BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੀਵਾਲੀ ਦਾ ਤਿਉਹਾਰ ਮਨਾਓ ਲਵਲੀ ਸਵੀਟਸ ਅਤੇ ਬੇਕ ਸਟੂਡੀਓ ਨਾਲ

ਸਾਰਿਆਂ ਵਰਗਾਂ ਦੇ ਬਜਟ ਅਨੁਸਾਰ 300 ਤਂੋ ਵੱਧ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸਵਾਦਾਂ ਦੀ ਪੇਸ਼ਕਾਰੀ
 
ਜਲੰਧਰ 10 ਅਕਤੂਬਰ (ਜਸਵਿੰਦਰ ਆਜ਼ਾਦ)- ਜੱਦ ਵੀ ਤੀਜ-ਤਿਉਹਾਰਾਂ, ਸਮਾਰੋਹਾਂ ਦੀ ਗੱਲ ਹੁੰਦੀ ਹੈ ਤਾਂ ਸਾਨੂੰ ਸਾਰਿਆਂ ਤਂੋ ਪਹਿਲਾਂ ਆਪਣੇ ਸਗੇ-ਸੰਬੰਧੀਆਂ, ਨਾਤੇ-ਰਿਸ਼ਤੇਦਾਰਾਂ ਤੇ ਮਿੱਤਰਾਂ ਨਾਲ ਖੁਸ਼ੀਆਂ ਸਾਂਝਾ ਕਰਨ ਲਈ ਮਿੱਠੇ-ਮਿੱਠੇ ਪਕਵਾਨਾਂ, ਮਿਠਾਈਆਂ, ਬੇਹਤਰੀਨ ਬੇਕਰੀ ਉਤਪਾਦਾਂ ਆਦਿ ਦੀ ਯਾਦ ਆਪ ਹੀ ਆ ਜਾਂਦੀ ਹੈ। ਅਜਿਹੇ ਮੌਕਿਆਂ 'ਤੇ ਲਵਲੀ ਗਰੁੱਪ ਵੱਲਂੋ ਲਵਲੀ ਸਵੀਟਸ ਅਤੇ ਬੇਕ ਸਟੂਡੀਓ ਲਗਾਤਾਰ ਕਈ ਸਾਲਾਂ ਤਂੋ ਜਲੰਧਰ ਖੇਤਰ ਦੀ ਹੀ ਨਹੀਂ ਸਗਂੋ ਪੂਰੇ ਪੰਜਾਬ ਰਾਜ ਅਤੇ ਇੱਥਂੋ ਤੱਕ ਕਿ ਦੇਸ਼ ਤੇ ਵਿਦੇਸ਼ ਵਿੱਚ ਵੀ ਆਪਣੇ ਗ੍ਰਾਹਕਾਂ ਨੂੰ ਵੱਖਰੇ ਉਤਪਾਦਾਂ ਦੁਆਰਾ ਗਜਬ ਦੀ ਖੁਸ਼ੀ ਤੇ ਸੰਤੁਸ਼ਟੀ ਪ੍ਰਦਾਨ ਕਰਦੇ ਆ ਰਹੇ ਹਨ। ਇਸ ਦੀਵਾਲੀ 'ਤੇ ਵੀ ਲਵਲੀ ਸਵੀਟਸ ਵੱਲਂੋ 300 ਤਂੋ ਵੱਧ ਪ੍ਰਕਾਰ ਦੀਆਂ ਮਿਠਾਈਆ ਦੀ ਵੱਡੀ ਪੇਸ਼ਕਸ਼ ਹੇਠ ਮੋਤੀ ਚੂਰ ਦੇ ਲੱਡੂਆਂ, ਬਰਫੀਆਂ, ਪਿੰਨੀਆਂ, ਰਸਗੁੱਲਿਆਂ, ਗੁਲਾਬ ਜਾਮੁਣਾਂ ਸਹਿਤ ਗੁਲਕੰਦ, ਕੇਸਰ ਯੁਕਤ ਜੈਪੁਰੀ, ਲਖਨਵੀ, ਕਸ਼ਮੀਰੀ, ਬੰਗਾਲੀ, ਗੁਜਰਾਤੀ ਵਿਸ਼ੇਸ਼ ਰੋਲ, ਦੇਸੀ ਘਿਓ ਦਾ ਮਧੂ ਪਾਕ ਅਤੇ ਹੋਰ ਕਈ ਪ੍ਰਕਾਰ ਦੀਆ ਮਿਕਸ ਮਿਠਾਈਆਂ ਗ੍ਰਾਹਕਾਂ ਦੇ ਬਜਟ ਅਨੁਸਾਰ ਵਧੇਰੀ ਮਾਤਰਾ ਵਿੱਚ ਅਤੇ ਆਕਰਸ਼ਕ ਗਿਫਟ ਪੈਕਸ ਆਦਿ ਵਿੱਚ ਉਪਲਬੱਧ ਹਨ।
ਇਸੇ ਤਰਾਂ ਪੂਰੀ ਤਰਾਂ ਐਗਲੈਸ ਬੇਕ ਸਟੂਡੀਓ ਵੱਲਂੋ ਵੀ ਲਜ਼ੀਜ਼ ਕੁਕੀਜ਼, ਚਾਕਲੇਟਸ, ਬਕਲਾਵਾ, ਡਰਾਈ ਕੇਕਸ, ਟਿਨ ਬਾੱਕਸਿਜ਼, ਗਿਫਟ  ਹੈਮਪਰ ਵੀ ਉਪਲਬੱਧ ਹਨ।  ਬੇਕਰੀ ਦੇ ਇਹ ਸਾਰੇ ਅਤੇ ਕਈ ਹੋਰ ਉਤਪਾਦ ਤਾਂ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਚੰਡੀਗੜ ਆਦਿ ਵਿੱਚ ਖੁੱਲੇ ਹੋਏ ਮੁੱਖ ਗ੍ਰਾੱਸਰੀ ਸ਼ਾਪਿੰਗ ਸੈਂਟਰਜ਼ ਜਿਵੇਂਕਿ ਬੈਸਟ ਪ੍ਰਾਈਜ਼, ਮੈਟਰੋ, ਬਿਗ ਬਾਜ਼ਾਰ, ਰਿਲਾਇੰਸ ਫਰੈਸ਼, ਇਜੀ ਡੇ, ਹਾਈਪਰ ਸਿਟੀ ਆਦਿ ਵਿੱਚ ਆਪਣੀ ਵੱਡੀ ਲੜੀ ਸਹਿਤ ਉਪਲਬੱਧ ਹਨ। ਅਸਲ ਵਿੱਚ ਲਵਲੀ ਸਵੀਟਸ ਅਤੇ ਬੇਕ ਸਟੂਡੀਓ ਵੱਲਂੋ ਆਪਣੇ ਗ੍ਰਾਹਕਾਂ ਲਈ ਪਾਰੰਪਰਿਕ, ਆਧੁਨਿਕ ਅਤੇ ਮੌਕਿਆਂ ਅਨੁਸਾਰ ਲਜ਼ੀਜ ਉਤਪਾਦਾਂ ਦੀ ਵੰਡ ਕੀਤੀ ਜਾਂਦੀ ਹੈ ਤਾਂ ਜੋ ਹਰ ਪ੍ਰਕਾਰ ਦੇ ਗ੍ਰਾਹਕ ਲਈ ਉਸ ਦੀ ਪਸੰਦ ਅਨੁਸਾਰ ਉਤਪਾਦ ਦੀ ਉਪਲਬੱਧਤਾ ਹੋ ਸਕੇ। ਇਹ ਕਹਿਣਾ ਵੱਡੀ ਗੱਲ ਨਹੀਂ ਹੋਵੇਗੀ ਕਿ ਇਨਾਂ ਦੋਵਾਂ ਸੰਸਥਾਨਾਂ ਦਾ ਹਰ ਵਿਅੰਜਣ ਖੁੱਦ ਆਪਣੇ ਸਵਾਦਾਂ ਦੀ ਕਹਾਣੀ ਕਹਿੰਦਾ ਹੈ ਜਿਸ ਨਾਲ ਗ੍ਰਾਹਕ ਖਾਸ ਮੌਕਿਆਂ 'ਤੇ ਖਾਸ ਖੁਸ਼ੀ ਦਾ ਅਨੁਭਵ ਕਰਦੇ ਹਨ।

No comments: