BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਪਹੁੰਚੇ ਕਿਰਦਾਰ-ਏ-ਸਰਦਾਰ ਦੇ ਸਿਤਾਰੇ

ਜਲੰਧਰ 25 ਸਤੰਬਰ (ਜਸਵਿੰਦਰ ਆਜ਼ਾਦ)- 29 ਸਤੰਬਰ ਨੂੰ ਕੇਸਧਾਰੀ ਸਿੱਖ ਕਿਰਦਾਰ ਉੱਤੇ ਅਧਾਰਿਤ ਰਿਲੀਜ਼ ਹੋਣ ਜਾ ਰਹੀ ਫਿਲਮ ਕਿਰਦਾਰ-ਏ-ਸਰਦਾਰ ਦੀ ਸਟਾਰਕਾਸਟ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਦੇ ਰੂਬਰੂ ਹੋਏ।ਜਿਸ ਵਿੱਚ ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਕਲਾਕਾਰ ਰਾਣਾ ਜੰਗ ਬਹਾਦਰ, ਫਿਲਮ ਦੇ ਹੀਰੋ ਨਵ ਬਾਜਵਾ, ਹੀਰੋਇਨ ਨੇਹਾ ਪਵਾਰ, ਪ੍ਰੀਤੀੳ ਆਦਿ ਕਲਾਕਰ ਪਹੁੰਚੇ ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਡਾ.ਆਰ.ਕੇ ਪੁਸ਼ਕਰਣਾ, ਸ਼੍ਰੀਮਤੀ ਪ੍ਰੀਤਭਾ ਸੂਦ, ਫੈਕਲਟੀ ਮੈਂਬਰਸ ਅਤੇ 700 ਦੇ ਕਰੀਬ ਵਿਦਿਆਰਥੀਆਂ ਨੇ ਕੀਤਾ।ਕਲਾਕਾਰਾਂ ਨੇ ਵਿਦਿਆਰਥੀਆਂ ਨੂੰ ਆਪਣੀ ਫਿਲਮ ਦੇ ਬਾਰੇ ਵਿੱਚ ਦੱਸਿਆ ਅਤੇ ਫਿਲਮੀ ਅੰਦਾਜ ਵਿੱਚ ਇੱਕ ਦੂਜੇ ਨਾਲ ਗੱਲ ਕਰਦੇ ਹੋਏ ਸਭ ਨੂੰ ਫਿਲਮ ਦੇਖਣ ਦੀ ਅਪੀਲ ਕੀਤੀ। ਇਸਦੇ ਨਾਲ ਹੀ ਸਭ ਨੇ ਫਿਲਮ ਦੇ ਗੀਤਾਂ ਉੱਤੇ ਨੱਚਦੇ ਝੂਮਦੇ ਹੋਏ ਫਿਲਮ ਲਈ ਬੈਸਟ ਵਿਸ਼ੀਜ਼ ਦਿੱਤੀ।

No comments: