BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੰਤਰੀ ਧਰਮਸੌਤ ਵੱਲੋਂ ਕਿਸ਼ਤੀਆਂ ਤੇ ਟ੍ਰੈਕਟਰਾਂ ਰਾਹੀ ਬਾਡਰ ਏਰੀਏ ਦੇ ਪਿੰਡਾਂ ਵਿੱਚ ਜਾਖੜ ਦੇ ਹੱਕ ਵਿੱਚ ਪ੍ਰਚਾਰ ਜਾਰੀ

  • ਬਾਡਰ ਏਰੀਏ ਦੇ ਲੋਕਾਂ ਦੀਆਂ ਸਾਰੀਆਂ ਸਮਸਿਆਵਾਂ ਦਾ ਕਰਾਂਗੇ ਹੱਲ : ਧਰਮਸੌਤ
  • ਮੋਦੀ ਵਿਦੇਸ਼ੀ ਝੂਟੇ ਲੈਣ ਦੀ ਬਜਾਏ ਬਾਡਰ ਏਰੀਏ ਦੇ ਲੋਕਾਂ ਦੀ ਲੈਣ ਸਾਰ, ਕਿਵੇਂ ਜੀ ਰਹੇ ਨੇ ਇਹ ਲੋਕ
ਭੋਆ/ ਨਰੋਟ ਮਹਿਰਾ, 7 ਅਕਤੂਬਰ (ਅਸ਼ਵਨੀ ਭਗਤ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਿਮਨੀ ਚੋਣ ਦੇ ਪ੍ਰਚਾਰ ਨੂੰ ਸ਼ਿਖਰਾਂ ਤੇ ਪਹੁੰਚਾਉਣ ਅਤੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੂੰ ਵੱਡੀ ਜਿੱਤ ਦਿਵਾਉਣ ਲਈ ਪੰਜਾਬ ਦੇ ਜੰਗਲਾਤ, ਪ੍ਰੀਟਿੰਗ ਅਤੇ ਸਟੇਸ਼ਨਰੀ ਤੇ ਐਸ.ਸੀ.ਬੀ.ਸੀ ਵੈਲਫੇਅਰ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਜਿਥੇ ਭੋਆ ਹਲਕੇ ਵਿੱਚ ਰੈਲੀਆਂ ਅਤੇ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਉਨਾਂ ਵਲੋਂ ਬਾਡਰ ਏਰੀਆਂ ਵਿੱਚ ਜਿੱਥੇ ਗੱਡੀਆਂ ਨਹੀਂ ਜਾ ਸਕਦੀਆਂ ਉਥੇ ਪੈਦਲ ਤੁਰ ਕੇ, ਕਿਸ਼ਤੀਆਂ ਅਤੇ ਟ੍ਰੈਕਟਰਾਂ ਰਾਹੀ ਪਾਣੀ ਵਿਚੋਂ ਲੰਘ ਕੇ ਜੰਗੀ ਪੱਧਰ ਤੇ ਪ੍ਰਚਾਰ ਕੀਤਾ ਜਾ ਰਿਹਾ। ਸ.ਧਰਮਸੌਤ ਦੇ ਮਿਲਣਸਾਰ ਸੁਭਾਅ ਕਰਕੇ ਉਨਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾਂ ਵੀ ਮਿੱਲ ਰਿਹਾ ਹੈ। ਇਸ ਕੜੀ ਅਧੀਨ ਸ.ਧਰਮਸੌਤ ਵੱਲੋਂ ਅੱਜ ਪੰਜਾਬ ਦੇ ਬਾਡਰ ਨਾਲ ਲੱਗਦੇ ਸਭ ਤੋਂ ਪਹਿਲੇ ਪਿੰਡ ਸਿੰਬਲ ਸਕੋਲ, ਜੋ ਕਿ ਪੰਜਾਬ ਦਾ ਨੰ ਇਕ ਹਲਕੇ ਭੋਆ ਦਾ ਪਿੰੰਡ ਹੋਣ ਦੇ ਨਾਲ ਨਾਲ ਪੰਜਾਬ ਦਾ ਨੰ 1 ਬੂਥ ਵੀ ਹੈ ਉਥੇ ਕੀਸ਼ਤੀ ਰਾਹੀ ਜਾ ਕੇ ਜਿੱਥੇ ਲੋਕਾਂ ਦੀਆਂ ਸਮਸਿਆਵਾਂ ਸੁਣੀਆਂ ਉਥੇ ਉਨਾਂ ਤੋਂ ਉਮੀਦਵਾਰ ਜਾਖੜ ਲਈ ਵੋਟਾਂ ਵੀ ਮੰਗੀਆਂ। ਇਸ ਦੌਰਾਨ ਸ.ਧਰਮਸੌਤ ਨੇ ਬਾਡਰਾਂ ਤੇ ਡਿਉਟੀ ਦੇ ਰਹੇ ਫੋਜ ਦੇ ਜਵਾਨਾਂ ਨਾਲ ਮੁਲਾਕਾਤ ਵੀ ਕੀਤੀ। ਗੱਲਬਾਤ ਕਰਦੇ ਹੋਏ ਸ.ਧਰਮਸੌਤ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਬਾਡਰ ਏਰੀਏ ਦੇ ਲੋਕਾਂ ਨੂੰ ਅਣਗੋਲਿਆ ਕੀਤਾ ਹੋਇਆ ਹੈ। ਅੱਜ ਇਨਾਂ ਏਰੀਆਂ ਦੇ ਲੋਕ ਮੁੱਢਲੀਆਂ ਸਹੁੱਲਤਾਂ ਤੋਂ ਵੀ ਵਾਂਝੇ ਹਨ। ਸ. ਧਰਮਸੌਤ ਵੱਲੋਂ ਉਨਾਂ ਲੋਕਾਂ ਦੀਆਂ ਸਮਸਿਆਵਾਂ ਸੁਣ ਕੇ ਭਰੇ ਮੰਨ ਨਾਲ ਕਿਹਾ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਇਥੋਂ ਕਈ ਵਾਰ ਭਾਜਪਾ ਦਾ ਸਾਂਸਦ ਜਿੱਤ ਦਰਜ ਕਰਦਾ ਰਿਹਾ ਤੇ ਇਸ ਇਲਾਕੇ ਦੇ ਲੋਕ ਅੱਜ ਮੁੱਢਲੀਆਂ ਸਹੂਲਤਾਂ ਨੂੰ ਵੀ ਤਰਸ ਰਹੇ ਹਨ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਢੀਂਗਾਂ ਮਾਰਦੇ ਨਹੀਂ ਥੱਕਦੇ ਕਿ ਉਨਾਂ ਵੱਲੋੋਂ ਬਾਡਰ ਏਰੀਆਂ ਦੇ ਲੋਕਾਂ ਨੂੰ ਵੱਡੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਜਦੋਂ ਕਿ ਅੱਜ ਇਨਾਂ ਇਲਾਕਿਆਂ ਵਿਚ ਆ ਕ ਪਤਾ ਲੱਗਿਆ ਹੈ ਕਿ ਮੋਦੀ ਸਰਕਾਰ ਵੱਲੋਂ ਆਪਣੇ 3 ਸਾਲਾਂ ਵਿੱਚ ਇਨਾਂ ਇਲਾਕਿਆਂ ਨੂੰ ਕੋਈ ਸਹੂਲਤ ਤਾਂ ਕੀ ਦੇਣੀ ਸੀ ਸਗੋਂ ਕਿਸੇ ਵੀ ਭਾਜਪਾ ਆਗੂ ਨੇ ਤਿੰਨਾਂ ਸਾਲਾਂ ਵਿੱਚ ਇਨਾਂ ਲੋਕਾਂ ਦੀ ਸਾਰ ਤੱਕ ਨਹੀਂ ਲਈ। ਉਨਾਂ ਪ੍ਰਧਾਨ ਮੰਤਰੀ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਮੋਦੀ ਵਿਦੇਸ਼ੀ ਝੂਟੇ ਲੈਣ ਦੀ ਬਜਾਏ ਬਾਡਰ ਏਰੀਏ ਦੇ ਲੋਕਾਂ ਦੀ ਹਾਲਤ ਦੇਖਣ, ਕਿ ਇਹ ਲੋਕ ਕਿਹੜੇ ਹਲਾਤਾਂ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਨ।  ਸ.ਧਰਮਸੌਤ ਨੇ ਬਾਡਰ ਏਰੀਏ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸੰਸਦ ਵਿੱਚ ਭੇਜਣ, ਉਨਾਂ ਦੀਆਂ ਪੁਲ ਬਣਾਉਣ ਸਮੇਤ ਸਾਰੀਆਂ ਮੰਗਾਂ ਨੂੰ ਚੰਦ ਮਹੀਨਿਆਂ ਵਿੱਚ ਪੂਰਾ ਕੀਤਾ ਜਾਵੇਗਾ। ਕਿਉਕਿ ਵੋਟਾਂ ਦੀ ਰਾਜਨੀਤੀ ਤੋਂ ਹੱਟ ਕਿ ਇਹ ਉਨਾਂ ਦੀ ਜਿੰਮੇਵਾਰੀ ਵੀ ਬਣਦੀ ਹੈ। ਇਸ ਮੋਕੇ ਵਿਧਾਇਕ ਪ੍ਰਗਟ ਸਿੰਘ, ਸਕੱਤਰ ਯਸ਼ਪਾਲ ਧੀਮਾਨ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।

No comments: