BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਨੰਨ੍ਹੇਂ ਵਿਦਿਆਰਥੀਆਂ ਨੇ ਰੁੱਖ-ਬੂਟੇ ਬਣ ਦਿੱਤਾ ਵਾਤਾਵਰਣ ਸੁਰੱਖਿਆ ਦਾ ਸੰਦੇਸ਼

ਜਲੰਧਰ 5 ਸਤੰਬਰ (ਜਸਵਿੰਦਰ ਆਜ਼ਾਦ)- ਦਿਨ ਪ੍ਰਤੀ ਦਿਨ ਵਾਤਾਵਰਣ ਵਿੱਚ ਆ ਰਹੇ ਲਗਾਤਰ ਬਦਲਾਵ ਦਾ ਪ੍ਰਭਾਵ ਜਿੱਥੇ ਮਨੁੱਖੀ ਜੀਵਨ, ਜੀਵ-ਜੰਤੂਆਂ ਉੱਤੇ ਪੈ ਰਿਹਾ ਹੈ ਉਥੇ ਹੀ ਇਸਦੇ ਖਤਰਨਾਕ ਪ੍ਰਭਾਵ ਧਰਤੀ ਨੂੰ ਵੀ ਨਸ਼ਟ ਕਰ ਰਹੇ ਹਨ ਇਸਦੇ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਆਰ.ਈ.ਸੀ ਬ੍ਰਾਂਚ ਵਿੱਚ ਨੰਨ੍ਹੇਂ ਵਿਦਿਆਰਥੀਆਂ ਨੇ ਸੇਵ ਅਰਥ ਦਾ ਸੰਦੇਸ਼ ਦਿੱਤਾ। ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਰੀਨਾ ਅਗਨੀਹੋਤਰੀ ਦੇ ਦਿਸ਼ਾ ਨਿਰਦੇਸ਼ਾਂ ਉੱਤ ਵਿਦਿਆਰਥੀ ਰੁੱਖ-ਬੂਟੇ ਬਣਕੇ ਸੰਸਥਾ ਵਿੱਚ ਆਏ। ਇਸ ਮੌਕੇ ਉੱਤੇ ਵਿਦਿਆਰਥੀਆਂ ਨੇ ਮਾਨਵੀ ਜੀਵਨ, ਜੰਗਲਾਤ, ਪਸ਼ੂ ਪੰਛੀਆਂ ਦੀ ਰੱਖਿਆ, ਇੱਕ ਰੁਖ ਸੋ ਸੁਖ ਦੇ ਪੋਸਟਰਸ ਬਣਾ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਉਣ ਨੂੰ ਕਿਹਾ ਉਥੇ ਹੀ ਉਨ੍ਹਾਂ ਦੀ ਸੁਰੱਖਿਆ ਦਾ ਵੀ ਸੰਦੇਸ਼ ਦਿੱਤਾ। ਪ੍ਰਿੰਸੀਪਲ ਸ਼੍ਰੀਮਤੀ ਅਗਨੀਹੋਤਰੀ ਨੇ ਕਿਹਾ ਕਿ ਇਸ ਏਕਟਿਵਿਟੀ ਨੂੰ ਕਰਵਾਉਣ ਦਾ ਮੰਤਵ ਵਿਦਿਆਰਥੀਆਂ ਨੂੰ ਧਰਤੀ ਦੇ ਮਹੱਤਵ ਦੇ ਬਾਰੇ ਵਿੱਚ ਦੱਸਣਾ ਸੀ ਜਿਸਦੇ ਉੱਤੇ ਸਾਡੀ ਪੂਰੀ ਜਿੰਦਗੀ ਨਿਰਭਰ ਕਰਦੀ ਹੈ।

No comments: