BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਫਤਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਵਿਖੇ ਸਵਛਤਾ ਹੀ ਸੇਵਾ ਪੰਦਰਵਾੜੇ ਨੁੰ ਸਮਰਪਿਤ ਕਿਰਤ ਦਾਨ ਕੀਤਾ ਗਿਆ

ਜਲੰਧਰ 18 ਸਤੰਬਰ (ਜਸਵਿੰਦਰ ਆਜ਼ਾਦ)- ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅੱਜ ਮਿਤੀ 17-9-2017 ਨੂੰ ਦਫਤਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਵਿਖੇ ਸਵਛਤਾ ਹੀ ਸੇਵਾ ਪੰਦਰਵਾੜੇ ਨੁੰ ਸਮਰਪਿਤ ਕਿਰਤ ਦਾਨ ਕੀਤਾ ਗਿਆ, ਜਿਸ ਦੌਰਾਨ ਸਵੇਰੇ 10 ਤੋਂ 12 ਵਜੇ ਤੱਕ ਦਫਤਰ ਦੀ ਸਫਾਈ ਕੀਤੀ ਗਈ। ਦਫਤਰ ਦੇ ਰਿਕਾਰਡ ਦੀ ਝਾੜ ਪੂੰਜ ਵੀ ਕੀਤੀ ਗਈ। ਇਸ ਸਮੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਹੁਸ਼ਿਆਰਪੁਰ ਪ੍ਰੀਤ ਕੋਹਲੀ ਵੀ ਸਫਾਈ ਕਰਦੇ ਨਜਰ ਆਏ। ਉਹਨਾਂ ਦੇ ਸਟਾਫ ਵਿੱਚ ਮੌਜੂਦ ਸੇਵਾਦਾਰ ਯੁੱਧ ਚੰਦ ਵੀ ਨਾਲ ਸਫਾਈ ਵਿੱਚ ਰੁੱਝੇ ਨਜਰ ਆਏ। ਇਸ ਸਮੇ ਪ੍ਰੀਤ ਕੋਹਲੀ ਜੀ ਨੇ ਕਿਹਾ ਕਿ ਵੈਸੇ ਤਾਂ ਮਹੀਨੇ ਬਾਅਦ ਅਸੀ ਇਹ ਮੁਹਿੰਮ ਚਲਾਉਦੇ ਰਹਿੰਦੇ ਹਾਂ ਫਿਰ ਵੀ ਪੰਦੜਵਾੜਾ ਮਨਾਉਣਾ ਸਰਕਾਰ ਦਾ ਕਾਫੀ ਚੰਗਾ ਉੱਦਮ ਹੈ। ਇਸ ਨਾਲ ਅਸੀ ਆਪਣੇ ਦਫਤਰਾਂ ਨੁੰ ਹੋਰ ਚੰਗੀ ਤਰਾਂ ਸਾਫ ਸੁਥਰਾ ਰੱਖ ਸਕਾਂਗੇ। ਇਸ ਤੋਂ ਇਲਾਵਾ ਉਹਨਾਂ ਦਸਿਆ ਕਿ ਅਸੀ ਵਿਭਾਗ ਨਾਲ ਸੰਬਧਤ ਸਾਰੇ ਸਕੂਲਾਂ, ਕਾਲਜਾਂ ਅਤੇ ਯੂਥ ਕਲੱਬਾਂ ਨੁੰ ਇਸ ਲਈ ਉਤਸ਼ਾਹਿਤ ਕਰ ਰਹੇ ਹਾਂ ਕਿ ਉਹ ਵੀ ਆਪੋ-ਆਪਣੀਆਂ ਸੰਸਥਾਵਾਂ-ਕਲੱਬਾਂ-ਪਿੰਡਾ ਵਿੱਚ ਕਿਰਤਦਾਨ ਕਰਨ ਸਫਾਈ ਕਰਨ ਅਤੇ ਹੋਰਨਾਂ ਨੂੰ ਵੀ ਇਸ ਪ੍ਰਤੀ ਉਤਸ਼ਾਹਿਤ ਕਰਨ।

No comments: