BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੱਤਰਕਾਰਾਂ ਨਾਲ ਵਧੀਕੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ

ਜੰਡਿਆਲਾ ਗੁਰੂ 28 ਅਕਤੂਬਰ (ਕਵਲਜੀਤ ਸਿੰਘ ਲਾਡੀ)- ਪੱਤਰਕਾਰਾਂ ਨਾਲ ਵਧੀਕੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਵਰਿੰਦਰ ਸਿੰਘ ਮਲਹੋਤਰਾ ਨੇ ਜੰਡਿਆਲਾ ਪ੍ਰੈਸ ਕਲੱਬ (ਰਜਿ) ਦੀ ਸੱਦੀ ਇਕ ਹੰਗਾਮੀ ਮੀਟਿੰਗ ਦੌਰਾਨ ਕਰਦੇ ਹੋਏ ਕਿਹਾ ਕਿ ਮੀਡੀਆ ਇਕ ਆਜ਼ਾਦ ਹਸਤੀ ਹੈ ਅਤੇ ਇਸਦੇ ਕੰਮ ਵਿਚ ਵਿਘਨ ਪਾਉਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਸ ਲਈ ਕੋਈ ਵੀ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ। ਇਸ ਮੌਕੇ ਸਰਪ੍ਰਸਤ ਸੁਨੀਲ ਦੇਵਗਨ ਨੇ ਕਿਹਾ ਕਿ ਜੰਡਿਆਲਾ ਗੁਰੂ ਦਾ ਸਮੁੱਚਾ ਪੱਤਰਕਾਰ ਅਜਿਹੀਆਂ ਘਟਨਾਵਾਂ ਵਿਚ ਇਕਮੁੱਠ ਹੈ ਜੋ ਕਿ ਬੀਤੇ ਦਿਨੀ ਇਕ ਪੁਲਿਸ ਦੇ ਮੁਨਸ਼ੀ ਨੇ ਮੀਡੀਆ ਨਾਲ ਦੁਰਵਿਵਹਾਰ ਕਰਕੇ ਕੀਤਾ ਹੈ। ਇਸਤੋਂ ਇਲਾਵਾ ਸਮੂਹ ਪੱਤਰਕਾਰਾਂ ਨੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਦੀ ਅਗਵਾਈ ਹੇਠ ਪਬਲਿਕ ਹਿੱਤ ਲਈ ਹਮੇਸ਼ਾਂ ਸੱਚ ਤੇ ਪਹਿਰਾ ਦੇਣ ਦਾ ਵਚਨ ਦਿਤਾ । ਮੀਟਿੰਗ ਵਿਚ ਚੇਅਰਮੈਨ ਸੁਰਿੰਦਰ ਕੁਮਾਰ ਅਰੋੜਾ, ਕੁਲਦੀਪ ਸਿੰਘ ਭੁੱਲਰ ਮੀਤ ਪ੍ਰਧਾਨ, ਪ੍ਰਦੀਪ ਜੈਨ ਸੈਕਟਰੀ, ਸਰਬਜੀਤ ਜੰਜੂਆ ਸਲਾਹਕਾਰ, ਅਨਿਲ ਕੁਮਾਰ, ਗੁਲਸ਼ਨ ਵਿਨਾਇਕ, ਵਰੁਣ ਸੋਨੀ ਜੋਇੰਟ ਸੈਕਟਰੀ, ਐਡਵੋਕੇਟ ਅਮਨਦੀਪ ਸਿੰਘ, ਹਰਿੰਦਰਪਾਲ ਸਿੰਘ, ਮੁਨੀਸ਼ ਕੁਮਾਰ, ਰਾਜੇਸ਼ ਭੰਡਾਰੀ, ਸੰਦੀਪ ਜੈਨ, ਬਲਵਿੰਦਰ ਸਿੰਘ, ਕੰਵਲ ਜੋਧਾਨਗਰੀ ਪ੍ਰਧਾਨ ਤਰਸਿੱਕਾ ਇਕਾਈ, ਸੁਖਦੇਵ ਸਿੰਘ ਪ੍ਰਧਾਨ ਟਾਂਗਰਾ ਇਕਾਈ, ਜਸਬੀਰ ਸਿੰਘ ਪ੍ਰਧਾਨ ਮਾਨਾਵਾਲਾ ਇਕਾਈ, ਨਰਿੰਦਰ ਸੂਰੀ ਮੀਡੀਆ ਸਕੱਤਰ, ਜੋਬਨਦੀਪ ਸਿੰਘ, ਕੀਮਤੀ ਜੈਨ, ਕੁਲਵੰਤ ਸਿੰਘ, ਸਤਪਾਲ ਸਿੰਘ, ਰਾਕੇਸ਼ ਸੂਰੀ, ਪਿੰਕੂ ਆਨੰਦ, ਸੋਨੂ ਮੀਗਲਾਨੀ ਆਦਿ ਹਾਜਰ ਸਨ।

No comments: