BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਵਪੱਲੀ ਰਾਧਾਕ੍ਰਿਸ਼ਣਨ ਨੂੰ ਸ਼ਰਧਾ ਸੁਮਨ ਅਰਪਿਤ ਕਰਦੇ ਹੋਏ ਸੇਂਟ ਸੋਲਜਰ ਨੇ ਮਨਾਇਆ ਅਧਿਆਪਕ ਦਿਵਸ

ਜਲੰਧਰ 4 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਡਾ.ਸਰਵਪੱਲੀ ਰਾਧਾਕ੍ਰਿਸ਼ਣਨ ਜੀ ਦਾ ਜਨਮਦਿਵਸ ਅਧਿਆਪਕ ਦੇ ਰੂਪ ਵਿੱਚ ਮਨਾਇਆ ਗਿਆ। ਜਿਸ ਵਿੱਚ ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਨੇ ਸੇਂਟ ਸੋਲਜਰ ਲਾਅ ਕਾਲਜ ਅਤੇ ਇੰਜੀਨਿਅਰਿੰਗ ਕਾਲਜ ਦੇ ਅਧਿਆਪਕਾਂ ਦੇ ਨਾਲ ਡਾ.ਰਾਧਾਕ੍ਰਿਸ਼ਣਨ ਜੀ ਦੀ ਤਸਵੀਰ ਅੱਗੇ ਸ਼ਰਧਾ ਸੁਮਨ ਅਰਪਿਤ ਕਰ ਉਨਾਂ੍ਹਨੂੰ ਯਾਦ ਕੀਤਾ ਅਤੇ ਅਧਿਆਪਕ ਦਿਵਸ ਦਾ ਕੇਕ ਕੱਟਦੇ ਹੋਏ ਸਭ ਦਾ ਮੂੰਹ ਮਿੱਠਾ ਕਰਵਾਇਆ। ਇਸਦੇ ਨਾਲ ਹੀ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਖਾਂਬਰਾ ਵਿੱਚ ਅਧਿਆਪਕਾਂ ਵਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਅਧਿਆਪਕਾਵਾਂ ਨੇ ਡਾਂਸ, ਮਾਡਲਿੰਗ ਨਾਲ ਇਸ ਦਿਨ ਨੂੰ ਸੇਲਿਬਰੇਟ ਕੀਤਾ। ਵਾਇਸ ਚੇਅਰਮੈਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸਭ ਅਧਿਆਪਕਾਂ ਅਤੇ ਡਾ.ਰਾਧਾਕ੍ਰਿਸ਼ਣਨ ਨੂੰ ਨਤਮਸਤਕ ਹੁੰਦੇ ਹੋਏ ਕਿਹਾ ਕਿ ਸਾਨੂੰ ਆਪਣੇ ਅਧਿਆਪਕਾਂ ਦੇ ਹਮੇਸ਼ਾ ਕਰਜਦਾਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਦੀ ਵਜ੍ਹਾ ਨਾਲ ਅੱਜ ਸਾਡੇ ਵਿੱਚ ਚੰਗੇ ਸੰਸਕਾਰ ਹਨ। ਅਧਿਆਪਕ ਨੂੰ ਇਸ ਲਈ ਭਵਿੱਖ ਦਾ ਨਿਰਮਾਤਾ ਕਿਹਾ ਜਾਂਦਾ ਹੈ ਕਿਉਂਕਿ ਇੱਕ ਵਿਦਿਆਰਥੀ ਦੇ ਸੰਪੂਰਣ ਵਿਕਾਸ ਵਿੱਚ ਜਿੱਥੇ ਉਸਦੇ ਮਾਤਾ ਪਿਤਾ ਦਾ ਅਹਿਮ ਯੋਗਦਾਨ ਰਹਿੰਦੇ ਹਨ ਉਥੇ ਹੀ ਉਸਦੇ ਅਧਿਆਪਕ ਵੀ ਮਹੱਤਵਪੂਰਣ ਰੋਲ ਅਦਾ ਕਰਦੇ ਹਨ।

No comments: