BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਡੀ.ਪੀ.ਐਡ ਵਿਦਿਆਰਥੀਆਂ ਨੇ ਪ੍ਰਾਪਤ ਕੀਤੀਆਂ ਯੂਨੀਵਰਸਿਟੀ ਵਿੱਚ ਪਹਿਲੀਆਂ ਦਸ ਪੁਜੀਸ਼ਨਾਂ

ਜਲੰਧਰ 1 ਸਤੰਬਰ (ਜਸਵਿੰਦਰ ਆਜ਼ਾਦ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਡੀ.ਪੀ.ਐਡ ਪਹਿਲੇ ਸਾਲ ਅਤੇ ਦੂਸਰੇ ਸਾਲ ਦੇ ਨਤੀਜਿਆਂ ਵਿੱਚ ਸੇਂਟ ਸੋਲਜਰ ਕਾਲਜ ਆਫ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਆਪਣਾ ਪਰਚਮ ਲਹਰਾਉਦੇ ਹੋਏ ਯੂਨੀਵਰਸਿਟੀ ਵਿੱਚ ਪਹਿਲੀਆਂ ਦਸ ਪੁਜ਼ੀਸ਼ਨਾਂ ਉੱਤੇ ਕਬਜ਼ਾ ਕੀਤਾ। ਚੇਅਰਮੈਨ ਅਨਿਲ ਚੋਪੜਾ, ਕਾਲਜ ਪਿ੍ਰੰਸੀਪਲ ਡਾ.ਅਲਕਾ ਗੁਪਤਾ ਨੇ ਦੱਸਿਆ ਕਿ ਡੀ.ਪੀ.ਐਡ ਪਹਿਲੇ ਸਾਲ ਦੇ ਵਿਦਿਆਰਥੀਆਂ ਪਰਮਵੀਰ ਸਿੰਘ ਨੇ 78.8%ਅੰਕਾਂ ਨਾਲ ਪਹਿਲਾ, ਸੰਜੀਵ ਕੁਮਾਰ ਨੇ 73.25% ਅੰਕਾਂ ਨਾਲ ਦੂਸਰਾ, ਕਮਲਪ੍ਰੀਤ ਕੌਰ ਨੇ 71.62% ਅੰਕਾਂ ਨਾਲ ਤੀਸਰਾ, ਪਲਕ ਨੇ 70.75% ਅੰਕਾਂ ਨਾਲ ਚੌਥਾ, ਜਤਿੰਦਰ ਸਿੰਘ ਨੇ 68%ਅੰਕਾਂ ਨਾਲ ਪੰਜਵਾਂ, ਸ਼ਰਣਜੀਤ ਨੇ ਛੇਵਾਂ, ਇੰਦਰਦੀਪ ਸਿੰਗ ਨੇ ਸੱਤਵਾਂ, ਮਨੀਸ਼ਾ ਨੇ ਅੱਠਵਾਂ, ਸਿਮਰਨਜੀਤ ਸਿੰਘ ਨੇ ਨੌਵਾਂ, ਨੇਹਾ ਕੋਂਡਲ ਨੇ ਦੱਸਵਾਂ ਸਥਾਨ ਪ੍ਰਾਪਤ ਕੀਤਾ। ਇਸ ਪ੍ਰਕਾਰ ਡੀ.ਪੀ.ਐਡ ਦੂਸਰੇ ਸਾਲ ਦੇ ਵਿਦਿਆਰਥੀਆਂ ਮਨਪ੍ਰੀਤ ਸਿੰਗ ਨੇ 76.56% ਅੰਕਾਂ ਨਾਲ ਪਹਿਲਾ, ਨੇਹਾ ਨੇ 74.81% ਅੰਕਾਂ ਨਾਲ ਦੂਸਰਾ, ਰਣਬੀਰ ਸਿੰਘ ਨੇ 73.93%ਅੰਕਾਂ ਨਾਲ ਤੀਸਰਾ ਸਥਾਨ, ਅਤਿੰਦਰਪਾਲ ਕੌਰ ਨੇ 72.06% ਅੰਕਾਂ ਨਾਲ ਚੌਥਾ ਸਥਾਨ, ਦਪਾਸ਼ਾ ਨੇ 71.87% ਅੰਕਾਂ ਨਾਲ ਪੰਜਵਾਂ ਸਥਾਨ, ਸੰਦੀਪ ਕੌਰ ਨੇ 71.12% ਅੰਕਾਂ ਨਾਲ ਛੇਵਾਂ ਸਥਾਨ, ਵਿਜੈ ਸਿੰਘ ਨੇ 68.75% ਅੰਕਾਂ ਨਾਲ ਸੱਤਵਾਂ, ਬਬਿਤਾ ਨੇ ਅੱਠਵਾਂ, ਰਵਿੰਦਰ ਕੌਰ ਨੇ ਨੌਵਾਂ, ਵਿਸ਼ਾਲ ਖਾਨ ਨੇ ਦਸਵਾਂ ਸਥਾਨ ਪ੍ਰਾਪਤ ਕੀਤਾ ਹੈ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਪ੍ਰਿੰਸੀਪਲ ਡਾ.ਅਲਕਾ ਗੁਪਤਾ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਇਸੇ ਤਰ੍ਹਾਂ ਹੀ ਮਿਹਨਤ ਕਰ ਸੰਸਥਾ ਦਾ ਨਾਮ ਚਮਕਾਉਣ ਨੂੰ ਕਿਹਾ।

No comments: