BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਿਲ ਦਾ ਦੌਰਾ ਪੈਣ ਨਾਲ ਜੰਡਿਆਲਾ ਡੀ ਐਸ ਪੀ ਦੇ ਗੰਨਮੈਨ ਦੀ ਹੋਈ ਮੌਤ

ਮਿਰਤਕ ਸਰਬਜੀਤ ਸਿੰਘ ਦੀ ਫਾਈਲ ਫੋਟੋ
ਜੰਡਿਆਲਾ ਗੁਰੂ 5 ਅਕਤੂਬਰ (ਕਵਲਜੀਤ ਸਿੰਘ ਲਾਡੀ, ਪ੍ਗਟ ਸਿੰਘ)- ਮਿਲੀ ਜਾਣਕਾਰੀ ਅਨੁਸਾਰ ਡੀ ਐਸ ਪੀ ਜੰਡਿਆਲਾ ਗੁਰੂ ਗੁਰਪ੍ਰਤਾਪ ਸਿੰਘ ਸਹੋਤਾ ਦੇ ਗੰਨਮੈਨ ਸਰਬਜੀਤ ਸਿੰਘ ਭੱਟੀ ਬੈਲਟ ਨੰਬਰ 1210 ਨਿਵਾਸੀ ਪਿੰਡ ਕੋਟਲੀ ਸਰੂ ਖਾਨ ਉਮਰ ਕਰੀਬ 45 ਸਾਲ ਜੋ ਪਿੱਛਲੇ ਕਰੀਬ 1 ਸਾਲ ਤੋਂ ਬਤੌਰ ਗੰਨਮੈਨ ਦੀ ਡਿਊਟੀ ਕਰ ਰਿਹਾ ਸੀ।ਬੀਤੀ ਰਾਤ ਉਹ ਆਪਣੇ ਦੂਜੇ ਸਾਥੀਆਂ ਨਾਲ ਰਾਤ ਦੀ ਡਿਊਟੀ ਕਰਕੇ ਰਾਤ ਕਰੀਬ 2 ਕੁ ਵਜੇ ਆਇਆ ਸੀ ਅਤੇ ਆ ਕੇ ਆਪਣੇ ਕਵਾਟਰ ਸੌਂ ਗਿਆ ।ਸਵੇਰੇ ਜਦੋਂ ਉਹ ਕਾਫੀ ਦੇਰ ਉਠਿਆ ਨ੍ਹ੍ਹੀ ਤਾਂ ਦੂਸਰੇ ਸਾਥੀ ਨੇ ਦੱਸਿਆ ਕਿ ਉਹ ਉਸਦੀ ਮੌਤ ਹੋ ਚੁੱਕੀ ਹੈ ।ਉਨ੍ਹਾਂ ਦੱਸਿਆ ਕਿ ਇਸਦੀ ਮੌਤ ਦਿਲ ਦਾ ਦੌਰਾ ਅਚਾਨਕ ਪੈਣ ਕਰਕੇ ਹੋਈ ਹੈ ।ਪੋਸਟਮਾਰਟਮ ਕਰਵਾ ਕੇ ਲਾਸ਼ ਉਸਦੇ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ ।ਇਸ ਮੌਕੇ ਡੀ ਐੱਸ ਪੀ ਜੰਡਿਆਲਾ ਗੁਰੂ ਗੁਰਪ੍ਰਤਾਪ ਸਿੰਘ ਸਹੋਤਾ ,ਐਸ ਐਚ ਓ ਜੰਡਿਆਲਾ ਗੁਰੂ ਹਰਪਾਲ ਸਿੰਘ ,ਰੀਡਰ ਸੁਖਦੇਵ ਸਿੰਘ ,ਨਾਇਬ ਰੀਡਰ ਪਰਮਜੀਤ ਸਿੰਘ ,ਗੁਰਪ੍ਰਤਾਪ ਸਿੰਘ ,ਗੰਨਮੈਨ ਗੁਰਚਰਨ ਸਿੰਘ ,ਡਰਾਈਵਰ ਹਰਜਿੰਦਰ ਸਿੰਘ ਨੇ ਇਸ ਮੌਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ।

No comments: