸਦੇ ਇਲਾਵਾ ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਨੇ ਸਭ ਨੂੰ ਫਲ ਵੰਡਦੇ ਹੋਏ ਕਿਹਾ ਕਿ ਜੇਕਰ ਅਸੀ ਆਪਣੇ ਬੱਚਿਆਂ ਨੂੰ ਸੰਸਕਾਰਾਂ ਦੇ ਨਾਲ ਜੋੜਨਾ ਚਾਹੁੰਦੇ ਹਾਂ ਤਾਂ ਉਨ੍ਹਾਂ ਨੂੰ ਗਰੈਂਡ ਪੇਰੇਂਟਸ ਤੋਂ ਦੂਰ ਨਾਲ ਕਰੋ ਕਿਉਂਕਿ ਉਹ ਆਪਣੇ ਆਪ ਇੱਕ ਵਿਰਾਸਤ ਹਨ ਅਤੇ ਵਿਰਾਸਤ ਤੋਂ ਦੂਰ ਹੋਕੇ ਕੋਈ ਬੱਚਾ ਖੁਸ਼ ਨਹੀਂ ਰਹਿ ਸਕਦਾ।

No comments: