BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲੋਕ ਸਭਾ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਬਣੇ ਸੱਭ ਤੋਂ ਮਜ਼ਬੂਤ ਉਮੀਦਵਾਰ-ਬ੍ਰਹਮ ਮੋਹਿੰਦਰਾ

ਭਾਜਪਾ ਉਮੀਦਵਾਰ ਸਵਰਨ ਸਲਾਰੀਆ ਤੇ ਆਪ ਉਮੀਦਵਾਰ ਸੁਰੇਸ਼ ਖਜੂਰੀਆ ਨੂੰ ਨਹੀਂ ਮਿੱਲ ਰਿਹਾ ਲੋਕਾਂ ਦਾ ਸਮਰਥਨ
ਸੁਜਾਨਪੁਰ 8 ਅਕਤੂਬਰ (ਅਸ਼ਵਨੀ ਭਗਤ)- ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਨੂੰ ਲੈ ਕੇ ਅੱਜ ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਕਰੋਲੀ ਵਿੱਚ ਸਮੂਹ ਕਾਂਗਰਸੀ ਵਰਕਰਾਂ ਦੀ ਮੀਟਿੰਗ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਮੌਜ਼ੂਦ ਲੋਕਾਂ ਦੇ ਸਮੂਹ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨੇ ਕਿਹਾ ਕਿ ਇਸ ਲੋਕ ਸਭਾ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਜੀ ਸੱਭ ਤੋਂ ਜਿਆਦਾ ਪਾਏਦਾਰ ਉਮੀਦਾਵਰ ਸਾਬਤ ਹੋਏ ਹਨ, ਜਿਸ ਕਾਰਨ ਲੋਕਾਂ ਵੱਲੋਂ ਉਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਬ੍ਰਹਮ ਮੋਹਿੰਦਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁਨੀਲ ਜਾਖੜ ਪਿਛਲੇ ਲੰਬੇ ਸਮੇਂ ਤੋਂ ਸਿਆਸਤ ਨਾਲ ਜੁੜੇ ਹੋਏ ਹਨ ਅਤੇ ਕਈ ਅਹਿਮ ਅਹੁਦਿਆਂ 'ਤੇ ਵਿਰਾਜਮਾਨ ਰਹੇ ਹਨ। ਇਸੇ ਤਰਾਂ, ਉਨਾਂ ਦੇ ਪਿਤਾ ਜੀ ਵੀ ਬਲਰਾਮ ਜਾਖੜ ਜੀ ਵੀ ਸਿਆਸਤ ਨਾਲ ਜੁੜੇ ਹੋਏ ਸਨ ਅਤੇ ਕਈ ਅਹਿਮ ਅਹੁਦਿਆਂ 'ਤੇ ਵਿਰਾਜਮਾਨ ਸਨ। ਜਦਕਿ ਅਕਾਲੀ ਭਾਜਪਾ ਪਾਰਟੀ ਦੇ ਉਮੀਦਵਾਰ ਸਵਰਨ ਸਲਾਰੀਆ ਇਕ ਵਪਾਰੀ ਹਨ ਅਤੇ ਇਹ ਸਿਆਸਤ ਦੀ ਆੜ ਵਿੱਚ ਲੋਕ ਸਭਾ ਹਲਕਾ ਗੁਰਦਾਸਪੁਰ-ਪਠਾਨਕੋਟ ਵਿੱਚ ਵੀ ਵਪਾਰ ਨੂੰ ਵਾਧਾ ਦੇਣ ਵਾਸਤੇ ਨਾ ਲੋਕਾਂ ਦੀ ਸੇਵਾ ਵਾਸਤੇ ਆਏ ਹਨ। ਉਥੇ ਹੀ, ਉਨਾਂ ਨੇ ਕਿਹਾ ਕਿ ਆਪ ਆਗੂ ਦਾ ਵੀ ਲੋਕ ਸਭਾ ਹਲਕਾ ਪਠਾਨਕੋਟ-ਗੁਰਦਾਸਪੁਰ ਵਿੱਚ ਕੋਈ ਜਾਣਦਾਰ ਨਹੀਂ ਹਨ, ਜਿਸ ਕਾਰਨ ਕਾਂਗਰਸ ਪਾਰਟੀ ਦੇ ਉਮੀਦਵਾਰ ਦਿਨ ਪ੍ਰਤੀਦਿਨ ਮਜ਼ਬੂਤ ਹੁੰਦੇ ਜਾ ਰਹੇ ਹਨ ਅਤੇ ਇਨਾਂ ਦੀ ਜਿੱਤ ਪੁਖਤਾ ਹੁੰਦੀ ਦਿੱਖ ਰਹੀ ਹੈ। ਉਥੇ ਹੀ, ਬ੍ਰਹਮ ਮੋਹਿੰਦਰਾ ਨੇ ਕਿਹਾ ਕਿ ਜੇਕਰ ਇਲਾਕੇ ਦੇ ਲੋਕਾਂ ਵੱਲੋਂ ਉਨਾਂ ਨੂੰ ਜਿੱਤ ਦਰਜ ਕਰਵਾ ਕੇ ਲੋਕ ਸਭਾ ਵਿੱਚ ਭੇਜਿਆ ਜਾਂਦਾ ਹੈ, ਤਾਂ ਉਨਾਂ ਵਲੋਂ ਲੋਕ ਸਭਾ ਹਲਕੇ ਦਾ ਪਹਿਲ ਦੇ ਅਧਾਰ 'ਤੇ ਵਿਕਾਸ ਕਰਵਾਇਆ ਜਾਵੇਗਾ। ਇਸਦੇ ਨਾਲ ਹੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਪਹਿਲ ਦੇ ਅਧਾਰ 'ਤੇ ਹੱਲ ਕਰਵਾਇਆ ਜਾਵੇਗਾ, ਤਾਂ ਜੋ ਉਨਾਂ ਵੱਲੋਂ ਇਲਾਕੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਹੋ ਸਕਣ। ਇਸ ਮੌਕੇ ਸੁਰਿੰਦਰ ਸਿੰਘ, ਅਵਤਾਰ ਕਲੇਰ, ਅਮਿਤ ਮੰਟੂ, ਹਰੀਸ਼ ਪਠਾਨੀਆ, ਗੁਰਮੇਲ ਸਿੰਘ, ਕਾਰਤਿਕ ਵਢੇਰਾ, ਰਾਕੇਸ਼ ਪਠਾਨੀਆ, ਗਿਆਨਵੀਰ ਕਾੜਾ ਵੀ ਮੌਜ਼ੂਦ ਰਹੇ।

No comments: