BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਹੋਟਲ ਮੈਨੇਜਮੈਂਟ ਨੇ ਮਨਾਇਆ ਹਾਉੇਸਕੀਪਿੰਗ ਵੀਕ, ਰੇਲਵੇ ਸਟੇਸ਼ਨ 'ਤੇ ਚਲਾਈ ਸਫਾਈ ਮੁਹਿੰਮ

ਜਲੰਧਰ 14 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨੋਲਾਜੀ ਵਲੋਂ ਹਾਉਸਕੀਪਿੰਗ ਵੀਕ ਮਨਾਉੇਂਦੇ ਹੋਏ ਜਲੰਧਰ ਰੇਲਵੇ ਸਟੇਸ਼ਨ'ਤੇ ਇੱਕ ਦਿਨਾਂ ਸਫਾਈ ਮੁਹਿੰਮ ਚਲਾਈ ਗਈ। ਜਿਸ ਵਿੱਚ ਵਿਦਿਆਰਥੀਆਂ ਦੇ ਕਾਰਜ ਵਿੱਚ ਉਨ੍ਹਾਂ ਦਾ ਸਾਥ ਦੇਣ ਲਈ ਸੇਂਟ ਸੋਲਜਰ ਗਰੁੱਪ ਦੀ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਕਾਲਜ ਡਾਇਰੈਕਟਰ ਸਮੀਰ ਠਾਕੁਰ, ਵਾਇਸ ਪਿ੍ਰੰਸੀਪਲ ਸੰਦੀਪ ਲੋਹਾਨੀ ਵਿਸ਼ੇਸ਼ ਰੂਪ ਵਿੱਚ ਮੌਜੂਦ ਹੋਏਪ ਨਾਰਥ ਰੇਲਵੇ ਦੇ ਚੀਫ ਹੈਲਥ ਡਾਇਰੈਕਟਰ ਸ਼੍ਰੀ ਦਿਨੇਸ਼ ਪ੍ਰਸਾਦ ਨੇ ਸਭ ਦਾ ਸਵਾਗਤ ਕੀਤਾ ਅਤੇ ਸੰਸਥਾ ਦੇ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ 60 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਬੈਨਰਸ ਅਤੇ ਪੋਸਟਰਸ ਦੇ ਰਾਹੀਂ ਸਭ ਨੂੰ ਸਫਾਈ ਲਈ ਜਾਗਰੂਕ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਅਸੀ ਆਪਣੇ ਘਰਾਂ ਵਿੱਚ ਸਫਾਈ ਰੱਖਦੇ ਹੋਏ ਉਸੇ ਪ੍ਰਕਾਰ ਸਾਨੂੰ ਜਨਤਕ ਸੰਪਤੀ ਜਿਵੇਂ ਰੇਲਵੇ ਸਟੇਸ਼ਨ, ਬਸ ਸਟੈਂਡ, ਪਾਰਕਾਂ ਆਦਿ ਨੂੰ ਵੀ ਆਪਣਾ ਸਮਝਕੇ ਸਾਫੀ ਰੱਖਣੀ ਚਾਹੀਦੀ ਹੈ। ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਪਲੇਟਫਾਰਮ ਦੇ ਫਰਸ਼, ਸਾਇਨ ਬੋਰਡ, ਪਾਣੀ ਦੇ ਨਲ ਆਦਿ ਦੀ ਸਫਾਈ ਕੀਤੀ ਗਈ ਅਤੇ ਪੌੜੀਆਂ ਨੂੰ ਪੇਂਟ ਕੀਤਾ ਗਿਆ। ਵਿਦਿਆਰਥੀਆਂ ਨੇ ਸਟੇਸ਼ਨ ਉੱਤੇ ਬੈਠੇ ਲੋਕਾਂ ਨੂੰ ਵੀ ਜਨਤਕ ਸੰਪਤੀ ਉੱਤੇ ਸਫਾਈ ਰੱਖਣ ਲਈ ਕਿਹਾ। ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਨੂੰ ਸਮਾਜਿਕ ਜਿੰਮੇਦਾਰੀ ਦਾ ਅਹਿਸਾਸ ਹੁੰਦਾ ਹੈ।

No comments: