BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੈਬਨਿਟ ਮੰਤਰੀ ਧਰਮਸੋਤ ਨੇ ਡੋਰ ਟੂ ਡੋਰ ਘਰਾਂ ਅਤੇ ਦੁਕਾਨਾਂ ਤੇ ਜਾ ਕੇ ਜਾਖੜ ਲਈ ਮੰਗੇ ਵੋਟ

ਨੋਜਵਾਨਾਂ ਨਾਲ ਖੁੱਦ ਮੋਟਰ ਸਾਇਕਲ ਤੇ ਸਵਾਰ ਹੋ ਧਰਮਸੌਤ ਨੇ ਕੀਤਾ ਪ੍ਰਚਾਰ
 
ਜਾਖੜ ਲਈ ਡੂਰ ਟੂ ਡੋਰ ਘਰਾਂ ਤੇ ਦੁਕਾਨਾਂ ਵਿੱਚ ਵੋਟ ਮੰਗਦੇ ਹੋਏ ਤੇ ਮੋਟਰਸਾਇਕਲ
ਤੇ ਨੋਜਵਾਨਾਂ ਨਾਲ ਪ੍ਰਚਾਰ ਹੋਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਤੇ ਹੋਰ।

ਭੋਆ 9 ਅਕਤੂਬਰ (ਅਸ਼ਵਨੀ ਭਗਤ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਿਮਨੀ ਚੋਣ ਨੂੰ ਲੈ ਕੇ ਜੰਗਲਾਤ, ਪ੍ਰਿਟਿੰਗ ਐਂਡ ਸਟੇਸ਼ਨਰੀ ਤੇ ਐਸ.ਸੀ.ਬੀ.ਸੀ ਵੈਲਫੇਅਰ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਤਾਰਾਗੜ ਅਤੇ ਹੋਰ ਇਲਾਕਿਆਂ ਵਿਚ ਡੋਰ ਟੂ ਡੋਰ ਪ੍ਰਚਾਰ ਕਰਕੇ ਘਰਾਂ ਅਤੇ ਦੁਕਾਨਾਂ ਵਿਚ ਜਾ ਕੇ ਸੁਨੀਲ ਜਾਖੜ ਦੇ ਲਈ ਵੋਟ ਮੰਗੇ ਗਏ। ਤਾਰਾਗੜ ਦੇ ਦੁਕਾਨਦਾਰਾਂ ਅਤੇ ਲੋਕਾਂ ਨੇ ਜਿਥੇ ਧਰਮਸੌਤ ਦਾ ਜੋਰਦਾਰ ਸਵਾਗਤ ਕੀਤਾ ਉਥੇ ਉਨਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਵੋਟਾ ਪਾਉਣ ਦਾ ਭਰੋਸਾ ਵੀ ਦਿੱਤਾ। ਇਸ ਉਪਰੰਤ ਸ.ਧਰਮਸੋਤ ਵੱਲੋਂ ਨੋਜਵਾਨਾਂ ਨਾਲ ਖੁੱਦ ਮੋਟਰਸਾਇਕਲ ਤੇ ਸਵਾਰ ਹੋ ਕੇ ਇਕ ਮੋਟਰਸਾਇਕਲ ਰੈਲੀ ਵੀ ਕੱਢੀ ਗਈ। ਜਿਸ ਨੇ ਨੋਜਵਾਨਾਂ ਵਿਚ ਜੋਸ਼ ਭਰ ਦਿੱਤਾ। ਧਰਮਸੌਤ ਵੱਲੋਂ ਵਿਧਾਇਕ ਜੋਗਿੰਦਰਪਾਲ ਅਤੇ ਆਪਣੇ ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਦੀ ਟੀਮ ਨਾਲ ਭੋਆ ਹਲਕੇ ਵਿੱਚ ਪਿਛਲੇ 15 ਦਿਨਾਂ ਤੋਂ ਕੀਤੇ ਜਾ ਰਹੇ ਧੂਆਂਧਾਰ ਪ੍ਰਚਾਰ ਅਤੇ ਹਰ ਵੋਟਰ ਨੂੰ ਮਿਲਣ ਕਰਕੇ ਭੋਆ ਹਲਕੇ ਵਿਚ ਕਾਂਗਰਸ ਪਾਰਟੀ ਦੇ ਹੱਕ ਵਿਚ ਇਕ ਲੋਕ ਲਹਿਰ ਬਣ ਚੁੱਕੀ ਹੈ। ਜਿਸ ਕਰਕੇ ਭੋਆ ਦੇ ਲੋਕਾਂ ਨੇ ਕਾਂਗਰਸੀ ਉਮੀਦਵਾਰ ਜਾਖੜ ਨੂੰ ਭਾਰੀ ਗਿਣਤੀ ਨਾਲ ਜਿਤਾਉਣ ਦਾ ਮੰਨ ਬਣਾ ਲਿਆ ਹੈ। ਇਸ ਮੋਕੇ ਗੱਲਬਾਤ ਕਰਦੇ ਹੋਏ ਸ.ਧਰਮਸੌਤ ਨੇ ਕਿਹਾ ਕਿ ਭੋਆ ਹਲਕੇ ਦੇ ਲੋਕਾਂ ਵੱਲੋਂ ਮਿਲੇ ਭਰਭੂਰ ਪਿਆਰ ਤੋਂ ਸਾਫ ਜਾਹਿਰ ਹੋ ਗਿਆ ਹੈ ਕਿ ਸੁਨੀਲ ਜਾਖੜ ਇਤਿਹਾਸਿਕ ਜਿੱਤ ਦਰਜ ਕਰਨਗੇ। ਇਸ ਮੋਕੇ ਸਰਪੰਚ ਤਰਸੇਮ ਸਿੰਘ, ਰਾਜਕੁਮਾਰ ਮਹਾਜਨ, ਪੁਸ਼ਪਿੰਦਰ ਸਿੰਘ ਸਿਹੋੜਾ, ਠਾਕੁਰ ਮੇਹਰ ਸਿੰਘ, ਜਿਲਾ ਪ੍ਰਧਾਨ ਸ਼ਸ਼ੀ ਪਹਿਲਵਾਨ, ਸੁਰਿੰਦਰ ਮਹਾਜਨ, ਚੋਧਰੀ ਮਹਿਰ ਸਿੰਘ, ਸੋਹਣ ਲਾਲ, ਡਾ.ਪਕੰਜ ਰਾਏ, ਪੰਜਾਬ ਸਕੱਤਰ ਯਸ਼ਪਾਲ ਧੀਮਾਨ, ਵਿਸ਼ਕਰਮਪਾਲ ਧੀਮਾਨ, ਨਰੇਸ਼ ਮਹਾਜਨ, ਬਿਲਾ ਸਿਹੋੜਾ, ਕਾਕਾ ਫਰੀਦਾ, ਲੱਕੀ ਸਿਹੋੜਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸ ਵਰਕਰ ਮੌਜੂਦ ਸਨ।

No comments: