BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡਾ.ਰਾਧਾਕ੍ਰਿਸ਼ਨਨ ਦੇ ਜਨਮਦਿਹਾੜੇ ਦਾ ਕੇਕ ਕੱਟ ਕੇ ਸੇਂਟ ਸੋਲਜਰ ਨੇ ਮਨਾਇਆ ਅਧਿਆਪਕ ਦਿਵਸ

ਜਲੰਧਰ 6 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਟਰ ਕਾਲਜ ਫਰੈਂਡਸ ਕਲੋਨੀ ਵਿੱਚ ਡਾ.ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮਦਿਨ ਨੂੰ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ। ਜਿਸ ਵਿੱਚ ਪ੍ਰਿੰਸੀਪਲ ਮਨਗਿੰਦਰ ਸਿੰਘ ਅਤੇ ਸਭ ਅਧਿਆਪਕਾਂ ਨੇ ਡਾ. ਰਾਧਾਕ੍ਰਿਸ਼ਨਨ ਜੀ ਦੀ ਤਸਵੀਰ ਦੇ ਅੱਗੇ ਸ਼ਰਧਾ ਫੁਲ ਭੇਂਟ ਕਰ ਉਨ੍ਹਾਂ ਨੂੰ ਯਾਦ ਕੀਤਾ ਅਤੇ ਕੇਕ ਕੱਟਦੇ ਹੋਏ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਅਧਿਆਪਕ ਦਿਵਸ ਦੀ ਵਧਾਈ ਦਿੱਤੀ। ਅਧਿਆਪਕਾਂ ਵਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਫੋਕ ਗੀਤ, ਗਿੱਧਾ, ਡਾਂਸ, ਮਾਡਲਿੰਗ ਪੇਸ਼ ਕਰ ਇਸ ਦਿਨ ਨੂੰ ਸੇਲਿਬਰੇਟ ਕੀਤਾ ਅਤੇ ਅਧਿਆਪਕਾਂ ਲਈ ਮਨੋਰੰਜਕ ਗੇਮਜ ਵੀ ਕਰਵਾਈਆ  ਗਈਆਂ। ਵਿਦਿਆਰਥੀਆਂ ਨੇ ਅਧਿਆਪਕਾਂ ਦੇ ਲਈ ਆਪਣੇ ਪਿਆਰ ਦਾ ਇਜ਼ਹਾਰ ਅਤੇ ਧੰਨਵਾਦ ਕਰਦੇ ਹੋਏ ਉਨਾਂ ਦੇ ਲਈ ਕਵਿਤਾਵਾਂ ਅਤੇ ਕਲਚਰਲ ਪ੍ਰੋਗਰਾਮ ਪੇਸ਼ ਕੀਤਾ। ਪ੍ਰਿੰਸੀਪਲ ਮਨਗਿੰਦਰ ਸਿੰਘ ਨੇ ਸਭ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੰਦੇ ਹੋਏ ਉਨਾਂ ਨੂੰ ਅਧਿਆਪਕ ਹੋਣ ਉੱਤੇ ਮਾਣ ਕਰਣ ਨੂੰ ਕਿਹਾ।

No comments: