BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤੇਜ਼ ਰਫ਼ਤਾਰ ਫਾਰਚੂਨਰ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, ਹਾਦਸੇ ਵਿੱਚ 4 ਸਾਲਾ ਬੱਚੇ ਦੀ ਮੌਕੇ ਤੇ ਹੋਈ ਮੌਤ

ਜੰਡਿਆਲਾ ਗੁਰੂ, 1 ਅਕਤੂਬਰ (ਕੰਵਲਜੀਤ ਸਿੰਘ ਲਾਡੀ)- ਅੰਮ੍ਰਿਤਸਰ ਨੇੜੇ ਮਾਨਾਂਵਾਲਾ ਜੀਟੀ ਰੋਡ ਉਪਰਸਥਿਤ ਮਾਨਾਂਵਾਲਾ ਤਰਨਾਤਰਨ ਨਵੇਂ ਬਾਈਪਾਸ 'ਤੇਬੰਡਾਲਾ ਨੇੜੇ ਇਕ ਭਿਆਨਕ ਹਾਦਸੇ ਵਿੱਚ ਬੱਚੇ ਦੀਮੌਤ ਹੋ ਗਈ ਅਤੇ ਪਤੀ ਪਤਨੀ ਸਖਤ ਜਖਮੀ ਹੋਗਏ।ਮੌਕੇ ਤੋਂ ਮਿਲੀ ਜਾਣਕਾਰੀ ਅਨੂਸਾਰ ਮਾਨਾਂਵਾਲਾਪਾਸਿਉਂ ਇੱਕ ਤੇਜ਼ ਰਫ਼ਤਾਰ ਆ ਰਹੀ ਫਾਰਚੂਨਰਗੱਡੀ ਨੰਬਰ ਪੀ ਬੀ 46 ਯੂ 3877 ਨੇ ਪੈਸ਼ਨਮੋਟਰਸਾਈਕਲ ਨੰਬਰ ਪੀ ਬੀ 02 ਬੀ ਕੇ 3022 ਜੋਬੰਡਾਲੇ ਤੋਂ ਸੁਲਤਾਵਿੰਡ ਜਾ ਰਿਹਾ ਸੀ, ਨੂੰ ਟੱਕਰ ਮਾਰਦਿੱਤੀ।ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿਫਾਰਚੂਨਰ ਗੱਡੀ ਦੇ  ਮੋਟਰਸਾਈਕਲ ਨਾਲ ਟੱਕਰਕਾਰਨ ਮੋਟਰਸਾਈਕਲ ਦੇ ਚੀਥੜੇ ਉਡ ਗਏ। ਇਸਹਾਦਸੇ ਵਿੱਚ 4 ਸਾਲਾ ਬੱਚਾ ਅੰਸ਼ੂ ਪੁੱਤਰ ਵਰਿੰਦਰਸਿੰਘ ਉਰਫ ਭੋਲੂ ਪੁਤਰ ਸੁਰਜੀਤ ਸਿੰਘ ਨਿਵਾਸੀਪਲਾਟ ਲੱਖਾ ਸਿੰਘ ਸੁਲਤਾਨਵਿੰਡ ਅੰਮ੍ਰਿਤਸਰ ਦੀਮੌਕੇ ਤੇ ਮੌਤ ਹੋ ਗਈ।ਜਦ ਕੇ ਦੋਵੇਂ ਪਤੀ ਪਤਨੀ ਦੀਆਂਲੱਤਾਂ ਟੁੱਟ ਜਾਣ ਕਾਰਣ ਗੰਭੀਰ ਰੂਪ ਵਿੱਚ ਜ਼ਖਮੀ ਹੋਗਏ।ਮਿਲੀ ਜਾਣਕਾਰੀ ਅਨੂਸਾਰ ਟੱਕਰ ਹੋਣ ਤੋਂਬਾਅਦ ਗੱਡੀ ਦਾ ਟਾਇਰ ਫੱਟਣ ਤੇ ਵੀ ਫਾਰਚੂਨਰਡਰਾਈਵਰ ਨੇ ਗੱਡੀ ਭਜਾ ਲਈ।ਪਰ ਟਾਇਰਫੱਟਿਆ ਹੋਣ ਕਾਰਨ ਚਾਰ ਪੰਜ ਕਿਲੋਮੀਟਰ ਦੂਰਪਿੰਡ ਜੋਗਾ ਸਿੰਘ ਵਾਲਾ ਨੇੜੇ ਗੱਡੀ ਛੱਡ ਕੇ ਆਪਫਰਾਰ ਹੋ ਗਿਆ। ਮੌਕੇ 'ਤੇ ਪਹੁੰਚ ਕੇ ਪੁਲਸ ਦੇਤਲਾਸ਼ੀ ਲਏ ਜਾਣ 'ਤੇ ਗੱਡੀ ਵਿਚੋਂ ਤਰਨਤਾਰਨ ਜ਼ਿਲ੍ਹੇਨਾਲ ਸਬੰਧਤ ਇਕ ਪੁਲਸ ਦਾ ਪਛਾਣ ਪੱਤਰ ਅਤੇਇਕ ਚੈਕ ਬੁਕ ਮਿਲੀ ਮਿਲੀ।ਜੋ ਦੋਵੇਂ ਕਾਗਜ਼ਾਤਗੁਰਜਿੰਦਰ ਕੌਰ ਦੇ ਨਾਂਮ ਦੇ ਹਨ। ਪੁਲਸ ਚੌਂਕੀਬੰਡਾਲਾ ਦੇ ਇੰਚਾਰਜ ਨਰੇਸ਼ ਕੁਮਾਰ ਨੇ ਦੱਸਿਆ ਕੇਗੱਡੀ ਵਿਚੋਂ ਗੱਡੀ ਨਾਲ ਸਬੰਧਤ ਕੋਈ ਵੀ ਕਾਗਜ਼ਨਹੀਨ ਮਿਲਿਆ। ਗੱਡੀ ਦੇ ਨੰਬਰ ਤੋਂ ਇਸਦੇ ਮਾਲਕਦਾ ਪਤਾ ਲਗਾਇਆ ਜਾਵੇਗਾ।ਪੁਲਸ ਵਲੋਂ ਮੁਕੱਦਮਾਂਨੰਬਰ 205 ਅਧੀਨ 304 ਏ ਦੀ ਕਾਰਵਾਈਕਰਦਿਆਂ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

No comments: