BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੇਹਧਾਰੀ ਬਾਬਿਆਂ ਦੇ ਖਾਤਮੇ ਲਈ ਸਖਤ ਕਾਨੂੰਨ ਸਮੇਂ ਦੀ ਲੋੜ-ਸਵਰਾਜ ਘੁੰਮਣ

ਸਰਕਾਰਾਂ ਨੈਤਿਕਤਾ ਵਾਲੀ ਜ਼ਿੰਮੇਵਾਰੀ ਨੂੰ ਵੀ ਸਮਝਣ
ਸਵਰਾਜ ਘੁੰਮਣ
ਪਟਿਆਲਾ 2 ਸਤੰਬਰ (ਜਸਵਿੰਦਰ ਆਜ਼ਾਦ)- ਡੇਰਾ ਮੁਖੀ ਰਾਮ ਰਹੀਮ ਨੂੰ ਜਿਣਸੀ ਸ਼ੋਸ਼ਣ ਮਾਮਲੇ ਵਿੱਚ ਮਿਲੀ ਸਜ਼ਾ ਤੋਂ ਬਾਅਦ ਡੇਰਾਵਾਦ ਅਤੇ ਦੇਹਧਾਰੀ ਬਾਬਿਆਂ ਖਿਲਾਫ਼ ਰੋਸ ਲਹਿਰ ਦੇ ਚੱਲਦਿਆਂ ਸ਼ਿਵ ਸੈਨਾ ਹਿੰਦੁਸਤਾਨ ਜ਼ਿਲਾ ਮਹਿਲਾ ਸੰਗਠਨ ਦੀ ਪ੍ਰਧਾਨ ਸਵਰਾਜ ਘੁੰਮਣ ਨੇ ਕਿਹਾ ਕਿ ਡੇਰਾ ਮੁਖੀ ਰਾਮ ਰਹੀਮ ਦੇ ਇਕ ਤੋਂ ਬਾਦ ਇਕ ਹੋਰ ਖੁਲਾਸਿਆਂ ਨੇ ਮਨੁੱਖਤਾ ਦਾ ਧਿਆਨ ਇਸ ਗੱਲ ਦਿਵਾਇਆ ਹੈ ਕਿ ਲੋਕਾਂ ਨੂੰ ਕਰਮਕਾਂਡ ਅਤੇ ਪਾਖੰਡਵਾਦ ਤੋਂ ਦੂਰ ਰਹਿੰਦੇ ਹੋਏ ਦੇਹਧਾਰੀ ਬਾਬਿਆਂ ਦੇ ਝਾਂਸੇ ਵਿੱਚ ਨਹੀਂ ਆਉਣਾ ਚਾਹੀਦਾ ਅਤੇ ਸਿਰਫ  ਪ੍ਰਮਾਤਮਾ ਵਿੱਚ ਆਸਥਾ ਰੱਖਣਾ ਚਾਹੀਦੀ ਹੈ।  ਉਨਾਂ ਕਿਹਾ ਕਿ ਦੇਹਧਾਰੀ ਬਾਬਿਆਂ ਦੇ ਖਾਤਮੇ ਲਈ ਸਖਤ ਕਾਨੂੰਨ ਸਮੇਂ ਦੀ ਲੋੜ ਹੈ, ਜਿਨਾਂ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਸਵਰਾਜ ਘੁੰਮਣ ਨੇ ਕਿਹਾ ਕਿ ਡੇਰਾ ਰਾਮ ਰਹੀਮ ਨੇ ਸਮਾਜ ਸੇਵੀ ਕੰਮਾਂ ਅਤੇ ਹੋਰ ਸ਼ੋਸ਼ਲ ਐਕਟੀਵਿਟੀ ਦਾ ਸਹਾਰਾ ਲੈ ਕੇ ਆਪਣੇ ਕੀਤੇ ਗੁਨਾਹਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਦਾ ਕਾਨੂੰਨ ਨੇ ਪਰਦਾਫਾਸ਼ ਕਰ ਦਿੱਤਾ ਹੈ। ਉਨਾਂ ਕਿਹਾ ਕਿ ਡੇਰੇ ਵਿੱਚ ਸਾਧਵੀਆਂ ਨਾਲ ਜਿਣਸੀ ਸ਼ੋਸ਼ਣ ਵਰਗੇ ਘਟਨਾਵਾਂ ਦੇ ਜੱਗ ਜ਼ਾਹਿਰ ਹੋਣ ਨਾਲ ਡੇਰੇ ਨਾਲ ਜੁੜੇ ਪੈਰੋਕਾਰਾਂ ਦੀ ਆਸਥਾ ਨੂੰ ਵੀ ਭਾਰੀ ਸੱਟ ਵੱਜੀ ਹੈ। ਉਨਾਂ ਕਿਹਾ ਕਿ ਸਮਾਜ ਲਈ ਕਲੰਕ ਅਤੇ ਘਾਤਕ ਅਜਿਹੇ ਦੇਹਧਾਰੀ ਬਾਬਿਆਂ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ, ਜੋ ਲੋਕਾਂ ਨੂੰ ਆਪਣੇ ਚੁੰਗਲ ਵਿੱਚ ਫਸਾ ਕੇ ਆਪਣੀ ਦੁਕਾਨਦਾਰੀ ਚਲਾ ਰਹੇ ਹਨ।
ਸਵਰਾਜ ਘੁੰਮਣ ਨੇ ਕਿਹਾ ਕਿ ਥੋੜਾ ਸਮਾਂ ਪਹਿਲਾਂ ਇਕ ਹੋਰ ਦੇਹਧਾਰੀ ਬਾਬੇ ਮਾਨ ਸਿੰਘ ਪਿਹੋਵਾ ਵਾਲਿਆਂ ਬਾਰੇ ਵੀ ਕਈ ਤਰਾਂ ਖੁਲਾਸੇ ਹੋ ਚੁੱਕੇ ਹਨ, ਜਿਸ ਦਾ ਪ੍ਰਸ਼ਾਸਨ ਤੇ ਸਰਕਾਰਾਂ ਨੂੰ ਗੰਭੀਰ ਨੋਟਿਸ ਲੈਂਦੇ ਹੋਏ ਕਾਰਵਾਈ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਸੋਸਲ ਮੀਡੀਏ ਰਾਹੀਂ ਇਕ ਵੀਡੀਓ ਵਿੱਚ ਦੱਸਿਆ ਕਿ ਬਾਬਾ ਮਾਨ ਸਿੰਘ ਪਿਹੋਵਾ ਵਾਲੇ ਦੇ ਕੀਤੇ ਕਾਲੇ ਕਾਰਨਮਿਆਂ ਦਾ ਖੁਲਾਸਾ ਜਲੰਧਰ ਦੇ ਪਿੰਡ ਸੰਸਾਰਪੁਰ ਦੇ ਰਹਿਣ ਵਾਲੇ ਡਾਕਟਰ ਸੁਖਵਿੰਦਰ ਸਿੰਘ ਨੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਪਣੇ ਚੇਲਿਆਂ ਤੋਂ ਚਿਹਰੇ 'ਤੇ ਤੇਜ਼ਾਬ ਸੁਟਵਾ ਦਿੱਤਾ, ਜੋ ਅੱਜ ਵੀ ਇਨਸਾਫ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਉਨਾਂ ਕਿਹਾ ਕਿ ਅਜਿਹੇ ਮਾਮਲਿਆਂ ਨੂੰ ਪ੍ਰਸ਼ਾਸਨ ਤੇ ਸਰਕਾਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਮਲੀ ਰੂਪ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ।
ਸਵਰਾਜ ਘੁੰਮਣ ਨੇ ਸੀ.ਬੀ.ਆਈ. ਜੱਜ ਜਗਦੀਪ ਸਿੰਘ ਨੇ ਡੇਰਾ ਰਾਮ ਰਹੀਮ ਖਿਲਾਫ਼ ਜੋ ਸਖਤ ਫੈਸਲਾ ਸ਼ਲਾਘਾਯੋਗ ਹੈ। ਉਨਾਂ ਕਿਹਾ ਕਿ ਅਜਿਹੇ ਫੈਸਲੇ ਆਉਣ ਨਾਲ ਇਨਸਾਫ ਲੈਣ ਵਾਲਿਆਂ ਦਾ ਕਾਨੂੰਨ ਵਿੱਚ ਹੋਰ ਵੀ ਵਿਸ਼ਵਾਸ ਬੱਝਿਆ ਹੈ। ਉਨਾਂ ਕਿਹਾ ਕਿ ਹਾਈਕੋਰਟ ਵੱਲੋਂ ਖੱਟਰ ਦੀ ਸਰਕਾਰ ਖਿੱਚਾਈ ਇਸ ਗੱਲ ਦਾ ਪ੍ਰਮਾਣ ਹੈ ਕਿ ਸਰਕਾਰ ਦੇ ਇਸ਼ਾਰੇ 'ਤੇ ਹਿੰਸਾ ਭੜਕੀ ਅਤੇ ਮਨੁੱਖਤਾ ਦਾ ਘਾਣ ਹੋਇਆ ਹੈ, ਜਦਕਿ ਸਰਕਾਰ ਨੂੰ ਨੈਤਿਕਤਾ ਵਾਲੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ।

No comments: