BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

63 ਵੀਆਂ ਪੰਜਾਬ ਰਾਜ ਸਕੂਲ ਖੇਡਾਂ ਵੇਟ ਲਿਫਟਿੰਗ 'ਚ ਰਾਮਗੜ੍ਹੀਆ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਜਲੰਧਰ 24 ਅਕਤੂਬਰ (ਜਸਵਿੰਦਰ ਆਜ਼ਾਦ)- ਲੁਧਿਆਣਾ ਜਿਲ੍ਹੇ ਦੇ ਖੰਨਾ ਸਟੇਡਿਅਮ ਵਿਖੇ ਹੋਈਆਂ 63ਵੀਆਂ ਪੰਜਾਬ ਰਾਜ ਸਕੂਲ ਖੇਡਾਂ ਅੰਤਰ ਜਿਲ੍ਹਾ ਵੇਟ ਲਿਫਟਿੰਗ ਅੰਡਰ 19 ਵਿੱਚ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਨਿਖਿਲ ਸ਼ਰਮਾਂ ਨੇ 85 ਕਿਲੋ ਭਾਰ 'ਚ ਦੂਜਾ ਸਥਾਨ, ਸੁਖਪਾਲ ਸਿੰਘ ਨੇ 105 ਕਿਲੋ ਭਾਰ 'ਚ ਤੀਜਾ ਸਥਾਨ ਅਤੇ ਗੁਰਸੇਵਕ ਨੇ 77 ਕਿਲੋ ਭਾਰ 'ਚ ਤੀਜਾ ਸਥਾਨ ਪ੍ਰਾਪਤ ਕਰ ਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਰਾਮਗੜ੍ਹੀਆ ਐਜ਼ੂਕੇਸ਼ਨ ਕੋਸ਼ਲ ਦੇ ਚੇਅਰਪ੍ਰਸਨ ਅਤੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ, ਡਾਇਰੈਕਟਰ ਡਾ. ਵੀਓਮਾ ਭੋਗਲ ਢੱਟ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾ 'ਚ ਵੀ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਦੀ ਬੁੱਧੀ ਦਾ ਅਤੇ ਸਰੀਰਕ ਵਿਕਾਸ ਹੋ ਸਕੇ।ਉਹਨਾਂ ਨੇ ਵਿਦਿਆਰਥੀਆਂ ਨੂੰ ਨਸ਼ੇ ਵਰਗੀੳਾਂ ਭੈੜੀਆਂ ਆਦਤਾਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਰਣਜੀਤ ਸਿੰਘ, ਸ਼੍ਰੀ ਮੁਕੇਸ਼ ਕਾਂਤ ਚੀਫ ਅਕਾਂਉਟਟੈਂਟ, ਸ਼੍ਰੀ ਵਿਪਨ ਕੁਮਾਰ, ਸ਼੍ਰੀ ਸ਼ਤੀਅ ਕੁਮਾਰ, ਸ਼੍ਰੀ ਲਖਵੀਰ ਸਿੰਘ ਆਦਿ ਹਾਜ਼ਰ ਸਨ।

No comments: