BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੈਂਸਰ ਦੇ ਦੈਂਤ ਨੇ ਨਿਗਲਿਆ ਦੋ ਭੈਣਾਂ ਦਾ ਇਕਲੌਤਾ ਨੌਜਵਾਨ ਵੀਰ, ਇਲਾਕੇ ਵਿੱਚ ਸੋਗ ਦੀ ਲਹਿਰ

ਹਰਦੀਪ ਸਿੰਘ ਦੀ ਫਾਈਲ ਫੋਟੋ
ਤਲਵੰਡੀ ਸਾਬੋ, 27 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸੂਬੇ ਅੰਦਰ ਆਏ ਖਾਣ ਪੀਣ ਦੇ ਬਦਲਾਅ ਅਤੇ ਪ੍ਰਦੂਸ਼ਣ ਦੇ ਚਲਦਿਆਂ ਫੈਲ ਰਹੇ ਕੈਂਸਰ ਰੋਗ ਨੇ ਅੱਜ ਨਜ਼ਦੀਕੀ ਪਿੰਡ ਸ਼ੇਖਪੁਰਾ ਦੀਆਂ ਦੋ ਭੈਣਾਂ ਦੇ ਇਕਲੌਤੇ ਭਰਾ ਅਤੇ ਮਾਪਿਆਂ ਦੀਆਂ ਅੱਖਾਂ ਦੇ ਤਾਰੇ ਇੱਕ ਵੀਹ ਸਾਲਾਂ ਨੌਜਵਾਨ ਦੀ ਜਾਨ ਲੈ ਲਈ ਜਿਸ ਦੀ ਖਬਰ ਪਿੰਡ ਅਤੇ ਇਲਾਕੇ ਵਿੱਚ ਜੰਗਲ ਦੀ ਅੱਗ ਵਾਂਗ ਫੈਲਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਪਸਰ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸ਼ੇਖਪੁਰਾ ਵਾਸੀ ਗਰੀਬ ਕਿਸਾਨ ਅਜੈਬ ਸਿੰਘ ਦੇ ਪੁੱਤਰ ਹਰਦੀਪ ਸਿੰਘ (20) ਨੂੰ ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ ਵਿਖੇ ਬੀ ਏ ਭਾਗ ਪਹਿਲਾ ਵਿੱਚ ਪੜ੍ਹਦੇ ਵਕਤ ਦੋ ਸਾਲ ਪਹਿਲਾਂ ਕੈਂਸਰ ਰੋਗ ਨੇ ਆਪਣੀ ਜਕੜ ਵਿੱਚ ਲੈ ਲਿਆ ਜਿਸ ਕਾਰਨ ਉਹ ਅੱਗੇ ਦੀ ਪੜ੍ਹਾਈ ਜਾਰੀ ਨਾ ਰੱਖ ਸਕਿਆ। ਕਈ ਥਾਵਾਂ ਤੋਂ ਇਲਾਜ਼ ਕਰਵਾਉਣ ਦੇ ਬਾਅਦ ਜਦੋਂ 50 ਲੱਖ ਦੇ ਕਰੀਬ ਰੁਪਈਏ ਖਰਚ ਕੇ ਵੀ ਹਰਦੀਪ ਸਿੰਘ ਦੀ ਹਾਲਤ ਸੁਧਰਨ ਦੀ ਥਾਂ ਵਿਗੜਦੀ ਹੀ ਗਈ ਤਾਂ ਅਖੀਰ ਮਾਪਿਆਂ ਨੇ ਉਸਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖਿਲ ਕਰ ਲਿਆ ਜਿੱਥੋਂ ਵੀਹ ਕੁ ਦਿਨ ਪਹਿਲਾਂ ਉੱਥੋਂ ਦੇ ਡਾਕਟਰਾਂ ਨੇ ਵੀ ਮਰੀਜ਼ ਦਾ ਇਲਾਜ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ। ਅੱਜ ਆਖਿਰ ਉਹ ਕੁਲਹਿਣੀ ਘੜੀ ਵੀ ਆ ਗਈ ਜਿਸ ਵਿੱਚ ਹਰਦੀਪ ਸਿੰਘ ਭਰ ਜਵਾਨੀ ਦੀ ਉਮਰ ਵਿੱਚ ਆਪਣੀਆਂ ਦੋ ਲਾਡਲੀਆਂ ਭੈਣਾਂ ਅਤੇ ਮਾਂ-ਬਾਪ ਨੂੰ ਰੋਂਦੇ ਛੱਡ ਗਿਆ। ਜਿਸ ਦਾ ਬਾਅਦ ਦੁਪਹਿਰ ਪਿੰਡ ਸ਼ੇਖਪੁਰਾ ਦੇ ਸਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦਿਆਂ ਪਿੰਡ ਦੇ ਸਰਪੰਚ ਰਾਮ ਸਿੰਘ, ਮੈਂਬਰ ਪੰਚਾਇਤ ਮਿੱਠੂ ਸਿੰਘ, ਖੰਮਾ ਸਿੰਘ ਅਤੇ ਸਮੁੱਚੀ ਪੰਚਾਇਤ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਿਤ ਪਰਿਵਾਰ ਦੀ ਢੁਕਵੀਂ ਮੱਦਦ ਕੀਤੀ ਜਾਵੇ।

No comments: