ਫਗਵਾੜਾ 18 ਸਤੰਬਰ (ਹਰੀਸ਼ ਭੰਡਾਰੀ)- "ਮਹੇੜੂ ਦੀ ਭਗਵਤੀ ਜਾਗਰਣ ਕਮੇਟੀ ਪ੍ਰਸ਼ੰਸਾ ਦੀ ਹੱਕਦਾਰ ਹੈ, ਜੋ ਹਰ ਸਾਲ ਮਹਾਂਮਾਈ ਦਾ ਜਗਰਾਤਾ ਕਰਾਉਂਦੀ ਹੈ।" ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੁਖਵਿੰਦਰ ਸਿੰਘ 'ਕਾਲਾ'(ਪ੍ਰਧਾਨ ਗੁਰਦੁਵਾਰਾ ਸਿੰਘਾਂ ਸ਼ਹੀਦਾਂ ਕਮੇਟੀ ਅਤੇ ਯੰਗ ਫਾਰਮਰ ਸਪੋਰਟਸ ਕਲੱਬ, ਮਹੇੜੂ) ਨੇ ਕੀਤਾ। ਉਹਨਾਂ ਦੱਸਿਆ ਕਿ ਇਸ ਵਾਰ ਵੀ 28 ਸਤੰਬਰ ਨੂੰ ਹੋ ਰਹੇ ਜਗਰਾਤੇ ਦੌਰਾਨ ਪ੍ਰਸਿੱਧ ਗਾਇਕ ਆਸ਼ੂ ਸਿੰਘ ਮਹਾਂਮਾਈ ਦੀ ਮਹਿਮਾ ਦਾ ਗੁਣਗਾਣ ਕਰਨਗੇ। ਸਮਾਜ ਸੇਵਕ ਪ੍ਰਧਾਨ ਸੁਖਵਿੰਦਰ ਸਿੰਘ 'ਕਾਲਾ' ਨੇ ਪੰਜਾਬ ਨਿਊਜ਼ ਚੈਨਲ ਦਾ ਸ਼ੁਕਰੀਆ ਅਦਾ ਕਰਦੇ ਹੋਏ ਕਮੇਟੀ ਦੇ ਮੈਂਬਰਾਂ ਅਤੇ ਸੇਵਾਦਾਰਾਂ ਨਰੇਸ਼ ਧੀਰ (ਪ੍ਰਧਾਨ), ਤਲਵਿੰਦਰ ਜੌਹਲ, ਟਵਿੰਕਲ ਬੱਤਰਾ (ਖਜਾਨਚੀ) ਸੰਨੀ ਜੌਹਲ, ਅਸ਼ੋਕ ਸ਼ਰਮਾ, ਬਲਵੀਰ ਲਾਲਾ,ਸਤਵਿੰਦਰ ਸੰਧੂ, ਤੀਰਥ ਆਦਿ ਦੀਆਂ ਸੇਵਾਵਾਂ ਦੀ ਵੀ ਸ਼ਲਾਂਘਾ ਕੀਤੀ। ਪ੍ਰਧਾਨ ਸੁਖਵਿੰਦਰ ਸਿੰਘ 'ਕਾਲਾ' ਨੇ ਕਿਹਾ ਕਿ ਮਹਾਂਮਾਈ ਦੇ ਦਰਬਾਰ ਤੋਂ ਸਭ ਨੇ ਮੂੰਹ ਮੰਗੀਆਂ ਮੁਰਾਦਾਂ ਪਾਈਆਂ ਹਨ।
No comments:
Post a Comment