BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਤੰਦਰੁਸਤ ਹਾਰਟ, ਤੰਦਰੁਸਤ ਜੀਵਨ ਦਾ ਸੰਦੇਸ਼ ਦਿੰਦੇ ਹੋਏ ਮਨਾਇਆ ਹਾਰਟ ਦਿਵਸ

ਜਲੰਧਰ 4 ਅਕਤੂਬਰ (ਗੁਰਕੀਰਤ ਸਿੰਘ)- ਸੇਂਟ ਸੋਲਜਰ ਨਰਸਿੰਗ ਟ੍ਰੈਨਿੰਗ ਇੰਸਟੀਚਿਊਟ ਵਿਚ ਤੰਦਰੁਸਤ ਹਾਰਟ, ਤੰਦਰੁਸਤ ਜੀਵਨ ਦਾ ਸੰਦੇਸ਼ ਦਿੰਦੇ ਹੋਏ ਹਾਰਟ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਸ਼੍ਰੀਮਤੀ ਨੀਰਜ ਸੇਠੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਮਨਾਏ ਗਏ ਇਸ ਹਾਰਟ ਦਿਵਸ ਦਾ ਮੁੱਖ ਮੰਤਵ ਪਬਲਿਕ ਨੂੰ ਜਾਗਰੂਕ ਕਰਣ ਸੀ ਕਿ ਹਰ ਸਾਲ ਪੂਰੇ ਵਿਸ਼ਵ ਵਿੱਚ ਮਰਨ ਵਾਲਿਆਂ ਦੀ ਵੱਧ ਰਹੀ ਗਿਣਤੀ ਦਾ ਕਾਰਨ ਹਾਰਟ ਨਾਲ ਜੁੜੀ ਬਿਮਾਰੀਆਂ ਹੈ। ਜਿਨ੍ਹਾਂ ਦਾ ਮੁੱਖ ਕਾਰਨ ਵਾਤਾਵਰਣ ਫੈਕਟਰਸ ਜਿਵੇਂ ਕਸਰਤ ਨਾ ਕਰਣਾ, ਨਸ਼ੇ ਦਾ ਸੇਵਨ, ਸਮੋਕਿੰਗ, ਸੰਤੁਲਿਤ ਭੋਜਨ ਦੀ ਕਮੀ ਆਦਿ ਹੈ। ਜ਼ੀ.ਐਨ.ਐਮ ਵਿਦਿਆਰਥਣਾਂ ਪੂਜਾ, ਦੀਪਿਕਾ, ਅਮਨਦੀਪ, ਨਵਦੀਪ, ਮਨਦੀਪ, ਦਿਸ਼ਾ, ਆਰਤੀ, ਮੋਨਿਕਾ, ਜਸਮੀਤ, ਗੁਰਪਿੰਦਰ, ਅਮਨਪ੍ਰੀਤ ਆਦਿ ਨੇ ਧਰਤੀ'ਤੇ ਹਾਰਟ ਬਣਾਕੇ ਆਪਣੇ ਹਾਰਟ ਨੂੰ ਤੰਦਰੁਸਤ ਰੱਖਣ ਲਈ ਚੰਗੇ ਭੋਜਨ ਦੇ ਨਾਲ ਨਾਲ ਰੋਜਾਨਾ ਕਸਰਤ ਕਰਣ ਨੂੰ ਕਿਹਾ। ਪ੍ਰਿੰਸੀਪਲ ਸ਼੍ਰੀਮਤੀ ਸੇਠੀ ਨੇ ਵਿਦਿਆਰਥੀਆਂ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਸਭ ਨੂੰ ਹਾਰਟ ਨਾਲ ਸਬੰਧਿਤ ਜਾਣਕਾਰੀ ਨੂੰ ਜ਼ਿਆਦਾ ਤੋਂ ਜ਼ਿਆਦਾ ਫੈਲਾਉਣ ਨੂੰ ਕਿਹਾ।

No comments: