BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਹੇੜੂ ਵਿਖੇ ਬਾਬਾ ਚਤਰਾ ਜੀ ਘੋੜੀ ਵਾਲੇ ਦੇ ਦਰਬਾਰ 'ਤੇ ਮੇਲਾ 9-10 ਅਕਤੂਬਰ ਨੂੰ

ਫਗਵਾੜਾ 5 ਅਕਤੂਬਰ (ਹਰੀਸ਼ ਭੰਡਾਰੀ)- ਡੇਰਾ 108 ਬਾਬਾ ਚਤਰਾ ਜੀ ਘੋੜੀ ਵਾਲਿਆਂ ਦੇ ਪਵਿੱਤਰ ਅਸਥਾਨ 'ਤੇ ਸਾਲਾਨਾ ਮੇਲਾ 9 ਅਤੇ 10 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਚੇਅਰਮੈਨ ਰਾਮ ਆਸਰਾ ਰਾਣਾ ਨੇ ਦੱਸਿਆ ਕਿ 9 ਅਕਤੂਬਰ ਨੂੰ ਕਵਾਲੀਆਂ ਅਤੇ ਨਕਲਾਂ ਦੇ ਪ੍ਰੋਗਰਾਮ ਹੋਣਗੇ ਅਤੇ 10 ਨੂੰ ਪ੍ਰਸਿੱਧ ਗਾਇਕ ਕਲਾਕਾਰ ਬਾਬਾ ਜੀ ਦੀ ਮਹਿਮਾ ਗਾਉਣਗੇ। ਜਾਣਕਾਰੀ ਦਿੰਦੇ ਸਮੇਂ ਪ੍ਰਧਾਨ ਲੇਖ ਰਾਜ, ਖਜ਼ਾਨਚੀ ਮਨੋਹਰ ਲਾਲ, ਸਲਾਹਕਾਰ ਹਿਕਮਤ ਰਾਏ, ਸੁਰਿੰਦਰ ਘੁੰਮਣ, ਸੁਖਵਿੰਦਰ ਸਿੰਘ ਕਾਲਾ, ਤੀਰਥ ਰਾਮ, ਸੰਨੀ ਜੌਹਲ, ਨਰਜੀਤ ਸਿੰਘ, ਸੋਨੂੰ ਧਾਲੀਵਾਲ, ਟਵਿੰਕਲ ਬੱਤਰਾ, ਸਤਵਿੰਦਰ ਸੰਧੂ, ਤਲਵਿੰਦਰ ਜੌਹਲ, ਧਰਮਿੰਦਰ ਸੰਧੂ ਅਤੇ ਬਿੱਲਾ ਸੰਧੂ ਆਦਿ ਮੌਜੂਦ ਸਨ। ਮੇਲੇ ਦੇ ਦੋਵੇਂ ਦਿਨ ਹੀ ਲੰਗਰ ਅਟੁੱਟ ਵਰਤਣਗੇ।

No comments: