BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਗਵਾਨ ਵਾਲਮੀਕਿ ਨੇ ਹਮੇਸ਼ਾ ਹੀ ਸੱਚ ਦਾ ਮਾਰਗ ਦਿਖਾਇਆ-ਵਿਜੇ ਕੂਕਾ

ਭਗਵਾਨ ਵਾਲਮੀਕਿ ਜੀ ਦੀ ਯਾਤਰਾ ਦੌਰਾਨ ਵਿਜੇ ਕੂਕਾ ਤੇ ਨਗਰ ਖੇੜਾ ਨਿਵਾਸੀ
ਪਟਿਆਲਾ 2 ਅਕਤੂਬਰ (ਜਸਵਿੰਦਰ ਆਜ਼ਾਦ)- ਨਗਰ ਖੇੜਾ ਬਾਬਾ ਜੀਵਨ ਸਿੰਘ ਨਗਰ ਵਲੋਂ ਲਹਿਲ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਅਰਬਨ ਡਿਵੈਲਪਮੈਂਟ ਸੈਲ ਦੇ ਚੇਅਰਮੈਨ ਵਿਜੇ ਕੂਕਾ ਜੀ ਦੇ ਪੂਰਨ ਸਹਿਯੋਗ ਨਾਲ ਉਨਾਂ ਦੇ ਘਰ ਤੋਂ ਨਗਰ ਖੇੜੇ ਤੱਕ ਕੱਢੀ ਗਈ ਯਾਤਰਾ ਤੋਂ ਬਾਅਦ ਖੇੜਾ ਵਿਖੇ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਵਿਜੇ ਕੂਕਾ ਨੇ ਬੋਲਦਿਆਂ ਕਿਹਾ ਕਿ ਭਗਵਾਨ ਸ੍ਰੀ ਵਾਲਮੀਕਿ ਜੀ ਨੇ ਹਮੇਸ਼ਾ ਹੀ ਸਮੁੱਚੇ ਸੰਸਾਰ ਨੂੰ ਸੱਚ ਦਾ ਮਾਰਗ ਦਿਖਾਇਆ ਅਤੇ ਸਾਨੂੰ ਵੀ ਉਨਾਂ ਦੇ ਦੱਸੇ ਹੋਏ ਮਾਰਗ 'ਤੇ ਚੱਲਣ ਦੀ ਲੋੜ ਹੈ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਵਿਜੇ ਕੂਕਾ ਨੂੰ ਸਨਮਾਨਿਤ ਕਰਦੇ ਹੋਏ ਉਨਾਂ ਦਾ ਇਸ ਚੰਗੇ ਕਾਰਜ ਲਈ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਰਜਿੰਦਰ ਪੱਪੀ ਪ੍ਰਧਾਨ, ਨਰਿੰਦਰ ਬਾਂਸਲ, ਚਰਨਜੀਤ ਲਾਲ, ਅਵਤਾਰ ਤਾਰੀ, ਰਜਿੰਦਰ ਪਪਲਾ, ਦੀਪ ਚੰਦ ਦੀਪੀ, ਹਰਦੇਵ ਸਿੰਘ, ਮੁਕੇਸ਼ ਰਾਹੀ, ਰਿਸ਼ੀ ਪਾਲ ਪ੍ਰਧਾਨ, ਲੱਕੀ ਬਾਗੜੀ, ਵਿੱਕੀ ਬਾਗੜੀ, ਰਾਜ ਕੁਮਾਰ, ਮੀਨਾ ਰਾਣੀ, ਰੱਤੀ ਰਾਣੀ, ਕਾਂਤਾ ਰਾਣੀ ਆਦਿ ਮੌਕੇ 'ਤੇ ਹਾਜ਼ਰ ਸਨ।

No comments: