BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਾਂਗਰਸ, ਬੀਜੇਪੀ ਨੂੰ ਵੋਟ ਦੇਣਾ ਭ੍ਰਿਸ਼ਟ ਰਾਜਨੀਤੀ ਤੇ ਮੋਹਰ ਲਗਾਉਣ ਦੇ ਤੁੱਲ: ਖਹਿਰਾ

ਕੈਪਟਨ ਨੇ ਕਮਿਸ਼ਨ ਬਣਾ ਕੇ ਰਾਣੇ ਨੂੰ  ਦਿਤੀ  ਕਲੀਨ ਚਿੱਟ
ਪਠਾਨਕੋਟ 8 ਅਕਤੂਬਰ (ਬਿਊਰੋ)- ਵਿਰੋਧੀ  ਧਿਰ  ਦੇ ਨੇਤਾ  ਅਤੇ  ਵਧਾਇਕ ਸੁਖਪਾਲ ਸਿੰਘ  ਖਹਿਰਾ ਕਿਹਾ ਕਿ ਕਾਂਗਰਸ ਜਾਂ ਬੀਜੇਪੀ ਉਮੀਦਵਾਰ ਨੂੰ  ਵੋਟ ਦੇਣਾ  ਭ੍ਰਿਸ਼ਟ ਤੇ ਲੁਟੇਰੇ ਨੇਤਾਵਾਂ  ਦਾ ਹੌਸਲਾ  ਵਧਾਉਣ  ਦੇ ਬਰਾਬਰ ਹੋਵੇਗਾ। ਪਠਾਨਕੋਟ  ਹਲਕੇ ਦੇ ਪਿੰਡ  ਮੀਰਥਲ ਵਿਖੇ  ਆਮ  ਆਦਮੀ  ਪਾਰਟੀ  ਦੇ ਉਮੀਦਵਾਰ ਮੇਜਰ ਜਨਰਲ(ਰਿਟ.) ਸੁਰੇਸ਼ ਖਜੂਰੀਆ ਦੇ ਹੱਕ ਵਿਚ  ਆਯੋਜਿਤ  ਇਕ ਪ੍ਰਭਾਵਸ਼ਾਲੀ  ਜਨ ਸਭਾ ਨੂੰ  ਸੰਬੋਧਨ ਕਰਦੇ  ਖਹਿਰਾ  ਨੇ ਕਾਂਗਰਸ  ਅਤੇ  ਬੀਜੇਪੀ- ਅਕਲੀ ਦਲ ਤੇ ਤਿਖੇ ਨਿਸ਼ਾਨੇ ਸਾਧੇ ਅਤੇ   ਕਿਹਾ ਕਿ 70 ਸਾਲਾਂ ਵਿਚ ਇਨ੍ਹਾਂ  ਨੇ ਲੁੱਟ  ਲੁੱਟ  ਕੇ ਦੇਸ਼ ਅਤੇ  ਪੰਜਾਬ   ਨੂੰ  ਕੰਗਾਲ ਬਣਾ ਦਿਤੈ। ਕਾਂਗਰਸ ਨੂੰ  ਆੜੇ ਹੱਥੀਂ  ਲੈਂਦਿਆਂ  ਉਨ੍ਹਾਂ  ਕਿਹਾ ਕਿ ਕੈਪਟਨ ਅਮਰਿੰਦਰ   ਨੇ ਕਮਿਸਨ  ਬਣਾ ਕੇ ਰਾਣੇ ਵਲੋੰ ਰੇਤ ਖੱਡਾਂ ਹੜਪਣ ਨੁੰ  ਕਲੀਨ ਚਿੱਟ ਦੇ ਕੇ ਉਸਦੀ  ਲੁੱਟ  ਤੇ ਮੋਹਰ ਲਗਾਈ ਹੈ। ਉਨ੍ਹਾਂ  ਕਿਹਾ  ਕਿ ਸਮੁੱਚੇ ਕਿਸਾਨੀ ਕਰਜ਼ਿਆਂ 'ਤੇ ਲੀਕ ਮਾਰਨ, ਘਰ-ਘਰ ਨੌਕਰੀ, 2500 ਰੁਪਏ ਬੇਰੁਜਗਾਰੀ  ਭੱਤਾ, ਨੌਜਵਾਨਾਂ ਨੂੰ ਸਮਾਰਟ ਫ਼ੋਨ,  ਬਜ਼ੁਰਗਾਂ, ਵਿਧਵਾਵਾਂ ਅਤੇ ਅੰਗਹੀਣਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵਰਗੇ ਚੋਣ ਵਾਅਦਿਆਂ ਤੋਂ   ਮੁੱਕਰੀ ਕਾਂਗਰਸ    ਨੂੰ   ਹੁਣ  ਗੁਰਦਾਸਪੁਰ ਦੀ ਜਨਤਾ ਚੋਣਾਂ  ਵਿਚ ਮੂੰਹ  ਤੋੜ  ਜਵਾਬ ਦੇਣ ਲਈ  ਤਿਆਰ  ਬੈਠੀ  ਹੈ। ਉਨ੍ਹਾਂ ਕਿਹਾ ਕਿ  ਆਪਣੇ ਹਲਕੇ ਅਬੋਹਰ  ਤੋਂ   ਨਿਕਾਰੇ ਗਏ ਲੀਡਰ  ਜਾਖੜ ਨੂੰ   ਗੁਰਦਾਸਪੁਰ ਵਿਚ ਲਿਆ  ਕੇ ਸਥਾਨਕ ਲੋਕਾਂ  ਦੀ ਤੌਹੀਨ ਕੀਤੀ  ਹੈ। ਉਨ੍ਹਾਂ  ਕਿਹਾ ਕਿ  ਸਿਰਫ 6 ਮਹੀਨੇ ਦੇ ਰਾਜ ਪਿਛੋਂ  ਹੀ ਲੋਕ ਸੜਕਾਂ  ਤੇ ਆ ਚੁੱਕੇ  ਨੇ।ਖਹਿਰਾ  ਨੇ ਕਿਹਾ  ਕਿ  ਬੀਜੇਪੀ  ਨੇ  ਮੁੰਬਈ  ਦੇ ਅਮੀਰ ਅਤੇ  ਬਦਨਾਮ ਕਾਰੋਬਾਰੀ ਨੂੰ  ਇਥੇ ਲਿਆ ਕੇ  ਸਥਾਨਕ ਲੋਕਾਂ ਨਾਲ  ਭੈੜਾ ਮਜਾਕ ਕੀਤਾ  ਹੈ ਜਦ ਕਿ ਆਮ  ਆਦਮੀ  ਪਾਰਟੀ  ਨੇ ਇਸੇ ਹਲਕੇ ਦੇ ਪੜੇ ਲਿਖੇ, ਇਮਾਨਦਾਰ ਅਤੇ  ਸੈਨਾ ਦੇ ਸਾਬਕ ਸਨਮਾਨਿਤ ਜਰਨੈਲ ਖਜੂਰੀਆ ਨੂੰ  ਚੋਣ ਮੈਦਾਨ 'ਚ ਉਤਾਰਿਆ ਹੈ। ਉਨ੍ਹਾਂ  ਕਿਹਾ  ਕੇਂਦਰ  ਦੀ ਮੋਦੀ ਸਰਕਾਰ ਨੇ ਕਾਲਾ ਧਨ ਵਾਪਿਸ ਲਿਆ  ਕੇ  ਅੱਛੇ ਦਿਨ  ਤਾਂ  ਛੱਡੋ , ਉਲਟਾ ਨੋਟਬੰਦੀ ਅਤੇ ਜੀ ਐਸ ਟੀ ਰਾਹੀਂ  ਦੇਸ਼  ਦੀ  ਆਰਥਿਕਤਾ  ਤਬਾਹ ਕਰ ਦਿਤੀ ਹੈ। ਵਿਰੋਧੀ ਧਿਰ  ਦੇ ਨੇਤਾ  ਨੇ ਕਿਹਾ ਕਿ  70 ਸਾਲਾਂ  'ਚ ਇਨ੍ਹਾਂ  ਪਾਰਟੀਆਂ  ਨੇ ਦੇਸ਼ ਨੂੰ   ਬਦਲ-ਬਦਲ ਕੇ ਲੁੱਟਿਐ ,  ਪਰ ਹੁਣ  ਵੋਟਰਾਂ ਪਾਸ ਇਨ੍ਹਾਂ  ਲੁਤੇਰਿਆਂ ਨੂੰ  ਨਕਾਰ ਕੇ ਆਮ ਆਦਮੀ  ਪਾਰਟੀ  ਦਾ   ਸ਼ਾਨਦਾਰ ਬੱਦਲ ਮੌਜੂਦ ਹੈ। ਜਿਸ ਨੇ ਦਿੱਲੀ  ਅੰਦਰ  ਸਿਖਿਆ ਅਤੇ  ਸਿਹਤ   ਖੇਤਰਾਂ  ਵਿਚ ਇਨਕਲਾਬੀ ਕੰਮ ਕੀਤਾ  ਹੈ। ਖਹਿਰਾ ਨੇ  ਗੁਰਦਾਸਪੁਰ ਦੇ ਵੋਟਰਾਂ ਨੂੰ  ਆਪੀਲ ਕੀਤੀ ਕਿ ਇਸ ਚੋਣ ਵਿਚ 'ਆਪ' ਦੇ ਉਮੀਦਵਾਰ ਨੂੰ  ਜਿਤਾ ਕੇ ਰਵਾਇਤੀ  ਭ੍ਰਿਸ਼ਟ ਪਾਰਟੀਆਂ  ਨੂੰ   ਮੂੰਹ  ਤੋੜ  ਜਵਾਬ ਦੇਣ। ਖਹਿਰਾ  ਨੇ ਕਿਹਾ ਕਿ ਵੋਟਰ ਆਪਣੀ  ਜਮੀਰ  ਦੀ ਆਵਾਜ  ਅਨੁਸਾਰ ਸੋਚਣ ਕਿ ਉਨ੍ਹਾਂ  ਦੀ ਵੋਟ  ਦਾ  ਸਹੀ ਹੱਕਦਾਰ ਕੌਣ ਹੈ ।  ਉਨ੍ਹਾਂ  ਕਿਹਾ ਕਿ ਕਾਂਗਰਸ  ਅਤੇ  ਬੀਜੇਪੀ ਦੇ ਉਮੀਦਵਾਰ ਨੇ ਚੋਣਾਂ  ਪਿਛੋਂ  ਕਦੇ ਵੀ ਦਿਖਾਈ  ਨਹੀਂ  ਦੇਣਾ ਦੂਜੇ ਪਾਸੇ ਖਜੂਰੀਆ ਹਮੇਸ਼ਾਂ ਹਲਕੇ ਵਿਚ ਲੋਕਾਂ  ਦੀ ਸੇਵਾ ਲਈ ਹਾਜਰ ਰਹਿਣਗੇ । ਚੋਣ ਸਭਾਵਾਂ ਨੁੰ  ਹੋਰਨਾਂ  ਤੋਂ  ਇਲਾਵਾ ਵਧਾਇਕ  ਨਾਜਰ ਸਿੰਘ  ਮਾਨਸਾਹੀਆ ਸਮੇਤ  ਹੋਰ ਨੇਤਾਵਾਂ  ਨੇ ਵੀ ਸੰਬੋਧਨ  ਕੀਤਾ ।

No comments: