BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੋ ਐਕਟਿਵਾ ਸਵਾਰ ਅੋਰਤਾਂ ਕੋਲੋਂ ਵੀਹ ਹਜ਼ਾਰ ਨਕਦੀ ਅਤੇ ਦੋ ਮੁਬਾਈਲ ਖੋਹੇ

ਘਟਨਾ ਸਥਾਨ 'ਤੇ ਡੀ ਐਸ ਪੀ ਗੁਰਪ੍ਰਤਾਪ ਸਿੰਘ ਲੁਟ ਦਾ ਸ਼ਿਕਾਰ ਔਰਤਾਂ ਪਾਸੋਂ ਜਾਣਕਾਰੀ ਲੈਂਦੇ ਹੋਏ।
ਜੰਡਿਆਲਾ ਗੁਰੂ 10 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਸਥਾਨਕ ਵਾਸੀ ਮੋਨਿਕਾ ਮਲਹੋਤਰਾ ਪਤਨੀ ਰਾਜੀਵ ਮਲਹੋਤਰਾ ਨੇ ਦੱਸਿਆ ਕੇ ਉਹ ਆਪਣੀ ਸਹੇਲੀ ਬਬੀਤਾ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਜਾ ਰਹੀ ਸੀ।ਜਦੋਂ ਉਹ ਜੀ ਟੀ ਰੋਡ ਜੰਡਿਆਲਾ ਗੁਰੂ 'ਤੇ ਸਥਿਤ ਸਮਰ ਟੂ ਇਨ ਵੱਨ ਢਾਬਾ ਕੋਲੋਂ ਯੂ ਟਰਨ ਲੈਣ ਲੱਗੀ ਤਾਂ ਅਚਾਨਕ ਦੋ ਮੋਟਰ ਸਾਈਕਲ ਸਵਾਰ ਅਣਪਛਾਤੇ ਲੁਟੇਰਿਆਂ ਨੇ ਉਸ ਪਾਸੋਂ ਉਸਦਾ ਪਰਸ ਅਤੇ ਦੋ ਮੁਬਾਈਲ ਜੋ ਐਪਲ 'ਤੇ ਸੈਮਸੰਗ ਕੰਪਨੀ ਦੇ ਸਨ ਖੋਹ ਕੇ ਫਰਾਰ ਹੋ ਗਏ।ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀ ਐਸ ਪੀ ਜੰਡਿਆਲਾ ਗੁਰੂ ਗੁਰਪ੍ਰਤਾਪ ਸਿੰਘ ਸਹੋਤਾ ਘਟਨਾ ਸਥਾਨ ਉਪਰ ਪਹੁੰਚ ਗਏ।ਪੁਲਿਸ ਵਲੋਂ ਢਾਬਿਆਂ 'ਤੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਰਿਕਾਰਡਿੰਗ ਦੀ ਜਾਂਚ ਕਰ ਰਹੀ ਹੈ।ਡੀ ਐਸਪੀ ਨੇ ਕਿਹਾ ਕਿ ਉਹ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲੈਣਗੇ।

No comments: