BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਘਾਣ

ਪਹਿਲਾਂ ਕਈ ਵਾਰ ਕੰਮਾਂ ਕਾਜਾਂ ਦੇ ਰੁਝਵਿਆਂ ਤੋਂ ਵਿਹਲੇ ਹੋ ਕੇ ਅਤੇ ਬੱਚਿਆ ਦੀਆਂ ਛੁੱਟੀਆਂ ਨੂੰ ਜ਼ਿਹਨ ਵਿੱਚ ਰੱਖਦੇ ਹੋਏ ਕਿਤੇ ਨਾ ਕਿਤੇ ਧਾਰਮਿਕ ਡੇਰਿਆਂ ਅਤੇ ਦਰਸ਼ਨ ਕਰਨ ਅਤੇ ਪ੍ਰਵਚਨ ਸੁਣ ਕੇ ਆਉਣ ਦੀ ਤਰਤੀਵ ਉਲੀਕ ਲੈਦਾਂ ਸਾਂ ਤਾਂ ਜ਼ੋ ਬੱਚਿਆਂ ਨੂੰ ਚੰਗਾ ਮਾਰਗ ਵਿਖਾਇਆ ਜਾ ਸਕੇ। ਪਰ ਹੁਣ ਦੀ ਸਥਿਤੀ ਤਾਂ ਬਿਲਕੁਲ ਹੀ ਉਲਟ ਹੋ ਗਈ ਹੈ ਹੁਣ ਜੇਕਰ ਕਿਸੇ ਵੀ ਜਗ੍ਹਾ ਜਾਣਾ ਹੁੰਦਾਂ ਤਾਂ ਉਸ ਜਗ੍ਹਾ ਦੇ ਪਿਛੋਕੜ ਨੂੰ ਘੋਖਣਾ ਜਰੂਰੀ ਹੁੰਦਾ ਜਾਪਿਆ ਜਿਵੇਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦਾ ਰਿਸ਼ਤਾ ਤੈਅ ਕਰਕੇ ਜਿੰਦਗੀ ਦਾ ਫੈਸਲਾ ਕਰਨਾ ਹੋਵੇ ਕਿ ਕਿਤੇ ਗਲਤ ਜਗ੍ਹਾ ਤੇ ਹੀ ਨਾ ਪਹੁੰਚ ਜਾਇਏ। ਉਸੇ ਤਰ੍ਹਾਂ ਹੀ ਕਿਤੇ ਜਾਣ ਤੋਂ ਪਹਿਲਾਂ ਸੋਚਣਾ ਪੈਂਦਾ ਹੈ ਕਿ ਜੀਵਨ ਨੂੰ ਸਫ਼ਲ ਬਣਾਉਣ ਦੀ ਗਲਨ ਵਿੱਚ ਕਿਤੇ ਸਾਡੀਆਂ ਸੋਚਾਂ, ਸ਼ਰਧਾ ਅਤੇ ਜਜਬਾਤਾਂ ਦਾ ਕਿਧਰੇ ਘਾਣ ਹੀ ਨਾ ਹੋ ਜਾਵੇ।
-ਫ਼ਕੀਰਾ, ਸਟੇਟ ਐਵਾਰਡੀ, ਆਰੀਆ ਨਗਰ, ਕਰਤਾਰਪੁਰ, ਜਲੰਧਰ, ਮੋ. 098721 97326

No comments: