BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਲਾਲਾਬਾਦ ਦੇ ਲਾਗਲੇ ਪਿੰਡ ਬੱਲੂਆਣਾ ਵਿਖੇ ਝਗੜੇ ਵਿੱਚ 1 ਮਹਿਲਾ ਸਣੇ 7 ਵਿਅਕਤੀ ਜ਼ਖਮੀ

ਪਿੰਡ ਬੱਲੂਆਣਾ ਵਿਖੇ ਹੋਏ ਝਗੜੇ ਵਿੱਚ ਜ਼ਖਮੀ ਵਿਅਕਤੀ ਇਲਾਜ ਅਧੀਨ
ਜਲਾਲਾਬਾਦ, 9 ਅਕਤੂਬਰ (ਕ੍ਰਿਸ਼ਨ ਟਿਵਾਨਾਂ)- ਜਲਾਲਾਬਾਦ ਦੇ ਲਾਗਲੇ ਪਿੰਡ ਬੱਲੂਆਣਾ ਵਿਖੇ ਐਤਵਾਰ ਦੀ ਦੇਂਰ ਸ਼ਾਮ ਨੂੰ ਹੋਏ  ਝਗੜੇ ਵਿੱਚ ਇੱਕ ਔਰਤ ਸਮੇਤ  7 ਵਿਅਕਤੀਆਂ ਦੇ ਜ਼ਖਮੀ ਹੋਣ  ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ ਵਿੱਚ ਜ਼ੇਰੇ ਇਲਾਜ ਵਿੱਕੀ ਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਪਿੰਡ ਬੱਲੂਆਣਾ ਨੇ ਦੱਸਿਆ ਕਿ 2 ਦਿਨ ਪਹਿਲਾ  ਪਿੰਡ ਵਿੱਚ ਵਿਆਹ ਦਾ ਪੋ੍ਰਗਰਾਮ ਸੀ ਅਤੇ ਮੈਂ ਵੀ ਆਪਣੇ  ਪੂਰੇ ਪਰਿਵਾਰ ਸਮੇਤ  ਪੋ੍ਰਗਰਾਮ ਵਿੱਚ ਸ਼ਾਮਲ ਹੋਣ ਲਈ ਗਏ  ਸੀ। ਉਸਨੇ ਅੱਗੇ  ਦੱਸਿਆ ਕਿ ਵਿਆਹ ਸਮਾਗਮ ਵਾਲੇ ਘਰ ਵਿੱਚ  ਪਿੰਡ ਵਿੱਚ ਰਹਿੰਦੇ ਵਿਅਕਤੀਆਂ ਨੇ ਮੇਰੇ ਛੋਟੇ ਭਰਾ ਨਾਲ  ਡੀ.ਜੇ 'ਤੇ ਚੱਲ ਰਹੇ ਗੀਤ ਨੂੰ ਬਦਲਵਾਉਂਣ ਦੀ ਰੰਜਿਸ਼ ਨੂੰ ਲੈ ਕੇ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ । ਬੀਤੀ ਦੇਂਰ  ਸ਼ਾਮ ਨੂੰ  ਫਿਰ ਤੋਂ ਉਕਤ ਵਿਅਕਤੀਆਂ ਨੇ ਆਪਣੇ ਨਾਲ  ਹੋਰ ਸਾਥੀਆਂ ਨੂੰ  ਨਾਲ  ਕੇ ਸਾਡੇ ਘਰ 'ਤੇ ਹਮਲਾ ਕੀਤਾ ਅਤੇ  ਸਾਡੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਹਥਿਆਰਾਂ ਨਾਲ ਵਾਰ ਕਰਦੇ ਹੋਏ ਸਾਡੇ ਸੱਟਾਂ ਮਾਰੀਆਂ। ਜ਼ਖਮੀ ਵਿੱਕੀ ਕੁਮਾਰ ਨੇ ਦੱਸਿਆ ਕਿ ਕੁੱਟਮਾਰ ਦੇ ਦੌਰਾਨ ਮੈਨੂੰ ਅਤੇ ਮੇਰੇ ਤਿੰਨ ਭਰਾ ਲਖਨ ਕੁਮਾਰ, ਰੋਕੀ ਕੁਮਾਰ ਅਤੇ ਰਾਜਨ ਕੁਮਾਰ ਤੋਂ ਇਲਾਵਾ ਸਾਡੇ ਜੀਜੇ ਅਨਿਲ ਕੁਮਾਰ ਪੁੱਤਰ ਯੂਸਫ ਵਾਸੀ ਪਿੰਡ ਬੱਲੂਆਣਾ ਨੂੰ ਗੰਭੀਰ  ਸੱਟਾਂ ਲੱਗਣ ਦੇ ਕਾਰਨ ਜ਼ਖਮੀ ਹੋ ਗਏ। ਵਿਰੋਧੀ ਧਿਰ ਦੀ ਜ਼ਖਮੀ ਔਰਤ  ਸ਼ਰਨੀ ਪਤਨੀ ਆਸ਼ਾ ਰਾਮ ਵਾਸੀ ਪਿੰਡ ਬੱਲੂਆਣਾ ਨੇ ਦੱਸਿਆ ਕਿ ਉਸਦੇ ਭਤੀਜੇ ਦਾ ਵਿਆਹ ਸੀ। ਇਸ ਵਿਆਹ ਦੇ ਦੌਰਾਨ ਪਿੰਡ ਵਿੱਚ ਹੀ ਰਹਿੰਦੇ ਵਿਅਕਤੀਆਂ ਨੇ ਨਸ਼ਾ ਕਰਕੇ ਪਹਿਲਾਂ ਡੀ.ਜੇ ਵਾਲੇ ਕਰਮਚਾਰੀ ਨਾਲ ਅਤੇ ਕੈਮਰੇ ਵਾਲੇ ਕਰਮਚਾਰੀ ਨਾਲ ਕੁੱਟਮਾਰ ਕੀਤੀ । ਉਸਨੇ ਦੱਸਿਆ ਕਿ ਇਸ ਕੁੱਟਮਾਰ ਵਿੱਚ ਮੈਂ ਅਤੇ ਮੇਰਾ ਭਤੀਜਾ ਮਨੀਸ਼ ਕੁਮਾਰ ਪੁੱਤਰ ਰੋਸ਼ਨ ਲਾਲ ਦੋਵੇਂ ਜਣੇ ਜ਼ਖਮੀ ਹੋ ਗਏ।

No comments: