BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਰਵਾਜ਼ ਕਿਤਾਬ ਘਰ ਨੇ ਗੁਰੂ ਕਾਸ਼ੀ ਕਾਲਜ 'ਚ ਲਾਈ ਪੁਸਤਕ ਪ੍ਰਦਰਸ਼ਨੀ

ਤਲਵੰਡੀ ਸਾਬੋ, 27 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ ਵਿਖੇ ਪਰਵਾਜ਼ ਕਿਤਾਬ ਘਰ ਵੱਲੋਂ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 80 ਦੇ ਲਗਭਗ ਲੇਖਕਾਂ ਦੀਆਂ ਲਗਭਗ 250 ਕਿਤਾਬਾਂ ਪ੍ਰਦਰਸ਼ਤ ਕਤਿੀਆਂ ਗਈਆਂ। ਪਰਵਾਜ਼ ਕਿਤਾਬ ਘਰ ਦੇ ਸੰਸਥਾਪਕ ਹਰਮਨਦੀਪ ਤਿਉਣਾ ਨੇ ਵਿਦਿਆਰਥੀਆਂ ਦੀ ਪੁਸਤਿਕਾਂ ਵਿੱਚ ਰੁਚੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਜੀਵਨ ਵਿੱਚ ਕਿਤਾਬਾਂ ਦੀ ਅਹਿਮ ਭੂੰਿਮਕਾ ਨੂੰ ਸਮਝਦੇ ਹੋਏ ਉਸਾਰੂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਤਾਂ ਕਿ ਸਾਡੇ ਨੌਜਵਾਨਾਂ ਨੂੰ ਉਸਾਰੂ ਸਾਹਿਤ ਨਾਲ ਜੋੜਿਆ ਜਾ ਸਕੇ। ਕਾਲਜ ਦੇ ਪ੍ਰਿੰਸੀਪਲ ਡਾ. ਐੱਮ ਪੀ ਸਿੰਘ ਨੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਜਿੱਥੇ ਪਰਵਾਜ਼ ਕਿਤਾਬ ਘਰ ਦਾ ਵਿਸ਼ੇਸ਼ ਧੰਨਵਾਦ ਕੀਤਾ ਉੱਥੇ ਕਾਲਜ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਤਾਬਾਂ ਨਾਲ ਜੁੜਨ ਕਿਉਂਕਿ ਕਿਤਾਬਾਂ ਸਾਨੂੰ ਆਪਣੇ ਇਤਿਹਾਸਿਕ, ਭੂਗੋਲਿਕ ਅਤੇ ਧਾਰਮਿਕ ਵਿਰਸੇ ਤੋਂ ਜਾਣੂੰ ਕਰਵਾਉਂਦੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਨਵਸੰਗੀਤ ੰਿਸੰਘ, ਡਾ. ਬਲਦੇਵ ਸਿੰਘ, ਪ੍ਰੋ. ਅਮਨਦੀਪ ਸਿੰਘ, ਡਾ. ਸ਼ੁਸ਼ੀਲ ਕੁਮਾਰ, ਪ੍ਰੋ. ਕਰਮਜੀਤ ਸਿੰਘ, ਡਾ. ਗਗਨਦੀਪ ਕੌਰ, ਡਾ. ਸੁਖਦੀਪ ਕੌਰ, ਮੈਡਮ ਅੰਮ੍ਰਿਤਪਾਲ ਕੌਰ, ਡਾ. ਸੁਖਦੀਪ ਕੌਰ ਤੇ ਮੈਡਮ ਵੀਰਪਾਲ ਕੌਰ ਆਦਿ ਹਾਜ਼ਰ ਰਹੇ।

No comments: