BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮਮੌਕੇ ਕੰਪਿਊਟਰ 'ਤੇ ਸਿਲਾਈ ਕੋਰਸ ਪੂਰੇ ਕਰ ਚੁਕੀਆਂ ਬੱਚੀਆਂ ਨੂੰ ਸਰਟੀਫਿਕੇਟ ਵੰਡੇ

ਜੰਡਿਆਲਾ ਗੁਰੂ 7 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਸਥਾਨਕ ਸਾਹਿਬਜ਼ਾਦਾ ਅਜੀਤ ਸਿੰਘ ਭਲਾਈ ਕੇਂਦਰ ਵਿਖੇ ਅੱਜ ਧੰਨ ਧੰਨ ਗੁਰੂਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮਕਰਵਾਇਆ ਗਿਆ। ਇਸ ਮੌਕੇ ਸਾਹਿਬਜ਼ਾਦਾ ਅਜੀਤ ਸਿੰਘ ਭਲਾਈ ਕੇਂਦਰ ਤੋਂ ਮੁਫਤ ਕੰਪਿਊਟਰ ਅਤੇ ਸਿਲਾਈ ਕੋਰਸ ਪੂਰੇ ਕਰ ਚੁੱਕੀਆਂ ਬੱਚੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਲਾਈ ਕੇਂਦਰ ਦੇ ਮੁਖ ਸੰਚਾਲਕ ਭਾਈ ਨਰਿੰਦਰ ਸਿੰਘ ਨੇ ਦੱਸਿਆ ਕੇ ਅੱਜ ਭਲਾਈ ਕੇਂਦਰ ਦੇ ਵਿਦਿਆਰਥੀਆਂ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਧੰਨ ਧੰਨ ਗੁਰੂਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਹੋਇਆ ਧੰਨ ਧੰਨ ਗੁਰੂ ਗ੍ਰੰਥਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਮਤਿ ਸਮਾਗਮ ਭਲਾਈ ਕੇਂਦਰ ਵਿਖੇਕਰਵਾਇਆ ਗਿਆ ਹੈ।ਇਸ ਸਮਾਗਮ ਮੌਕੇ ਭਾਈ ਸਹਿਬ ਭਾਈ ਗੁਰਇਕਬਾਲ ਸਿੰਘਜੀ ਨੇ ਕੀਰਤਨ ਦੀ ਹਾਜ਼ਰੀ ਭਰੀ ਅਤੇ ਭਲਾਈ ਕੇਂਦਰ ਦੇ ਕੰਪਿਊਟਰ, ਸਿਲਾਈ 'ਤੇਸੰਗੀਤ ਦੇ ਵਿਦਿਆਰਥੀਆਂ ਵਲੋਂ ਵੀ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਸੰਗਤਾਂਨਿਹਾਲ ਕੀਤਾ ਗਿਆ। ਹੋਰ ਜਾਣਕਾਰੀ ਸਾਂਝੀ ਕਰਦਿਆਂ ਭਾਈ ਨਰਿੰਦਰ ਸਿੰਘ ਨੇ ਦੱਸਿਆ ਕੇਗੁਰਮਤਿ ਸਮਾਗਮ ਮੌਕੇ ਪਿਛਲੇ ਸਮੇਂ ਤੋਂ ਚੱਲ ਰਹੇ ਬੱਚੀਆਂ ਦੇ ਮੁਫਤ ਕੰਪਿਊਟਰ'ਤੇ ਸਿਲਾਈ ਦੇ ਕੋਰਸ ਪੂਰੇ ਕਰ ਚੁਕੀਆਂ ਵਿਦਿਆਰਥਣਾਂ ਨੂੰ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵਲੋਂ ਸਰਟੀਫਿਕੇਟ ਵੀ ਵੰਡੇ ਗਏ।

No comments: