BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੰਗਲਾਤ ਮੰਤਰੀ ਨੇ ਭੋਆ ਹਲਕੇ ਵਿੱਚ 9 ਅਕਤੂਬਰ ਦੇ ਵਿਸ਼ਾਲ ਰੋਡ ਸ਼ੋਅ ਵਾਸਤੇ ਵਰਕਰਾਂ ਦੀਆਂ ਲਗਾਈਆਂ ਡਿਉਟੀਆਂ

ਗੁਰਦਾਸਪੁਰ ਤੋਂ ਜਾਖੜ ਦੀ ਜਿੱਤ ਭਾਜਪਾ ਦਾ ਪੂਰੇ ਦੇਸ਼ ਵਿਚੋਂ ਪਤਨ ਦਾ ਕਾਰਨ ਬਣੇਗੀ-ਧਰਮਸੌਤ
 
ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਤੇ ਨਾਲ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਤੇ ਹੋਰ।
ਭੋਆ 8 ਅਕਤੂਬਰ (ਅਸ਼ਵਨੀ ਭਗਤ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਿਮਨੀ ਚੋਣ ਨੂੰ ਲੈ ਕੇ ਜੰਗਲਾਤ, ਪ੍ਰਿਟਿੰਗ ਐਂਡ ਸਟੇਸ਼ਨਰੀ ਤੇ ਐਸ.ਸੀ.ਬੀ.ਸੀ ਵੈਲਫੇਅਰ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਅਗਵਾਈ ਵਿੱਚ 9 ਅਕਤਬੂਰ ਨੂੰ ਭੋਆ ਹਲਕੇ ਵਿੱਚ ਵਿਸ਼ਾਲ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ। ਇਸ ਰੋਡ ਸ਼ੋਅ ਨੂੰ ਕਾਮਯਾਬ ਕਰਨ ਲਈ ਸ.ਧਰਮਸੌਤ ਵੱਲੋਂ ਵਿਧਾਇਕਾਂ, ਕਾਂਗਰਸੀ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸ.ਧਰਮਸੌਤ ਨੇ ਦੱਸਿਆ ਕਿ 9 ਅਕਤੂਬਰ ਨੂੰ ਭੋਆ ਹਲਕੇ ਵਿੱਚ ਇਕ ਅਜਿਹਾ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ। ਜਿਸ ਨਾਲ ਭੋਆ ਹਲਕੇ ਵਿੱਚ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੀ ਜਿੱਤ 'ਤੇ ਪੱਕੀ ਮੋਹਰ ਲੱਗ ਜਾਵੇਗੀ ਤੇ ਉਥੇ ਭੋਆ ਹਲਕੇ ਵਿੱਚ ਇਕ ਨਵਾਂ ਇਤਿਹਾਸ ਵੀ ਸਿਰਜਿਆ ਜਾਵੇਗਾ। ਸ.ਧਰਮਸੌਤ ਨੇ ਦੱਸਿਆ ਕਿ ਇਸ ਰੋਡ ਸ਼ੋਅ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਟੈ੍ਰਕਟਰ, ਮੋਟਰਸਾਇਕਲ ਅਤੇ ਕਾਰਾਂ ਜੀਪਾਂ ਦੇ ਨਾਲ ਨਾਲ ਹਜਾਰਾਂ ਦੀ ਗਿਣਤੀ ਵਿੱਚ ਹਲਕਾ ਵਾਸੀ ਮੌਜੂਦ ਹੋਣਗੇ। ਸ.ਧਰਮਸੌਤ ਨੇ ਕਿਹਾ ਕਿ ਗੁਰਦਾਸਪੁਰ ਲੋਕਸਭਾ ਤੋਂ ਸੁਨੀਲ ਜਾਖੜ ਦੀ ਜਿੱਤ ਜਿਥੇ ਪੂਰੇ ਦੇਸ਼ ਵਿਚੋਂ ਭਾਜਪਾ ਦੇ ਪਤਨ ਦਾ ਕਾਰਨ ਬਣੇਗੀ ਉਥੇ ਹੀ 2019 ਵਿੱਚ ਬਣਨ ਵਾਲੀ ਕਾਂਗਰਸ ਦੀ ਸਰਕਾਰ ਦਾ ਮੁੱਢ ਬੰਨੇਗੀ। ਇਸ ਮੋਕੇ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ, ਵਿਧਾਇਕ ਜੋਗਿੰਦਰਪਾਲ, ਵਿਧਾਇਕ ਰਜਨੀਸ਼ ਬੱਬੀ, ਵਿਧਾਇਕ ਰਾਜਿੰੰਦਰ ਬੇਰੀ, ਦਮਨ ਬਾਜਵਾ, ਪੰਜਾਬ ਸਕੱਤਰ ਯਸ਼ਪਾਲ ਧੀਮਾਨ, ਵਿਸ਼ਕਰਮਪਾਲ ਧੀਮਾਨ, ਤਲਵੀਰ ਸਿੰਘ ਮੌਜੂਦ ਸਨ।

No comments: