BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਮਨਾਇਆ ਹਿੰਦੀ ਦਿਵਸ, ਮਾਤ ਭਾਸ਼ਾ ਦਾ ਸਨਮਾਨ ਵਧਾਉਣ ਦਾ ਦਿੱਤਾ ਸੰਦੇਸ਼

ਜਲੰਧਰ 13 ਸਤੰਬਰ (ਜਸਵਿੰਦਰ ਆਜ਼ਾਦ)- ਮਾਤ ਭਾਸ਼ਾ ਹਿੰਦੀ ਨੂੰ ਸਲਾਮ ਕਰਦੇ ਹੋਏ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਨ ਨਗਰ ਬ੍ਰਾਂਚ ਵਲੋਂ ਹਿੰਦੀ ਦਿਵਸ ਮਨਾਇਆ ਗਿਆ। ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਆਹੂਜਾ ਦੇ ਦਿਸ਼ਾ ਨਿਰਦੇਸ਼ਾਂ ਉੱਤੇ 150 ਦੇ ਕਰੀਬ ਵਿਦਿਆਰਥੀਆਂ ਨੇ ਇਸ ਵਿਚ ਭਾਗ ਲੈਂਦੇ ਹੋਏ ਹਿੰਦੀ ਬੋਲਣ, ਲਿਖਣ, ਮਾਤ ਭਾਸ਼ਾ ਦਾ ਸਨਮਾਨ ਕਰਣ ਲਈ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਵਿੱਚ ਵਿਦਿਆਰਥੀਆਂ ਨੇ “ਹਿੰਦੀ ਅਸੀਂ ਅਪਨਾਵਾਗੇਂ ਰਾਸ਼ਟਰ ਦੀ ਸ਼ਾਨ ਵਧਾਵਗੇਂ”, “ਹਿੰਦੀ ਦਾ ਸਨਮਾਨ ਦੇਸ਼ ਦਾ ਸਨਮਾਨ”, “ਏਕਤਾ ਦੀ ਜਾਨ ਹੈ ਹਿੰਦੀ ਦੇਸ਼ ਦੀ ਸ਼ਾਨ ਹੈ ਹਿੰਦੀ” ਆਦਿ ਕਈ ਪ੍ਰਕਾਰ ਦੇ ਨਾਹਰੇ ਲਿਖਕੇ ਅਤੇ ਬੋਲਕੇ ਜਾਗਰੂਕਤਾ ਫੈਲਾਈ ਅਤੇ ਆਪਣੀ ਮਾਤ ਭਾਸ਼ਾ ਹਿੰਦੀ ਉੱਤੇ ਆਪਣੇ ਵਿਚਾਰ ਭਾਸ਼ਣ ਦੇ ਮਾਧਿਅਮ ਨਾਲ ਦੱਸੇ। ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਲੋਕ ਪੱਛਮੀ ਭਾਸ਼ਾ ਜ਼ਿਆਦਾ ਸਿਖਣ, ਬੋਲਣ ਵਿੱਚ ਰੂਚੀ ਦਿਖਾ ਰਹੇ ਹਨ ਜ਼ਰੂਰਤ ਹੈ ਸਭ ਨੂੰ ਹਿੰਦੀ ਭਾਸ਼ਾ ਨੂੰ ਮੁੱਖ ਰੱਖਣ ਅਤੇ ਹਿੰਦੀ ਦਾ ਵਰਤੋਂ ਕਰਣ। ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਨੇ ਵਿਦਿਆਰਥੀਆਂ ਦੀ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਸਭ ਨੂੰ ਹਿੰਦੀ ਦਿਵਸ ਦੀ ਵਧਾਈ ਦਿੱਤੀ ਅਤੇ ਆਪਣੀ ਮਾਤ ਭਾਸ਼ਾ ਉੱਤੇ ਗਰਵ ਮਹਿਸੂਸ ਕਰਣ ਨੂੰ ਕਿਹਾ।

No comments: