ਤਲਵੰਡੀ ਸਾਬੋ, 26 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਤਲਵੰਡੀ ਸਾਬੋ ਅੰਦਰ ਆਉਣ ਵਾਲੇ ਸਮੇਂ ਵਿੱਚ ਸਿਆਸੀ ਗਤੀਵਿਧੀਆਂ ਨੂੰ ਤੇਜੀ ਦੇਣ ਲਈ ਉਲੀਕੀ ਜਾਣ ਵਾਲੀ ਰਣਨੀਤੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨ: ਆਗੂ ਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਵਰਕਰ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਨੇ ਵਰਕਰਾਂ ਤੇ ਆਗੂਆਂ ਨੂੰ ਕਿਹਾ ਕਿ ਉਹ ਮੌਜੂਦਾ ਸਰਕਾਰ ਵੱਲੋਂ ਅਪਣਾਈਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਤੋਂ ਆਮ ਲੋਕਾਂ ਨੂੰ ਜਾਣੂੰ ਕਰਵਾਉਣ ਤਾਂ ਕਿ ਉਨਾਂ ਨੂੰ ਪਤਾ ਲੱਗ ਸਕੇ ਕਿ ਮੌਜੂਦਾ ਸਰਕਾਰ ਨੇ ਚੋਣ ਮੈਨੀਫੈਸਟੋ ਦੇ ਵਾਅਦੇ ਤਾਂ ਕੀ ਪੂਰੇ ਕਰਨੇ ਸਨ ਸਗੋਂ ਜਨਤਾ ਨੂੰ ਨਵੇਂ ਟੈਕਸਾਂ ਦਾ ਤੋਹਫਾ ਦਿੱਤਾ ਹੈ। ਸਾਬਕਾ ਵਿਧਾਇਕ ਨੇ ਵਰਕਰਾਂ ਨੂੰ ਕਿਹਾ ਕਿ ਉਹ ਅੰਕੜੇ ਇਕੱਤਰ ਕਰਕੇ ਲੋਕਾਂ ਨੂੰ ਇਹ ਸਮਝਾਉਣ ਕਿ ਕਿਸਾਨਾਂ ਦੀ ਕਰਜਾ ਮੁਆਫੀ ਸਿਰਫ ਇੱਕ ਛਲਾਵਾ ਹੈ ਯਕੀਨ ਉਦੋਂ ਮੰਨਿਆ ਜਾਵੇ ਜਦੋਂ ਕਰਜਾ ਮੁਆਫੀ ਸਬੰਧੀ ਉਨਾਂ ਨੂੰ ਸਬੰਧਿਤ ਅਦਾਰੇ ਤੋਂ ਪੱਤਰ ਮਿਲ ਜਾਵੇ। ਸਾਬਕਾ ਵਿਧਾਇਕ ਨੇ ਕਿਹਾ ਕਿ ਬਿਜਲੀ ਦਰਾ ਵਿੱਚ ਭਾਰੀ ਵਾਧੇ ਤੋਂ ਬਾਦ ਹੁਣ ਪਸ਼ੂਆਂ ਤੇ ਟੈਕਸ ਲਾਉਣ ਦੀ ਤਿਆਰੀ ਕਰ ਰਹੀ ਸਰਕਾਰ ਭਾਂਵੇ ਇਸ ਤੋਂ ਇਨਕਾਰ ਕਰ ਰਹੀ ਹੋਵੇ ਪ੍ਰੰਤੂ ਮੀਡੀਆ ਵਿੱਚ ਵੱਡੇ ਪੱਧਰ ਤੇ ਆ ਚੁੱਕੀ ਇਸ ਖਬਰ ਨੂੰ ਝੁਠਲਾਇਆ ਕਿਵੇਂ ਜਾ ਸਕਦਾ ਹੈ ਤੇ ਜੇ ਟੈਕਸ ਲਾਇਆ ਜਾ ਰਿਹਾ ਹੈ ਤਾਂ ਹੁਣ ਸਰਕਾਰ ਇਹ ਦੱਸੇ ਕਿ ਜਿਹੜੇ ਛੋਟੇ ਕਿਸਾਨਾਂ ਨੇ ਘਰਾਂ ਦੇ ਖਰਚਿਆਂ ਲਈ ਦੁਧਾਰੂ ਪਸ਼ੂ ਰੱਖੇ ਹੋਏ ਹਨ ਉਹ ਕਿੱਧਰ ਜਾਣ। ਸਾਬਕਾ ਵਿਧਾਇਕ ਨੇ ਵਰਕਰਾਂ ਨੂੰ ਕਿਹਾ ਕਿ ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਚੀਜਾਂ ਤੇ ਟੈਕਸ ਲਾਇਆ ਜਾ ਸਕਦਾ ਹੈ ਜਿਸ ਬਾਰੇ ਸੋਚਿਆ ਵੀ ਨਹੀ ਜਾ ਸਕਦਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬੂ ਸਿੰਘ ਮਾਨ, ਅਵਤਾਰ ਮੈਨੂੰਆਣਾ, ਸੁਖਬੀਰ ਚੱਠਾ, ਨਿਰਮਲ ਜੋਧਪੁਰ, ਰਣਜੀਤ ਮਲਕਾਣਾ, ਚਿੰਟੂ ਜਿੰਦਲ, ਗੁਰਤੇਜ ਜੋਗੇਵਾਲਾ, ਬੀਰਬਲ ਭਾਗੀਵਾਂਦਰ, ਗੁਰਪਾਲ ਲਾਲੇਆਣਾ, ਗੁਰਜੀਵਨ ਸਰਪੰਚ ਗਾਟਵਾਲੀ, ਗੁਲਾਬ ਕੈਲੇਵਾਂਦਰ, ਜਗਤਾਰ ਨੰਗਲਾ, ਦਲੀਪ ਸਿੰਘ ਫੱਤਾਬਾਲੂ, ਪ੍ਰਭਜੋਤ ਸਿੰਘ ਪੱਕਾ ਕਲਾਂ, ਜਗਦੀਪ ਗੋਦਾਰਾ, ਲਖਵੀਰ ਖੀਰੂ ਪੰਚ, ਗੁਰਾਂਦਿੱਤਾ ਸਿੰਘ ਸਰਪੰਚ ਕਮਾਲੂ, ਜਗਸੀਰ ਸਿੰਘ ਹਲਕਾ ਪ੍ਰਧਾਨ ਆਈ. ਟੀ ਵਿੰਗ, ਹਰਪਾਲ ਸਿੰਘ ਸੰਗਤ, ਨਾਜਰ ਸਿੰਘ ਜੱਜਲ ਆਦਿ ਆਗੂ ਹਾਜਿਰ ਸਨ।
No comments:
Post a Comment