BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਬੀਪੀਟੀ ਦੇ ਵਿਦਿਆਰਥੀਆਂ ਨੇ ਮਰੀਜਾਂ ਦਾ ਇਲਾਜ ਕਰਦੇ ਹੋਏ ਮਨਾਇਆ ਵਰਲਡ ਫਿਜ਼ੀੳਥਰੈਪੀ ਡੇ

ਜਲੰਧਰ 8 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਕਾਲਜ (ਕੋ-ਐਡ) ਲਿਦੜਾਂ ਵਿੱਚ ਵਰਲਡ ਫਿਜ਼ੀੳਥਰੈਪੀ ਡੇ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਵਿਸ਼ੇ ਦੇ ਪ੍ਰਤੀ ਪੂਰੀ ਜਾਣਕਾਰੀ ਦੇਣ ਲਈ ਬੈਲੇਂਸ ਟ੍ਰੈਨਿੰਗ ਉੱਤੇ ਸੈਮੀਨਾਰ, ਵਾਦ-ਵਿਵਾਦ, ਫਿਜ਼ੀਉਥਰੈਪੀ ਨਾਲ ਸੰਬਧਿਤ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਕਾਲਜ ਡਾਇਰੈਕਟਰ ਸ਼੍ਰੀਮਤੀ ਸ਼੍ਰੀਮਤੀ ਵੀਨਾ ਦਾਦਾ ਦੀ ਪ੍ਰਧਾਨਗੀ ਵਿੱਚ ਬੀਪੀਟੀ ਵਿਭਾਗ ਵਲੋਂ ਫ੍ਰੀ ਫਿਜ਼ੀੳਥਰੈਪੀ ਕੈਂਪ ਵੀ ਲਗਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਬੀਪੀਟੀ ਵਿਭਾਗ ਦੇ ਅਧਿਆਪਕਾਂ ਡਾ.ਵਰੁਣ ਕਾਲਿਆ, ਡਾ.ਤਾਇਯਬਾ, ਡਾ.ਰਿਮਝਿਮ ਦੀ ਦੇਖ ਰੇਖ ਵਿੱਚ ਮਰੀਜ਼ਾਂ ਦਾ ਚੈਕਅਪ ਕਰਦੇ ਹੋਏ ਆਧੁਨਿਕ ਅਤੇ ਕੰਪਿਊਟਰਾਇਜ਼ ਮਸ਼ੀਨਾਂ ਦੇ ਮਾਧਿਅਮ ਨਾਲ ਅਨੇਕ ਬਿਮਾਰੀਆਂ ਜਿਵੇਂ ਕਮਰ ਦਰਦ, ਸਰਵਾਈਕਲ, ਜੋੜਾਂ ਦੇ ਦਰਦ ਅਤੇ ਆਰਥਾਰਈਟਿਸ ਆਦਿ ਦਾ ਇਲਾਜ ਕੀਤਾ। ਡਾਇਰੈਕਟਰ ਸ਼੍ਰੀਮਤੀ ਵੀਨਾ ਦਾਦਾ ਨੇ ਵਿਦਿਆਰਥੀਆਂ ਨੂੰ ਇਸ ਦਿਨ ਦਾ ਮਹੱਤਵ ਦੱਸਦੇ ਹੋਏ ਕਿਹਾ ਕਿ ਇਹ ਦਿਨ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ ਫਿਜ਼ੀੳਥਰੈਪੀ ਵਿੱਚ ਬਿਨਾਂ ਦਵਾਈ ਦੇ ਇਲਾਜ ਸੰਭਵ ਹੈ ਅਤੇ ਉੱਚ ਕੈਰੀਅਰ ਦੀ ਅਨੇਕ ਸੰਭਾਵਨਾਵਾਂ ਵੀ ਹਨ। ਇਸ ਮੌਕੇ ਉੱਤੇ ਸੰਸਥਾ ਦੇ ਸਾਰੇ ਅਧਿਆਪਕ ਅਤੇ ਵਿਦਿਆਰਥੀਆਂ ਮੌਜੂਦ ਰਹ।

No comments: