BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਕਾਲਜ ਵਿਖੇ ਵਿਦਿਆਰਥਣਾਂ ਦਾ ਕ੍ਰਿਕੇਟ ਮੈਚ

ਜਲੰਧਰ 22 ਅਕਤੂਬਰ (ਜਸਵਿੰਦਰ ਆਜ਼ਾਦ)- ਰਾਮਗੜ੍ਹੀਆ ਐਜ਼ੂਕੇਸ਼ਨ ਕੋਸ਼ਲ ਦੇ ਚੇਅਰਪ੍ਰਸਨ ਅਤੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ, ਡਾਇਰੈਕਟਰ ਡਾ. ਵੀਓਮਾ ਭੋਗਲ ਢੱਟ ਦੀ ਯੋਗ ਅਗਵਾਈ ਹੇਠ ਚੱਲ ਰਹੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਕਾਲਜ ਵਿਖੇ ਵਿਦਿਆਰਥਣਾਂ ਦਾ ਕ੍ਰਿਕੇਟ ਮੈਚ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਕਾਲਜ ਅਤੇ ਰਾਮਗੜ੍ਹੀਆ ਇੰਸਟੀਚਿਊਟ ਆਫ  ਮੈਨੇਜ਼ਮੈਂਟ ਐਡ ਅਡਵਾਂਸ ਸਟੱਡੀਜ਼ ਵਿਚਕਾਰ ਖੇਡਿਆ ਗਿਆ।ਜਿਸ ਦਾ ਉਦਘਾਟਨ ਰਾਮਗੜ੍ਹੀਆ ਐਜ਼ੂਕੇਸ਼ਨ ਕੋਸ਼ਲ ਦੇ ਡਾਇਰੈਕਟਰ ਡਾ. ਵੀਓਮਾ ਭੋਗਲ ਢੱਟ ਨੇ ਮੈਦਾਨ 'ਚ ਪੌਦਾ ਲਗਾ ਕੇ ਕੀਤਾ।ਜਿਸ ਵਿੱਚ ਇੰਜਨੀਅਰਿੰਗ ਕਾਲਜ ਦੀ ਟੀਮ ਜੇਤੂ ਰਹੀ।  ਮੈਚ ਦੌਰਾਨ ਪਹਿਲਾਂ ਖੇਡਦੇ ਹੋਏ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਕਾਲਜ ਦੀ ਖਿਡਾਰਨਾਂ ਨੇ 12 ਓਵਰਾਂ 'ਚ 121 ਦੌੜਾਂ ਬਣਾਈਆਂ ਅਤੇ ਜਵਾਬ 'ਚ ਲਕਸ਼ ਦਾ ਪਿੱਛਾ ਕਰਨ ਆਈ ਰਾਮਗੜ੍ਹੀਆ ਇੰਸਟੀਚਿਊਟ ਆਫ  ਮੈਨੇਜ਼ਮੈਂਟ ਐਡ ਅਡਵਾਂਸ ਸਟਾਡੀਜ਼ ਦੀ ਖਿਡਾਰਨਾਂ ਤਿੰਨ ਵਿਕਟਾਂ ਗੁਆ ਕਿ 12 ਓਵਰਾਂ 'ਚ ਸਿਰਫ 74 ਦੌੜਾਂ ਹੀ ਬਣਾ ਸਕੀ।ਇਸ ਮੌਕੇ ਜੇਤੂ ਟੀਮ ਦੀ ਕੈਪਟਵ ਭਾਵਨਾਂ ਨੇ ਨਬਾਦ ਪਾਰੀ ਖੇਡਦੇ ਹੋਏ 65 ਰਨ ਬਣਾਏ ਅਤੇ ਜਿਸ ਨੂੰ ਮੈਨਜਮੈਂਟ ਵਲੋਂ ਮੈਨ ਆਫ ਦੇ ਮੈਚ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਵਿਦਿਆਰਥੀਆਂ ਵਲੋਂ ਰੰਗੋਲੀ ਦੇ ਸੋਹਣੇ ਸੋਹਣੇ ਨਮੂਨੇ ਵੀ ਪੇਸ਼ ਕੀਤੇ ਗਏ।ਇਸ ਮੌਕੇ ਡਾ. ਵੀਓਮਾ ਭੋਗਲ ਢੱਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਮੁਹਿੰਮ ਤਹਿਤ ਕਿਹਾ ਕਿ ਵਿਦਿਆਰਥਣਾਂ ਨੂੰ ਪੀ.ਵੀ.ਸਿੰਧੂ, ਸਾਨੀਆ ਨਹੇਵਾਲ, ਗੀਤਾ ਫੋਗਟ, ਵਰਗੀਆਂ ਦਿੱਗਜ਼ ਖਿਡਾਰਨਾਂ ਤੋਂ ਕੁੱਝ ਸਿਖਣਾਂ ਚਾਹੀਦਾ ਹੈ ਕਿ ਕਿਵੇਂ ਉਹਨਾਂ ਨੇ ਆਪਣੇ ਬੁਲੰਦ ਹੌਸਲੇ ਅਤੇ ਪੱਕੇ ਇਰਾਦੇ ਤਹਿਤ ਆਪਣੇ ਦੇਸ਼ ਦਾ ਨਾਂ ਰੌਸ਼ਨ ਕੀਤਾ।ਇਸ ਮੌਕੇ ਪ੍ਰਿੰਸੀਪਲ ਡਾ. ਨਵੀਨ ਢਿਲੋਂ ਜੀ ਨੇ ਜਿੱਤ ਪ੍ਰਾਪਤ ਕਰਨ ਵਾਲੀ ਟੀਮ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਪੜ੍ਹਾਈ ਦੇ ਨਾਲ ਖੇਡਾਂ ਦਾ ਵੀ ਵਿਦਿਆਰਥੀਆਂ ਦੇ ਜੀਵਨ ਵਿੱਚ ਮੱਹਤਵ ਹੈ ਅਤੇ ਕੁੜੀਆਂ ਨੂੰ ਮੁਡਿੰਆਂ ਦੇ ਬਰਾਬਰ ਵੱਧ ਚੜ੍ਹ ਕਿ ਖੇਡਾਂ 'ਚ ਭਾਗ ਲੈਣਾ ਚਾਹੀਦਾ ਹੈ। ਇਸ ਮੌਕੇ ਲਵਦੀਪ ਸਿੰਘ, ਰਾਜਵਿੰਦਰ ਸਿੰਘ ਬਾਂਸਲ, ਪਰਮਿੰਦਰ ਸਿੰਘ, ਵਰਿੰਦਰ ਪੱਬੀ, ਮਨਿਤ ਕਪੂਰ, ਗੁਰਪ੍ਰੀਤ ਕੌਰ, ਬਲਜਿੰਦਰ ਸਿੰਘ ਭਿੰਡਰ ਆਦਿ ਮੌਜੂਦ ਸਨ।

No comments: